ਨਵੀਂ ਦਿੱਲੀ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਜ਼ਿਆਦਾਤਰ 5ਜੀ ਡਿਵਾਈਸ ਹੁਣ ਜੀਓ ਦੇ ਸਟੈਂਡਅਲੋਨ 5ਜੀ ਨੈੱਟਵਰਕ ਨੂੰ ਸਪੋਰਟ ਕਰਨਗੇ। ਆਪਣੇ ਬਿਆਨ ’ਚ ਓਪੋ ਨੇ ਕਿਹਾ ਹੈ ਕਿ ਕੰਪਨੀ ਨੇ ਰਿਲਾਇੰਸ ਜੀਓ ਦੇ ਨਾਲ ਮਿਲ ਕੇ ਅਜਿਹੇ ਉਪਕਰਣ ਬਣਾਏ ਹਨ ਜੋ ਇਮਰਸਿਵ ਅਤੇ ਟਰੂ-5ਜੀ ਅਨੁਭਵ ਲਈ ਅਲਟਰਾ ਹਾਈ-ਸਪੀਡ ਅਤੇ ਜ਼ੀਰੋ ਲੇਟੈਂਸੀ ਦੇ ਨੇੜੇ ਕੰਮ ਕਰਨਗੇ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਓਪੋ ਇੰਡੀਆ ਦੁਆਰਾ ਲਾਂਚ ਕੀਤਾ ਗਿਆ ਕੋਈ ਵੀ ਨਵਾਂ 5ਜੀ ਡਿਵਾਈਸ ਸਟੈਂਡਅਲੋਨ ਨੈੱਟਵਰਕ ’ਤੇ ਚੱਲ ਸਕੇਗਾ। ਦੱਸ ਦੇਈਏ ਕਿ ਭਾਰਤ ’ਚ ਸਿਰਫ਼ ਰਿਲਾਇੰਸ ਜੀਓ ਹੀ 5ਜੀ ਸਟੈਂਡਅਲੋਨ ਨੈੱਟਵਰਕ ਦਾ ਸੰਚਾਲਨ ਕਰਦੀ ਹੈ। Oppo ਨੇ ਸਟੈਂਡਅਲੋਨ 5G ਨੈੱਟਵਰਕ ਨੂੰ ਸਪੋਰਟ ਕਰਨ ਵਾਲੇ ਆਪਣੇ 5G ਡਿਵਾਈਸਾਂ ’ਤੇ ਸਾਫਟਵੇਅਰ ਅਪਡੇਟ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਫਟਵੇਅਰ ਨੂੰ ਪਹਿਲਾਂ ਹੀ Reno 8, Reno 8 Pro, Reno 7, F21 Pro 5G, F19 Pro+, K10 ਅਤੇ A53s ਡਿਵਾਈਸਾਂ ’ਤੇ ਅਪਡੇਟ ਕੀਤਾ ਜਾ ਚੁੱਕਾ ਹੈ। ਹੋਰ ਮਾਡਲਾਂ ਨੂੰ ਵੀ ਜਲਦੀ ਹੀ ਅਪਗ੍ਰੇਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਓਪੋ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਆਰ ਐਂਡ ਡੀ ਹੈੱਡ, ਤਸਲੀਮ ਆਰਿਫ ਨੇ ਕਿਹਾ, "ਓਪੋ ਇੰਡੀਆ ਭਾਰਤ ’ਚ ਇਕ 5ਜੀ ਈਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਸਾਡੇ ਉਪਭੋਗਤਾ ਜੀਓ ਟਰੂ-5ਜ ਦਾ ਅਨੁਭਵ ਲੈ ਸਕਣਗੇ। ਜੋ ਸ਼ਹਿਰ 5ਜੀ ਨਾਲ ਜੁੜ ਚੁੱਕੇ ਹਨ ਉਨ੍ਹਾਂ ’ਚ ਗਾਹਕ ਓਪੋ ਸਮਾਰਟਫੋਨ ਰਾਹੀਂ ਟਰੂ-5ਜੀ ਦਾ ਆਨੰਦ ਲੈ ਸਕਣਗੇ। ਅਸੀਂ ਸਮਰਥਨ ਅਤੇ ਯੋਗਦਾਨ ਲਈ ਜੀਓ ਦੇ ਸ਼ੁਕਰਗੁਜ਼ਾਰ ਹਾਂ। ਸਾਡੇ ਆਉਣ ਵਾਲੇ ਸਾਰੇ 5ਜੀ ਡਿਵਾਈਸ ਸਟੈਂਡਅਲੋਨ ਅਤੇ ਨਾਨ ਸਟੈਂਡਅਲੋਨ ਨੈੱਟਵਰਕ ਦੇ ਅਨੁਕੂਲ ਹੋਣਗੇ।’
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
Jio True 5G ਵਾਇਰਲੈੱਸ ਨੈੱਟਵਰਕ ਤਕਨਾਲੋਜੀ ਦੀ ਸ਼ਲਾਘਾ ਕਰਦੇ ਹੋਏ Oppo India ਨੇ ਇਸਨੂੰ ਦੁਨੀਆ ਦੀ ਸਭ ਤੋਂ ਐਡਵਾਂਸ ਤਕਨਾਲੋਜੀ ਕਿਹਾ। ਬਿਆਨ ’ਚ Oppo ਨੇ ਕਿਹਾ ਕਿ Jio ਭਾਰਤ ਦਾ ਇੱਕੋ ਇਕ True 5G ਨੈੱਟਵਰਕ ਹੈ ਅਤੇ ਉਸਨੇ Jio True 5G ਨੈੱਟਵਰਕ ਦੀਆਂ ਕਈ ਖੂਬੀਆਂ ਗਿਣਵਾਈਆਂ।
ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ
1. ਸਟੈਂਡ-ਅਲੋਨ 5G ਆਰਕੀਟੈਕਚਰ ਨੈੱਟਵਰਕ, ਜਿਸਦੀ 4G ਨੈੱਟਵਰਕ ’ਤੇ ਜ਼ੀਰੋ ਨਿਰਭਰਤਾ ਹੈ।
2. 700 MHz, 3500 MHz ਅਤੇ 26 GHz ਬੈਂਡਾਂ ’ਚ 5G ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਵਧੀਆ ਮਿਸ਼ਰਣ ਹੈ।
3. ਕੈਰੀਅਰ ਐਗਰੀਗੇਸ਼ਨ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਜੀਓ ਇਨ੍ਹਾਂ 5G ਫ੍ਰੀਕੁਐਂਸੀਜ਼ ਦਾ ਇਕ ਮਜ਼ਬੂਤ ‘ਡਾਟਾ ਹਾਈਵੇ ਤਿਆਰ ਕਰਦੀ ਹੈ।
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
108MP ਕੈਮਰਾ ਤੇ 12GB ਰੈਮ ਨਾਲ ਆਏਗਾ ਓਪੋ ਦਾ ਨਵਾਂ ਬਜਟ ਫੋਨ, ਇਸ ਦਿਨ ਹੋਵੇਗਾ ਲਾਂਚ
NEXT STORY