ਗੈਜੇਟ ਡੈਸਕ—ਪੈਨਾਸੋਨਿਕ ਕੰਪਨੀ ਨੇ ਭਾਰਤੀ ਸਮਾਰਟਫੋਨ ਮਾਰਕੀਟ 'ਚ ਨਵਾਂ ਫੋਨ ਲਾਂਚ ਕੀਤਾ ਹੈ। ਕੰਪਨੀ ਨੇ Eluga Ray 800 ਨੂੰ ਭਾਰਤੀ ਮਾਰਕੀਟ 'ਚ 9,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਕੰਪਨੀ ਇਸ ਫੋਨ ਦੀ ਵਿਕਰੀ ਮਲਟੀਪਲ ਈ-ਕਾਮਰਸ ਸਾਈਟਸ ਅਤੇ ਆਫਲਾਈਨ ਰਿਟੇਲ ਚੈਨਲ ਰਾਹੀਂ ਕਰੇਗੀ।
ਫੀਚਰਸ
Eluga Ray 800 ਨੂੰ ਮੈਟਲਿਕ ਬਾਡੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦਾ ਐਸਪੈਕਟ ਰੇਸ਼ੀਓ 16:9 ਹੈ। ਇਸ 'ਚ 5.5 5.5-inch full HD (1920×1080 pixels) ਡਿਸਪਲੇਅ ਹੈ ਜਿਸ 'ਚ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਹੈ। ਫੋਨ 'ਚ 4 ਜੀ.ਬੀ. ਰੈਮ+ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਕਟਾ ਕੋਰ ਚਿਪਸੈੱਟ ਦਿੱਤੀ ਗਈ ਹੈ।

ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਕਿਓਰਟੀ ਲਈ ਫੋਨ 'ਚ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ dual-SIM card slots, 4G VoLTE support, Wi-Fi 802.11b/g/n, Bluetooth- BT4.2, ਅਤੇ OTG ਸਪੋਰਟ ਹੈ। ਫੋਨ ਐਂਡ੍ਰਾਇਡ 7.0 ਨੌਗਟ ਨਾਲ ਆਉਂਦਾ ਹੈ। ਇਸ ਸਮਾਰਟਫੋਨ ਦਾ ਮੁਕਾਬਲਾ ਰੀਅਲਮੀ 3, ਸ਼ਾਓਮੀ ਰੈੱਡਮੀ ਨੋਟ 7 ਵਰਗੇ ਚਾਈਨੀਜ਼ ਫੋਨ ਨਾਲ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸ਼ਾਓਮੀ ਦੇ CEO ਨੇ ਕਿਹਾ ਜੇਕਰ ਘੱਟ ਪਿਆ Mi9 ਦਾ ਸਟਾਕ ਤਾਂ ਮੈਂ ਆਪ ਬਣਾਵਾਂਗਾ ਫੋਨ
NEXT STORY