ਗੈਜੇਟ ਡੈਸਕ- ਪੇਟੀਐੱਮ ਫਾਊਂਡਰ ਵਿਜੇ ਸ਼ੇਖਰ ਸ਼ਰਮਾ ਨੇ ਇਕ ਰੋਬੋਟ ਲੈਪਟਾਪ ਨੂੰ ਸ਼ੇਅਰ ਕੀਤਾ ਹੈ ਅਤੇ ਦੇਖਣ 'ਚ ਇਹ ਬਹੁਤ ਹੀ ਆਕਰਸ਼ਿਤ ਹੈ। ਇਹ ਲੈਪਟਾਪ ਵੌਇਸ ਕਮਾਂਡ 'ਤੇ ਹੀ ਆਨ ਹੁੰਦਾ ਹੈ, ਓਪਨ ਅਤੇ ਬੰਦ ਹੋ ਜਾਂਦਾ ਹੈ। ਇਸ ਲੈਪਟਾਪ ਨੂੰ ਬਰਲਿਨ 'ਚ ਚੱਲ ਰਹੇ IFA 2024 ਦੌਰਾਨ ਪੇਸ਼ ਕੀਤਾ ਹੈ ਅਤੇ ਇਹ ਇਕ ਕੰਸੈਪਟ ਲੈਪਟਾਪ ਹੈ।
ਲੇਨੋਵੋ ਦੁਆਰਾ ਤਿਆਰ ਕੀਤਾ ਗਿਆ ਇਹ ਲੈਪਟਾਪ ਵੌਇਸ ਕਮਾਂਡ ਨੂੰ ਫਾਲੋ ਕਰਦਾ ਹੈ। ਇਸ ਦੇ ਹਿੰਜ ਵੀ ਰੋਟੇਟ ਹੋ ਜਾਂਦੇ ਹਨ। ਇਹ ਵੀਡੀਓ ਮੀਟਿੰਗ ਆਦਿ 'ਚ ਬਹੁਤ ਹੀ ਕੰਮ ਆ ਸਕਦਾ ਹੈ। ਵਿਜੇ ਸ਼ੇਖਰ ਸ਼ਰਮਾ ਨੇ ਇਸ ਦੀ ਵੀਡੀਓ ਐਕਸ ਪਲੇਟਫਾਰਮ 'ਤੇ ਪੋਸਟ ਕੀਤੀ ਹੈ।
ਦਿਖਾਇਆ ਰੋਬੋਟ ਲੈਪਟਾਪ ਦਾ ਕਮਾਲ
ਵਿਜੇ ਸ਼ੇਖਰ ਸ਼ਰਮਾ ਨੇ ਇਸ ਪੋਸਟ 'ਚ ਇਸ ਲੈਪਟਾਪ ਦੀ ਵੀਡੀਓ ਪੋਸਟ ਕੀਤੀ। ਇਹ ਲੈਪਟਾਪ ਬਿਨਾਂ ਛੂਹੇ ਓਪਨ ਹੋਇਆ ਅਤੇ ਕੰਮ ਕਰਨ ਲੱਗਾ। ਇਸ ਵਿਚ ਫਾਲੋ ਮੀ ਦਾ ਵੀ ਫੀਚਰ ਹੈ।
ਕਿਵੇਂ ਕੰਮ ਕਰਦਾ ਹੈ ਲੇਵੋਨੋ ਦਾ ਇਹ ਲੈਪਟਾਪ
ਲੇਨੋਵੋ ਨੇ ਦਿਖਾਇਆ Auto Twist AI PC ਨੂੰ ਦਿਖਾਇਆ ਹੈ, ਜਿਸ ਵਿਚ ਮੋਟਰ ਸਪੋਰਟਿਡ ਹਿੰਜ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਹਿੰਜ ਮੋਟਰਸ ਵੌਇਸ ਕਮਾਂਡ 'ਤੇ ਕੰਮ ਕਰਦੇ ਹਨ। ਇਹ ਖੁਦ ਨੂੰ ਲੈਪਟਾਪ ਅਤੇ ਟੈਬਲੇਟ ਮੋਡ 'ਚ ਆਉਂਦਾ ਹੈ। ਇਹ AI-powered 2-in-1 laptop ਹੈ।
ਲੇਨੋਵੋ ਦੇ ਇਸ ਲੈਪਟਾਪ 'ਚ ਫਾਲੋ ਮੀ ਫੀਚ ਹੈ, ਜਿਸ ਦੀ ਮਦਦ ਨਾਲ ਇਹ ਯੂਜ਼ਰਜ਼ ਨੂੰ ਟ੍ਰੈਕ ਕਰਦਾ ਹੈ। ਇਸ ਵਿਚ ਯੂਜ਼ਰਜ਼ ਦੀ ਮੂਮੈਂਟ ਦੇ ਮੁਤਾਬਕ ਲੈਪਟਾਪ ਦੀ ਸਕਰੀਨ ਘੁਮਦੀ ਹੈ। ਇਹ ਫੀਚਰ ਵੀਡੀਓ ਕਾਲ ਦੌਰਾਨ ਬਹੁਤ ਹੀ ਉਪਯੋਗੀ ਹੈ।
ਆਮਤੌਰ 'ਤੇ ਕੰਸੈਪਟ ਡਿਵਾਈਸ ਲਾਂਚ ਨਹੀਂ ਹੁੰਦੇ ਪਰ ਲੇਨੋਵੋ ਕੰਮਿਊਨੀਕੇਸ਼ਨ ਡਾਇਰੈਕਟਰ ਜੈਫ ਵਿਟ ਨੇ ਦੱਸਿਆ ਕਿ ਅਸੀਂ ਅਜੇ ਇਸ 'ਤੇ ਐਕਸਪੈਰੀਮੈਂਟ ਕਰ ਰਹੇ ਹਨ। ਬਹੁਤ ਸਾਰੇ ਅਜਿਹੇ ਕੰਸੈਪਟ ਬਾਜ਼ਾਰ 'ਚ ਲਾਂਚ ਨਹੀਂ ਹੁੰਦੇ ਪਰ ਇਸ ਦੇ ਕੁਝ ਐਲੀਮੈਂਟਸ ਨੂੰ ਤੁਸੀਂ ਜ਼ਰੂਰ ਦੇਖ ਸਕਦੇ ਹੋ।
Apple ਦਾ ਵੱਡਾ ਈਵੈਂਟ ਅੱਜ, iPhone 16 ਸੀਰੀਜ਼ ਸਮੇਤ ਲਾਂਚ ਹੋਣਗੇ ਇਹ ਸ਼ਾਨਦਾਰ ਪ੍ਰੋਡਕਟ, ਇਥੇ ਦੇਖੋ ਲਾਈਵ
NEXT STORY