ਗੈਜੇਟ ਡੈਸਕ– ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਹਨਨ ਲਈ ਪੇਗਾਸਸ ਦਾ ਇਸਤੇਮਾਲ ਬੰਦ ਹੋਣਾ ਚਾਹੀਦਾ ਹੈ। ਵਿਲ ਕੈਥਕਾਰਟ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਹਨ ਜਿਨ੍ਹਾਂ ’ਚ ਉਨ੍ਹਾਂ ਕਿਹਾ ਹੈ ਕਿ ਐੱਨ.ਐੱਸ.ਓ. ਦੇ ਪੇਗਾਸਸ ਦਾ ਇਸਤੇਮਾਲ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਹਨਨ ਲਈ ਹੋ ਰਿਹਾ ਹੈ ਜਿਸ ਨੂੰ ਤੁਰੰਤ ਰੋਕਣਾ ਹੋਵੇਗਾ। ਕੈਥਕਾਰਟ ਦਾ ਇਹ ਬਿਆਨ ਪੇਗਾਸਸ ਸਾਫਟਵੇਅਰ ਰਾਹੀਂ ਕਰੀਬ 300 ਵੈਰੀਫਾਈਡ ਭਾਰਤੀ ਮੋਬਾਇਲ ਨੰਬਰਾਂ ਦੀ ਜਾਸੂਸੀ ਹੋਣ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ।
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ 300 ਨੰਬਰਾਂ ਦੀ ਜਾਸੂਸੀ ਹੋਈ ਹੈ, ਉਨ੍ਹਾਂ ’ਚ ਸਰਕਾਰ ’ਚ ਸ਼ਾਮਲ ਮੰਤਰੀਆਂ, ਪ੍ਰਸਿੱਧ ਨੇਤਾਵਾਂ, ਵੱਡੇ ਪੱਤਰਕਾਰਾਂ ਤੋਂ ਇਲਾਵਾ ਵਕੀਲਾਂ, ਸਮਾਜਿਕ ਵਰਕਰਾਂ ਅਤੇ ਹੋਰ ਲੋਕਾਂ ਦੇ ਨੰਬਰ ਸ਼ਾਮਲ ਹਨ। ਭਾਰਤ ਦਾ ਵੀ ਨਾਂ ਦੁਨੀਆ ਦੇ ਉਨ੍ਹਾਂ 50 ਦੇਸ਼ਾਂ ਦੀ ਸੂਚੀ ’ਚ ਆਇਆ ਹੈ ਜਿੱਥੇ ਸਾਈਬਰ ਸਰਵਿਲਾਂਸ ਦੇ ਤੌਰ ’ਤੇ ਸਪਾਈਵੇਅਰ (ਜਾਸੂਸੀ ਵਾਲੇ ਸਾਫਟਵੇਅਰ) ਦਾ ਇਸਤੇਮਾਲ ਹੋ ਰਿਹਾ ਹੈ।
ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ
2019 ’ਚ ਪੇਗਾਸਸ ਰਾਹੀਂ ਵਟਸਐਪ ਹੈਕ
ਸਾਲ 2019 ’ਚ ਭਾਰਤ ਸਮੇਤ ਦੁਨੀਆ ਦੇ ਕਈ ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੇ ਵਟਸਐਪ ਖਾਤਿਆਂ ਨੂੰ ਹੈਕ ਕੀਤਾ ਗਿਆ ਸੀ ਅਤੇ ਉਸ ਹੈਕਿੰਗ ’ਚ ਵੀ ਪੇਗਾਸਸ ਦਾ ਨਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵਟਸਐਪ ਨੇ ਐੱਨ.ਐੱਸ.ਓ. ਗਰੁੱਪ ’ਤੇ ਮੁਕੱਦਮਾ ਵੀ ਕੀਤਾ ਸੀ। ਕੈਥਕਾਰਟ ਨੇ ਟਵਿਟਰ ’ਤੇ ਕਈ ਟਵੀਟ ਰਾਹੀਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲਿਆਂ, ਟੈਕਨਾਲੋਜੀ ਕੰਪਨੀਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਪੇਗਾਸਸ ਸਪਾਈਵੇਅਰ ਦੀ ਦੁਰਵਰਤੋਂ ਨੂੰ ਰੋਕਣ ਲਈ ਸਾਰਿਆਂ ਇਕੱਠੇ ਹੋਣਾ ਪਵੇਗਾ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ
ਇਹ ਵੀ ਪੜ੍ਹੋ– ‘ਗੂਗਲ ਮੀਟ’ ’ਤੇ ਵੀਡੀਓ ਕਾਲਿੰਗ ਲਈ ਲੱਗਣਗੇ ਪੈਸੇ, ਹੁਣ ਸਿਰਫ਼ ਇੰਨੀ ਦੇਰ ਹੋਵੇਗੀ ਮੁਫ਼ਤ ਗੱਲ
ਵਿਲ ਕੈਥਕਾਰਟ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਸਕਿਓਰਿਟੀ ਲਈ ਇਹ ਇਕ ਚਿਤਾਵਨੀ ਹੈ। ਮੋਬਾਇਲ ਨੰਬਰ ਅਰਬਾਂ ਲੋਕਾਂ ਦਾ ਪ੍ਰਾਈਮਰੀ ਕੰਪਿਊਟਰ ਹੈ ਜਿਸ ਵਿਚ ਲੋਕ ਆਪਣਾ ਨਿੱਜੀ ਡਾਟਾ ਰੱਖਦੇ ਹਨ ਅਤੇ ਨਿੱਜੀ ਗੱਲਾਂ ਕਰਦੇ ਹਨ। ਸਰਕਾਰ ਅਤੇ ਕੰਪਨੀਆਂ ਨੂੰ ਲੋਕਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਹੋਵੇਗਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨੀ ਹੋਵੇਗੀ।
ਵਿਲ ਕੈਥਕਾਰਟ ਨੇ ਕਿਹਾ ਕਿ ਸਾਨੂੰ ਐੱਨ.ਐੱਸ.ਓ. ਗਰੁੱਪ ਨੂੰ ਜਵਾਬਦੇਹ ਠਹਿਰਾਉਣ ਲਈ ਹੋਰ ਜ਼ਿਆਦਾ ਕੰਪਨੀਆਂ ਅਤੇ ਸਰਕਾਰਾਂ ਦੀ ਲੋੜ ਹੈ। ਅਸੀਂ ਇਕ ਵਾਰ ਫਿਰ ਤੋਂ ਗੈਰ-ਜ਼ਿੰਮੇਵਾਰ ਨਿਗਰਾਨੀ ਤਕਨੀਕ ਦੇ ਇਸਤੇਮਾਲ ’ਤੇ ਗਲੋਬਲ ਰੋਕ ਲਗਾਉਣ ਦੀ ਅਪੀਲ ਕਰਦੇ ਹਾਂ।
Apple ਲਾਂਚ ਕਰੇਗੀ ਸਭ ਤੋਂ ਸਸਤਾ 5ਜੀ iPhone, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ: ਰਿਪੋਰਟ
NEXT STORY