ਗੈਜੇਟ ਡੈਸਕ– ਗੂਗਲ ਜਲਦੀ ਹੀ ਪਿਕਸਲ ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ Pixel 3 ਅਤੇ Pixel 3 XL ਸਮਾਰਟਫੋਨ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ਨੂੰ ਲੈ ਕੇ ਕਈ ਲੀਕ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਨ੍ਹਾਂ ਸਮਾਰਟਫੋਨਸ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਗੂਗਲ ਦੇ Pixel 3 ਅਤੇ Pixel 3 XL ਸਮਾਰਟਫੋਨ ਰੀਅਲ-ਟਾਈਮ ਲੈਂਜ਼ ਸਪੋਰਟ ਕਰਨਗੇ।
ਕੀ ਹੈ ਗੂਗਲ ਲੈਂਜ਼
ਗੂਗਲ ਲੈਂਜ਼ ਸਟੈਂਡ ਅਲੋਨ ਐਂਡਰਾਇਡ ਐਪ ਹੈ। ਇਸ ਰਾਹੀਂ ਯੂਜ਼ਰਸ ਕੈਮਰਾ ਕੀਅ ਰਾਹੀਂ ਕਈ ਕਾਰਨਾਮੇ ਕਰ ਸਕਦੇ ਹਨ। ਮੰਨ ਲਓ ਤੁਸੀਂ ਕਿਸੇ ਚੀਜ਼ ’ਤੇ ਕੈਮਰਾ ਰੱਖਿਆ ਹੈ ਤਾਂ ਗੂਗਲ ਏ.ਆਈ. ਤੁਹਾਨੂੰ ਦੱਸ ਦੇਵੇਗਾ ਕਿ ਉਹ ਕੀ ਹੈ? ਗੂਗਲ ਦੇ ਪਿਕਸਲ 3 ਫੋਨ ’ਚ ਗੂਗਲ ਲੈਂਜ਼ ਕੈਮਰਾ ਐਪ ਦੇ ਸੱਜੇ ਪਾਸੇ ਹੇਠਾਂ ਦਿੱਤਾ ਜਾਵੇਗਾ। ਇਸ ਦਾ ਮਤਲਬ ਹੋਵੇਗਾ ਕਿ ਤੁਸੀਂ ਕਿਸੇ ਵੀ ਲੈੰਡਮਾਰਕ ਦਾ ਟੈਕਸਟ ਟ੍ਰਾਂਸਲੇਟ ਅਤੇ ਇਨਫਾਰਮੇਸ਼ਨ ਹਾਸਲ ਕਰਨ ਲਈ ਡਿਫਰੇਂਟ ਐਪ ਨਹੀਂ ਖੋਲ੍ਹ ਸਕੋਗੇ।
ਗੂਗਲ Pixel 3 ਅਤੇ Pixel 3 XL ਸਮਾਰਟਫੋਨ 9 ਅਕਤੂਬਰ ਨੂੰ ਨਿਊਯਾਰਕ ਸਿਟੀ ’ਚ ਇਕ ਈਵੈਂਟ ਦੌਰਾਨ ਲਾਂਚ ਹੋਣਗੇ। ਹਾਲ ਹੀ ’ਚ ਆਈ ਇਕ ਲੀਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ Pixel 3 XL ਸਮਾਰਟਫੋਨ ’ਚ ਨੌਚ ਦਿੱਤਾ ਜਾਵੇਗਾ। ਇਸ ਫੋਨ ਦਾ ਬੈਕ ਡਿਜ਼ਾਈਨ Pixel 2 XL ਦੀ ਹੀ ਤਰ੍ਹਾਂ ਹੋਵੇਗਾ। ਇਸ ਵਿਚ Pixel 2 XL ਵਰਗਾ ਹੀ ਗਲਾਸ ਲੱਗਾ ਹੋਵੇਗਾ। Pixel 3 XL ਦੇ ਬੈਕ ’ਚ ਸਿੰਗਲ ਰੀਅਰ ਕੈਮਰਾ (ਐੱਲ.ਈ.ਡੀ. ਫਲੈਸ਼ ਦੇ ਨਾਲ) ਅਤੇ ਸਰਕੁਲਰ ਫਿੰਗਰਪ੍ਰਿੰਟ ਸੈਂਸਰ ਅਤੇ ਬਾਟਮ ’ਤੇ ਗੂਗਲ ਦਾ ਲੋਗੋ ਦਿੱਤਾ ਜਾਵੇਗਾ। ਹਾਲ ਹੀ ’ਚ ਇਨ੍ਹਾਂ ਸਮਾਰਟਫੋਨ ਦੇ ਰੈਂਡਰ ਆਨਲਾਈਨ ਸਰਫੇਸ ਹੋਏ ਹਨ। ਇਸ ਵਿਚ ਦੋ ਕਲਰ ਵੇਰੀਐਂਟ ਬਲੈਕ ਅਤੇ ਵਾਈਟ ਦਿਖਾਈ ਦਿੱਤੇ ਹਨ।
ਆਨਰ 9 ਲਾਈਟ ਨੂੰ ਨਵੀਂ ਅਪਡੇਟ 'ਚ ਮਿਲਿਆ GPU ਟਰਬੋ ਫੀਚਰ
NEXT STORY