ਜਲੰਧਰ- ਮਿਊਜ਼ਿਕ ਦੇ ਸ਼ੌਕੀਨ ਲੋਕ ਹਰ ਚੰਗੇ ਮਿਊਜ਼ਿਕ ਅਤੇ ਗਾਣੇ ਨਾਲ ਹਮੇਸ਼ਾ ਹੀ ਅਪਡੇਟ ਰਹਿਣਾ ਚਾਹੁੰਦੇ ਹਨ। ਜਦੋਂ ਅਸੀਂ ਨਵੇਂ ਗੀਤ ਸੁਣਦੇ ਹੋ ਤਾਂ ਉਨ੍ਹਾਂ ਨੂੰ ਸਮਝਣ ਅਤੇ ਉਨ੍ਹਾਂ 'ਤੇ ਪਕੜ ਬਣਾਉਣ ਵਿਚ ਸਮਾਂ ਲੱਗ ਸਕਦਾ ਹੈ। ਹਾਂ ਜੇ ਲਿਰਿਕਸ ਵੀ ਨਾਲ ਹੋਵੇ ਤਾਂ ਕੀ ਕਹਿਣੇ ਪਰ ਐਂਡ੍ਰਾਇਡ ਫੋਨ ਵਿਚ ਮੌਜੂਦ ਮਿਊਜ਼ਿਕ ਪਲੇਅਰ ਨਾਲ ਅਜਿਹਾ ਸੰਭਵ ਨਹੀਂ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਮਿਊਜ਼ਿਕ ਸੁਣਨ ਦੇ ਨਾਲ-ਨਾਲ ਤੁਹਾਨੂੰ ਉਸਦੇ ਲਿਰਿਕਸ ਵੀ ਨਜ਼ਰ ਆਉਣ ਤਾਂ ਤੁਹਾਨੂੰ ਬਸ ਇਨ੍ਹਾਂ ਸਟੈੱਪਸ ਨੂੰ ਫਾਲੋ ਕਰਨਾ ਹੋਵੇਗਾ।

- ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ 'ਤੇ ਜਾ ਕੇ ਮਿਊਜ਼ਿਕਸ ਮੈਚ ਲਿਰਿਕਸ ਐਪ ਨੂੰ ਡਾਊਨਲੋਡ ਕਰੋ। ਡਾਊਨਲੋਡ ਕਰਨ ਤੋਂ ਬਾਅਦ ਇਸ ਐਪ ਨੂੰ ਇੰਸਟਾਲ ਕਰੋ।
- ਹੁਣ ਤੁਹਾਨੂੰ ਲਿਰਿਕਸ ਦੇ ਫੀਚਰ ਨੂੰ ਇਨੇਬਲ ਕਰਨ ਲਈ ਕਿਹਾ ਜਾਵੇਗਾ। ਤੁਸੀਂ ਇਨੇਬਲ ਨਾਓ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੇ ਕੋਲੋ ਨੋਟੀਫਿਕੇਸ਼ਨ ਅਕਸੈੱਸ ਦੀ ਇਜਾਜ਼ਤ ਮੰਗੀ ਜਾਵੇਗੀ। ਤੁਹਾਨੂੰ ਪਰਮਿਟ ਮਿਊਜ਼ਿਕਸ ਮੈਚ ਐਪ ਨੂੰ ਲਿਸਟ 'ਚੋਂ ਚੁਣਨਾ ਹੈ।
- ਹੁਣ ਤੁਹਾਨੂੰ ਆਪਣੀ ਮਿਊਜ਼ਿਕ ਲਾਇਬ੍ਰੇਰੀ ਅਕਸੈੱਸ ਕਰਨ ਦੀ ਇਜਾਜ਼ਤ ਦੇਣੀ ਹੋਵੇਗੀ। ਤੁਸੀਂ ਇਸਦੀ ਇਜਾਜ਼ਤ ਦਿਓ, ਤੁਹਾਨੂੰ ਐਪ ਵਿਚ ਮਿਊਜ਼ਿਕ ਟ੍ਰੈਕ ਲਿਸਟ ਦੇਖਣ ਨੂੰ ਮਿਲੇਗੀ।
- ਹੁਣ ਤੁਸੀਂ ਮਿਊਜ਼ਿਕ ਅਤੇ ਲਿਰਿਕਸ ਦੋਹਾਂ ਦਾ ਇਕੱਠੇ ਮਜ਼ਾ ਲੈ ਸਕਦੇ ਹੋ।
ਭਾਰਤ 'ਚ Ivoomi ਕਰੇਗੀ 250 ਕਰੋੜ ਰੁਪਏ ਦਾ ਨਿਵੇਸ਼
NEXT STORY