ਗੈਜੇਟ ਡੈਸਕ– ਇਸ ਸਾਲ ਅਗਸਤ ’ਚ ਸ਼ਾਓਮੀ ਨੇ Poco F1 ਨੂੰ ਲਾਂਚ ਕੀਤਾ ਸੀ। ਇਹ ਕੰਪਨੀ ਦੇ ਇਕਦਮ ਨਵੇਂ ਸਬ-ਬ੍ਰਾਂਡ Poco ਦਾ ਪਹਿਲਾ ਸਮਾਰਟਫੋਨ ਹੈ। ਲਾਂਚ ਹੋਣ ਤੋਂ ਬਾਅਦ ਸਮਾਰਟਫੋਨ ਨੇ ਆਪਣੇ ਸੈਗਮੈਂਟ ’ਚ ਕਈ ਸਮਾਰਟਫੋਨਜ਼ ਨੂੰ ਸਿੱਧੀ ਟੱਕਰ ਦਿੱਤੀ ਹੈ ਅਤੇ ਇਨ੍ਹਾਂ ’ਚੋਂ ਕਈ ਸਮਾਰਟਫੋਨਜ਼ ਤੋਂ ਬਿਹਤਰ ਸਾਬਤ ਹੋਇਆ ਹੈ। ਇਸ ਦਾ ਇਕ ਕਾਰਨ ਹੈ ਕੰਪਨੀ ਦੁਆਰਾ ਘੱਟ ਕੀਮਤ ’ਚ ਦਿੱਤੇ ਗਏ ਬਿਹਤਰੀਨ ਹਾਰਡਵੇਅਰ ਅਤੇ ਫੀਚਰਜ਼। ਸਮਾਰਟਫੋਨ ਸਪੈਸ਼ਲੀ ਡਿਜ਼ਾਈਨ Poco UI ਦੇ ਨਾਲ ਆਉਂਦਾ ਹੈ। ਸਾਫਟਵੇਅਰ ਐਂਡਰਾਇਡ ਬੇਸਡ ਹੈ ਅਤੇ ਕਈ ਐਕਸਟਰਾ ਫੀਚਰਜ਼ ਦੇ ਨਾਲ ਆਉਂਦਾ ਹੈ।
ਇਨ੍ਹਾਂ ਫੀਚਰਜ਼ ’ਚ ਸਭ ਤੋਂ ਜ਼ਿਆਦਾ ਮਹੱਤਵਪੂਰਨ Poco launcher ਹੈ, ਜੋ ਪੂਰੀ ਤਰ੍ਹਾਂ ਕਸਟੋਮਾਈਜੇਬਲ ਐਪ ਡ੍ਰਾਅਰ ਦੇ ਨਾਲ ਆਉਂਦਾ ਹੈ। ਸ਼ਾਓਮੀ ਦੇ ਦੂਜੇ ਸਮਾਰਟਫੋਨਜ਼ MIUI ਦੇ ਨਾਲ ਆਉਂਦੇ ਹਨ, ਜਿਸ ਵਿਚ ਐਪ ਡ੍ਰਾਅਰ ਨਹੀਂ ਆਉਂਦਾ। ਹੁਣ ਕੰਪਨੀ ਨੇ Poco launcher ਨੂੰ ਨਵੀਂ ਅਪਡੇਟ ਵੀ ਦਿੱਤੀ ਹੈ, ਜੋ ਲਾਂਚਰ ਲਈ ਨਵੇਂ ਫੀਚਰਜ਼ ਲੈ ਕੇ ਆਉਂਦੀ ਹੈ ਅਤੇ ਨਾਲ ਹੀ ਇਸ ਵਿਚ ਕਈ ਫੀਚਰਜ਼ ’ਚ ਸੁਧਾਰ ਵੀ ਕੀਤੇ ਗਏ ਹਨ।
ਇਸ ਵਿਚ ਨੋਟੀਫਿਕੇਸ਼ਨ ਬੈਜ਼ ਦੇ ਨਵੇਂ ਸਟਾਈਲ ਅਤੇ ਕਈ ਦੂਜੇ ਸਮਾਰਟਫੋਨ ਮਾਡਲਸ ਲਈ ਫੰਕਸ਼ਨਲ ਸਪੋਰਟ ਸ਼ਾਮਲ ਹੈ। ਅਪਡੇਟ ਲਾਂਚ ਸੈਟਿੰਗਸ ਦਾ ਬਿਹਤਰ ਲੁੱਕ ਵੀ ਲੈ ਕੇ ਆਉਂਦਾ ਹੈ। ਇਸ ਵਿਚ ਸਮਾਰਟਫੋਨ ਦੀ ਡਿਸਪਲੇਅ ’ਚ ਡਬਲ ਟੈਪ ਕਰਨ ’ਤੇ ਸਕਰੀਨ ਵੇਕ ਅਪ ਦਾ ਆਪਸ਼ਨ ਵੀ ਜੋੜਿਆ ਗਿਆ ਹੈ। ਨਵੇਂ ਵਰਜਨ ’ਚ ਜਨਰਲ ਪਰਫਾਰਮੈਂਸ ਸੁਧਾਰ ਅਤੇ ਬਗ ਫਿਕਸ ਵੀ ਦਿੱਤੇ ਗਏ ਹਨ। ਫਿਲਹਾਲ ਇਹ ਅਪਡੇਟ ਲਾਂਚਰ ਦੇ ਬੀਟਾ ਵਰਜਨ ਲਈ ਹੈ, ਇਸ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਬੀਟਾ ਟੈਸਟਰ ਹੋਣਾ ਹੋਵੇਗਾ।
Asus ਜ਼ੈਨਫੋਨ 5Z ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ 9.0 ਪਾਈ ਅਪਡੇਟ
NEXT STORY