ਗੈਜੇਟ ਡੈਸਕ- ਪੋਕੋ ਨੇ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ ਜਿਸਦਾ ਨਾਂ Poco X6 New 5G ਹੈ। ਉਸਦੇ ਨਾਲ ਹੀ ਕੰਪਨੀ ਨੇ ਆਪਣੇ ਪੁਰਾਣੇ ਹੈਂਡਸੈੱਟ ਦੀ ਕੀਮਤ ਨੂੰ ਡਿਸਕਾਊਂਟ ਦੇ ਨਾਲ ਲਿਸਟਿਡ ਤਕੀਤਾ ਹੈ। ਦਰਅਸਲ, Poco X6 ਫਲਿਪਕਾਰਟ 'ਤੇ ਭਾਰੀ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ, ਜਿਸਤੋਂ ਬਾਅਦ ਇਸ ਹੈਂਡਸੈੱਟ ਦੀ ਕੀਮਤ 20 ਹਜ਼ਾਰ ਰੁਪਏ ਘੱਟ ਹੋ ਗਈ ਹੈ।
Poco X6 5G ਦੀ ਲਾਂਚਿੰਗ ਦੇ ਦੌਰਾਨ ਸ਼ੁਰੂਆਤੀ ਕੀਮਤ 21,999 ਰੁਪਏ ਸੀ ਅਤੇ ਹੁਣ ਇਹ ਫਲਿਪਕਾਰਟ 'ਤੇ 19,999 ਰੁਪਏ ਵਿੱਚ ਸੂਚੀਬੱਧ ਹੈ। ਇਸ ਕੀਮਤ ਵਿੱਚ 256GB ਇੰਟਰਨਲ ਸਟੋਰੇਜ ਮਿਲਦੀ ਹੈ। ਇਸ ਹੈਂਡਸੈੱਟ 'ਤੇ ਕੋਈ ਬੈਂਕ ਆਫਰ ਸੂਚੀਬੱਧ ਨਹੀਂ ਹੈ। ਹਾਲਾਂਕਿ, ਗਾਹਕ ਐਕਸਚੇਂਜ ਆਫਰਜ਼ ਲਈ ਅਪਲਾਈ ਕਰ ਸਕਦੇ ਹਨ। ਲਿਸਟਿਡ ਵੇਰਵਿਆਂ ਦੇ ਅਨੁਸਾਰ, ਉਪਭੋਗਤਾ ਵੱਧ ਤੋਂ ਵੱਧ 17,500 ਰੁਪਏ ਦਾ ਐਕਸਚੇਂਜ ਬੋਨਸ ਪ੍ਰਾਪਤ ਕਰ ਸਕਦੇ ਹਨ।
Poco X6 5G ਦੇ ਫੀਚਰਜ਼
Poco X6 5G 'ਚ 6.67 ਇੰਚ ਦੀ ਡਿਸਪਲੇਅ ਹੈ, ਜਿਸ ਵਿਚ ਐਮੋਲੇਡ ਸਕਰੀਨ ਹੈ। ਇਹ ਸਕਰੀਨ 1220 x 2712 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਇਸ ਵਿਚ ਗਾਹਕਾਂ ਨੂੰ 1800 ਨਿਟਸ ਪੀਕ ਬ੍ਰਾਈਟਨੈੱਸ ਮਿਲੇਗੀ।
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ, ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਅਤੇ ਤੀਜਾ ਕੈਮਰਾ 2 ਮੈਗਾਪਿਕਸਲ ਦਾ ਹੈ। ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਪੋਕੋ ਦਾ ਇਹ ਫੋਨ Qualcomm Snapdragon 7s Gen 2 ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਵਿਚ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਮਿਲੇਗੀ। ਫੋਨ 'ਚ 5100mAh ਦੀ ਬੈਟਰੀ ਹੈ ਜੋ 67 ਵਾਟ ਦੀ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
Google ਨੇ ਕਰ 'ਤਾ ਐਲਾਨ, ਇਸ ਦਿਨ ਲਾਂਚ ਹੋਵੇਗਾ ਐਂਡਰਾਇਡ 15 ਅਤੇ Pixel 8a
NEXT STORY