ਨਵੀਂ ਦਿੱਲੀ— ਸਮਾਰਟਫੋਨ ਕੰਪਨੀਆਂ ਲਈ ਓਰੀਜਨਲ ਇਕਵਿਪਮੈਂਟ ਬਣਾਉਣ ਵਾਲੀ OEM ਕੰਪਨੀ ਨੇ ਭਾਰਤ 'ਚ ਬਣੇ ਹੋਏ ਪਹਿਲੇ ਸਟਾਈਲਿਸ਼ ਪਾਵਰ ਬੈਂਕਸ ਲਾਂਚ ਕੀਤੇ ਹਨ। ਕੰਪਨੀ ਨੇ ਇਹ ਪਾਵਰ ਬੈਂਕ ਤਿੰਨ ਵੱਖ-ਵੱਖ ਪਾਵਰ ਵੇਰੀਅੰਟ 5,000mAh, 7,500mAh ਤੇ 10,000mAh 'ਚ ਲਾਂਚ ਕੀਤੇ ਹਨ। ਇਹ ਪਾਵਰ ਬੈਂਕ ਕੰਪਨੀ ਦੀ ‘Re 1 Flash Sale’ ਪਾਲਿਸੀ ਦੇ ਤਹਿਤ ਸਿਰਫ 1 ਰੁਪਏ 'ਚ ਮਿਲਣਗੇ। ਇਸ ਆਫਰ ਦਾ ਲਾਭ ਤੁਸੀਂ 21 ਦਸੰਬਰ ਨੂੰ Paytm ਦੀ ਵੈੱਬਸਾਈਟ 'ਤੇ ਜਾ ਕੇ ਲੈ ਸਕਦੇ ਹੋ।
SUICH ਦੇ ਮੈਨੇਜਿੰਗ ਡਾਇਰੈਕਟਰ ਗੁਨੀਤ ਸਿੰਘ ਨੇ ਕਿਹਾ ਕਿ 'ਕੰਪਨੀ ਦੇ ਪਾਵਰ ਬੈਂਕ ਚੀਨ 'ਚ ਬਣੇ ਪਾਵਰ ਬੈਂਕਸ ਤੋਂ ਨਾ ਸਿਰਫ ਵਧੀਆ ਹਨ ਸਗੋਂ ਇਨ੍ਹਾਂ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।' ਇਸ ਨੂੰ ਬਣਾਉਣ 'ਚ VO ਫਲੇਮ ਦੀ ਵਰਤੋਂ ਕੀਤੀ ਗਈ ਹੈ। ਪਾਵਰ ਬੈਂਕ ਦੀ ਬਾਡੀ ਸਕਿਨ ਫ੍ਰੈਂਡਲੀ ਮਟੀਰੀਅਲ ਨਾਲ ਬਣੀ ਹੈ ਜਿਸ ਨਾਲ ਹੈਂਡਲਿੰਗ 'ਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਇਸ ਦੇ ਨਾਲ ਵਧੀਆ ਪਰਫਾਰਮੈਂਸ ਵਾਲੀ ਚਾਰਜਿੰਗ ਕੇਬਲ ਵੀ ਮਿਲੇਗੀ।
ਕੰਪਨੀ ਨੇ ਇਸ ਲਈ ਆਨਲਾਈਨ ਰਿਚਾਰਜ ਅਤੇ ਈ-ਕਮਰਸ ਵੈੱਬਸਾਈਟ Paytm ਨਾਲ ਕਰਾਰ ਕੀਤਾ ਹੈ। ਕੰਪਨੀ ਆਪਣ ਪਹਿਲੇ ਕੁਝ ਪ੍ਰੋਡਕਟਸ ਨੂੰ ‘Re 1 Flash Sale’ ਦੇ ਤਹਿਤ 1 ਰੁਪਏ 'ਚ ਦੇਵੇਗੀ ਉਥੇ ਹੀ ਬਾਕੀ ਗਾਹਕਾਂ ਨੂੰ 499 ਰੁਪਏ ਦੀ ਕੀਮਤ ਵਾਲੀ ਚਾਰਜਿੰਗ ਕੇਬਲ ਫ੍ਰੀ 'ਚ ਦਿੱਤੀ ਜਾਵੇਗੀ। ‘Re 1 Flash Sale’ ਤੋਂ ਬਾਅਦ ਇਸ ਦਾ 5,000mAh ਵੇਰੀਅੰਟ 999 ਰੁਪਏ 'ਚ ਮਿਲੇਗਾ। ਕੰਪਨੀ ਇਸ ਨੂੰ ਲਾਲ, ਪਿਲੇ, ਲੀਨੇ, ਕਾਲੇ ਅਤੇ ਚਿੱਟੇ ਰੰਗਾਂ 'ਚ ਲਾਂਚ ਕਰ ਰਹੀ ਹੈ।
ਸਮਾਰਟਬੈਂਡ ਨਾਲ ਕੰਟਰੋਲ ਹੋਵੇਗਾ Xiaomi ਦਾ ਇਹ ਡਰੋਨ
NEXT STORY