ਜਲੰਧਰ— ਕੁਝ ਮਹੀਨੇ ਪਹਿਲਾਂ Xiaomi ਡਰੋਨ ਦੀ ਖਬਰ ਆਈ ਸੀ ਪਰ ਇਸ ਤੋਂ ਬਾਅਦ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ। ਉਥੇ ਹੀ ਇਕ ਵਾਰ ਫਿਰ ਤੋਂ Xiaomi ਦਾ ਇਹ ਡਰੋਨ ਚਰਚਾ 'ਚ ਹੈ। ਅੱਜ Xiaomi ਦਾ ਇਕ ਪੇਟੈਂਟ ਡਾਕਿਊਮੈਂਟ ਲੀਕ ਹੋਇਆ ਹੈ ਜਿਸ ਵਿਚ ਇਸ ਡਰੋਨ ਦੀ ਕੁਝ ਹੋਰ ਡਿਟੇਲ ਦਿੱਤੀ ਗਈ ਹੈ। ਕੰਪਨੀ ਨੇ ਡਰੋਨ ਲਈ ਇਹ ਪੇਟੈਂਟ ਅਗਸਤ 'ਚ ਫਾਇਲ ਕੀਤਾ ਸੀ।
Xiaomi ਦਾ ਇਹ ਪੇਟੈਂਟ ਡਾਕਿਊਮੈਂਟ ਚੀਨੀ ਇੰਟੈਲੇਕਚੁਅਲ ਪ੍ਰਾਪਰਟੀ ਆਫੀਸ ਦੇ ਮਾਧਿਅਮ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੇਟੈਂਟ 'ਚ Xiaomi ਨੇ ਜਾਣਕਾਰੀ ਦਿੱਤੀ ਹੈ ਕਿ ਡਰੋਨ ਨੂੰ ਵਿਅਰੇਬਲ ਬੈਂਡ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ 'ਤੇ Xiaomi ਆਫੀਸ ਵੱਲੋਂ ਦੋ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਯੂਜ਼ਰ ਆਪਣੇ ਜੈਸਚਰ ਰਾਹੀਂ ਡਰੋਨ ਦੇ ਵੱਖ-ਵੱਖ ਫੰਕਸ਼ਨਾਲਿਟੀ ਨੂੰ ਕੰਟਰੋਲ ਕਰ ਸਕਦੇ ਹਨ।
ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਕ ਇਮੇਜ 'ਚ ਦਿਖਾਇਆ ਗਿਆ ਇਕ ਰਾਈਡਰ ਆਪਣੀ ਬਾਈਕ 'ਤੇ ਜਾ ਰਿਹਾ ਹੈ ਅਤੇ ਉੱਪਰ ਡਰੋਨ ਨੂੰ ਕਮਾਂਡ ਦੇ ਰਿਹਾ ਹੈ। ਦੇਖ ਕੇ ਅਜਿਹਾ ਲਗਦਾ ਹੈ ਕਿ ਡਰੋਨ ਨੂੰ ਵੀਡੀਓ ਲਈ ਕਮਾਂਡ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਫੰਕਸ਼ਨਾਲਿਟੀਸ ਹੈਰਾਨ ਕਰਨ ਵਾਲੀਆਂ ਹਨ। Xiaomi ਡਰੋਨ ਨੂੰ Xiaomi ਦੇ ਆਪਣੇ ਮੀ ਬੈਂਡ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਕ ਵਾਰ ਜਦੋਂ ਡਰੋਨ ਮੀ ਬੈਂਡ ਨਾਲ ਕਨੈੱਕਟ ਹੋ ਜਾਂਦੀ ਹੈ। ਇਸ ਤੋਂ ਬਾਅਦ ਤੁਸੀਂ ਉਸ ਨੂੰ ਜੈਸਚਰ ਦੀ ਤਰ੍ਹਾਂ ਆਪਣੇ ਗੁੱਟ ਨੂੰ ਫਲਿੱਕ ਕਰਕੇ ਯੂ.ਏ.ਵੀ. ਨੂੰ ਕੰਟਰੋਲ ਕਰ ਸਕਦੇ ਹੋ।
ਐਪਲ ਪੇਅ ਨੇ ਚੀਨ 'ਚ ਯੂਨੀਅਨ ਪੇਅ ਨਾਲ ਮਿਲਾਇਆ ਹੱਥ
NEXT STORY