ਗੈਜੇਟ ਡੈਸਕ– ਓਪੋ ਨੇ ਆਖ਼ਿਰਕਾਰ ਆਪਣੀ Reno 7 ਸੀਰੀਜ਼ ਤਹਿਤ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਸ ਸੀਰੀਜ਼ ਤਹਿਤ Oppo Reno 7 5G ਅਤੇ Oppo Reno 7 Pro 5G ਨੂੰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਨ੍ਹਾਂ ’ਚੋਂ Oppo Reno 7 5G ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 28,999 ਰੁਪਏ ਹੈ। ਇਸਨੂੰ 17 ਫਰਵਰੀ ਤੋਂ ਖ਼ਰੀਦਣ ਲਈ ਉਪਲੱਬਧ ਕੀਤਾ ਜਾਵੇਗਾ, ਉਥੇ ਹੀ Oppo Reno 7 Pro 5G ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਇਸਦੀ ਵਿਕਰੀ 8 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਦੋਵਾਂ ਹੀ ਫੋਨਾਂ ਨੂੰ ਸਟਾਰਲਾਈਟ ਬਲੈਕ ਅਤੇ ਸਟਾਰਲਾਈਟ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। Oppo Reno 7 5G ਦੀ ਪ੍ਰੀ-ਬੁਕਿੰਗ ਭਾਰਤੀ ਬਾਜ਼ਾਰ ’ਚ ਸ਼ੁਰੂ ਹੋ ਗਈ ਹੈ। Oppo Reno 7 5G ਨੂੰ ਓਪੋ ਇੰਡੀਆ ਦੀ ਸਾਈਟ ਅਤੇ ਫਲਿਪਕਾਰਟ ਤੋਂ ਬੁੱਕ ਕੀਤਾ ਜਾ ਸਕਦਾ ਹੈ।
Oppo Reno 7 5G ਦੇ ਫੀਚਰਜ਼
ਡਿਸਪਲੇਅ - 6.4 ਇੰਚ ਦੀ FHD, AMOLED, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ - ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 900
ਰੈਮ - 8 ਜੀ.ਬੀ.
ਸਟੋਰੇਜ - 256 ਜੀ.ਬੀ.
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ColorOS 12
ਰੀਅਰ ਕੈਮਰਾ - 64MP (ਪ੍ਰਾਈਮਰੀ) + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ - 32MP
ਬੈਟਰੀ - 4500 mAh (65W ਸੁਪਰ VOOC ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, 4G LTE, Wi-Fi, ਬਲੂਟੁੱਥ V-5.2, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਬੈਨ ਹੋਣ ਤੋਂ ਬਾਅਦ ਵੀ ਸੈਮਸੰਗ ਦੇ ਸਟੋਰ ’ਤੇ ਮੌਜੂਦ ਹਨ Free Fire ਤੇ AppLock ਵਰਗੇ ਐਪਸ
NEXT STORY