ਜਲੰਧਰ-ਬਲੈਕਬੇਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ 3 ਨਵੇਂ ਡਿਵਾਈਸਿਜ਼ ਸ਼ਾਨਦਾਰ ਫੀਚਰਸ ਨਾਲ ਲਾਂਚ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਪਰ ਸਮਾਰਟਫੋਨਜ਼ ਦੇ ਡਿਜ਼ਾਇਨ ਵੱਖਰੇ-ਵੱਖਰੇ ਹੋਣਗੇ। ਹਾਲ ਹੀ ਕੰਪਨੀ ਜਿਸ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ, ਉਹ ਬਲੈਕਬੇਰੀ Athena ਹੈ ਅਤੇ ਡਿਊਲ ਰਿਅਰ ਕੈਮਰੇ ਨਾਲ ਆਨਲਾਈਨ ਦੇਖਿਆ ਗਿਆ ਹੈ।
TCL ਦੀ ਆਨਰਸ਼ਿਪ ਕੰਪਨੀ ਬਲੈਕਬੇਰੀ KEYone QWERTY ਸਮਾਰਟਫੋਨ ਨੂੰ ਲਾਂਚ ਕਰਕੇ ਕਾਫੀ ਸਫਲਤਾ ਪ੍ਰਾਪਤ ਕੀਤੀ ਸੀ ਅਤੇ ਇਸ ਨੂੰ ਦੇਖ ਕੇ ਆਉਣ ਵਾਲਾ ਬਲੈਕਬੇਰੀ Athena ਵੀ ਇਸ ਤਰ੍ਹਾਂ ਦਾ ਲੱਗ ਰਿਹਾ ਹੈ। SIPO ਅਨੁਸਾਰ ਐਂਥੀਨਾ ਸਮਾਰਟਫੋਨ ਡਿਊਲ ਐੱਲ. ਈ. ਡੀ. ਫਲੈਸ਼ ਦੇ ਨਾਲ ਡਿਊਲ ਕੈਮਰਾ ਸੈੱਟਅਪ ਸਹੂਲਤ ਦੇ ਲਈ ਪਹਿਲਾਂ ਬਲੈਕਬੇਰੀ ਡਿਵਾਇਸ ਹੋਵੇਗਾ।

ਬਲੈਕਬੇਰੀ Athena ਕੰਪਨੀ ਦੀ ਪੁਰਾਣੀ ਅਤੇ ਸ਼ਾਨਦਾਰ QWERTY ਸਟਾਇਲ ਕੀਬੋਰਡ ਲਿਆਵੇਗੀ, ਜੋ ਕਿ ਪੁਰਾਣੇ ਕੀਵਨ ਸਮਾਰਟਫੋਨ 'ਚ ਦਿਖਾਈ ਦੇ ਰਹੀਂ ਹੈ। ਇਹ ਕੀਵਨ ਸਮਾਰਟਫੋਨ ਦਾ ਸਕਸੈਸਰ ਹੋਵੇਗਾ। ਇਹ ਡਿਵਾਈਸ ਪਤਲੇ ਜਿਹੇ ਆਇਤਾਕਾਰ ਸਲੈਬ ਵਰਗੇ ਡਿਜ਼ਾਇਨ ਨਾਲ ਆਉਦਾ ਹੈ, ਜਿਸ 'ਚ ਵੋਲੀਅਮ ਰਾਕਰ ਅਤੇ ਪਾਵਰ ਬਟਨ ਮਿਡ 'ਚ ਮੌਜੂਦ ਹਨ।
ਇਸ ਦੇ ਨਾਲ ਡਿਵਾਈਸ ਦੇ ਹੋਰ ਸਪੈਸਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਵਾਈਸ 'ਚ 16:10 ਅਸਪੈਕਟ ਰੇਸ਼ੀਓ ਨਾਲ ਕਵਾਰਟੀ ਕੀਬੋਰਡ ਅਤੇ ਹੈੱਡਫੋਨ ਜੈਕ ਦੇ ਨਾਲ USB ਪੋਰਟ-C ਦਿੱਤਾ ਗਿਆ ਹੈ। ਹੋਰ ਰੂਮਰਸ ਦੀ ਗੱਲ ਕਰੀਏ ਤਾਂ ਡਿਵਾਈਸ 'ਚ ਸਨੈਪਡ੍ਰੈਗਨ 660 ਚਿਪਸੈੱਟ ਦੇ ਨਾਲ 8 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਉਮੀਦ ਹੈ ਕਿ ਬਲੈਕਬੇਰੀ ਦੇ ਇਸ Athena ਸਮਾਰਟਫੋਨ ਦੇ ਨਾਲ ਦੋ ਹੋਰ ਸਮਾਰਟਫੋਨਜ਼ Luna ਅਤੇ Uni ਦੇ ਰੀਲੀਜ਼ ਹੋਣ ਦੀ ਸੰਭਾਨਵਾ ਹੈ।
Face Unlock ਫੀਚਰ ਨਾਲ ਭਾਰਤ 'ਚ ਲਾਂਚ ਹੋਇਆ Samsung-Galaxy j7 Duo
NEXT STORY