ਜਲੰਧਰ—ਹੁਵਾਵੇ ਟਰਮੀਨਲ ਦਾ ਹਾਨਰ ਬ੍ਰਾਂਡ ਐਤਵਾਰ ਨੂੰ ਭਾਰਤ 'ਚ ਆਪਣੇ ਹਾਨਰ 8 ਪ੍ਰੋ ਸਮਾਰਟਫੋਨ ਨੂੰ ਲਾਂਚ ਕਰੇਗਾ। ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਦੀ ਕੀਮਤ ਜਨਤਕ ਹੋ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਹਾਨਰ 8 ਪ੍ਰੋ ਭਾਰਤ 'ਚ 29,999 ਰੁਪਏ 'ਚ ਮਿਲੇਗਾ। ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ ਕਿ ਇਸ ਸਮਾਰਟਫੋਨ ਨੂੰ ਭਾਰਤ 'ਚ ਐਮਾਜ਼ਾਨ ਇੰਡੀਆ 'ਤੇ ਵੇਚਿਆ ਜਾਵੇਗਾ। ਇਹ ਸਮਾਰਟਫੋਨ 6 ਜੁਲਾਈ ਨੂੰ ਭਾਰਤ 'ਚ ਲਾਂਚ ਹੋਵੇਗਾ। ਇਵੈਂਟ 'ਚ ਕੁਝ ਨਵੇਂ ਲਾਂਚ ਆਫਰਜ਼ ਪੇਸ਼ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ। ਤੁਹਾਨੂੰ ਦਸ ਦਇਏ ਕਿ European ਮਾਰਕੀਟ 'ਚ ਹਾਨਰ 8 ਪ੍ਰੋ ਨੂੰ 549 ਯੂਰੋ (ਕਰੀਬ 39,500 ਰੁਪਏ) 'ਚ ਲਾਂਚ ਕੀਤਾ ਗਿਆ ਸੀ। ਫੀਚਰ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਕੈਮਰਾ ਸੈਟਅਪ, 4,000 mAh ਦੀ ਬੈਟਰੀ ਅਤੇ 6 ਜੀ.ਬੀ ਰੈਮ ਹੈ। ਭਾਰਤੀ ਮਾਰਕੀਟ 'ਚ ਇਸ ਸਮਾਰਟਫੋਨ ਨੂੰ ਨੇਵੀ ਬਲੂ ਅਤੇ ਮਿਡਨਾਈਟ ਬਲੈਕ ਕਲਰ 'ਚ ਉਪਲੱਬਧ ਕਰਾਵਇਆ ਜਾਵੇਗਾ।
ਇਸ 'ਚ ਦੋ 12 ਮੈਗਾਪਿਕਸਲ ਦੇ ਸੈਂਸਰ ਹੈ, ਜੋ ਅਪਰਚਰ ਐੱਫ/2.2, ਲੈਜ਼ਰ ਆਟੋਫੋਕਸ, ਐੱਲ.ਈ.ਡੀ. ਫਲੈਸ਼ ਅਤੇ 4ਕੇ ਵੀਡੀਓ ਰਿਕਾਡਿੰਗ ਨਾਲ ਲੈਸ ਹੈ। ਇਸ ਹੈਂਡਸੈੱਟ 'ਚ 5.7 ਇੰਚ ਕਵਾਡ ਐੱਚ.ਡੀ (1440*2560 ਪਿਕਸਲ) Lcd ਡਿਸਪਲੇ ਹੈ। ਫੋਨ 'ਚ ਕੰਪਨੀ ਦਾ ਕਿਰਨ 960 ਪ੍ਰੋਸੈਸਰ ਅਤੇ 6 ਜੀ.ਬੀ ਰੈਮ ਹੈ। ਇਸ ਡਿਵਾਈਸ 'ਚ 128 ਜੀ.ਬੀ ਇਨਬਿਲਟ ਸਟੋਰੇਜ ਹੈ, ਜਿਸ ਨੂੰ 256 ਜੀ.ਬੀ ਤੱਕ Microsd ਕਾਰਡ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਾ ਆਧਾਰਿਤ ਹੁਵਾਵੇ ਦੀ Emui 5.1 ਓ.ਐੱਸ. 'ਤੇ ਚੱਲਦਾ ਹੈ। ਹਾਨਰ 8 ਪ੍ਰੋ 'ਚ ਸੈਲਫੀ ਅਤੇ ਵੀਡੀਓ ਚੈਟ ਲਈ 8 ਮੈਗਾਪਿਕਸਲ ਕੈਮਰਾ ਹੈ ਜੋ ਅਪਰਚਰ F/2.0 ਨਾਲ ਲੈਸ ਹੈ। ਸਮਾਰਟਫੋਨ 'ਚ 4,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ।
ਮੋਟੋ ਈ4 ਪਲੱਸ ਆ ਰਿਹਾ ਹੈ ਭਾਰਤ 'ਚ, ਕੰਪਨੀ ਨੇ ਦਿੱਤੀ ਜਾਣਕਾਰੀ
NEXT STORY