ਜਲੰਧਰ—ਲਿਨੋਵੋ ਦੀ ਕੰਪਨੀ ਮੋਟੋਰੋਲਾ ਦੁਆਰਾ ਆਪਣੇ ਮੋਟੋ ਈ4 ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੀ ਖਬਰ ਹੈ। ਹੁਣ ਮੋਟੋਰੋਲਾ ਇੰਡੀਆ ਨੇ ਜ਼ਿਆਦਾ ਬਿਹਤਰ ਸਪੈਸਿਫਿਕੇਸ਼ਨ ਵਾਲੇ ਮੋਟੋ ਈ4 ਪਲੱਸ ਨੂੰ ਜਲਦ ਹੀ ਭਾਰਤ 'ਚ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਮੋਟੋ ਲਗਾਤਾਰ ਭਾਰਤ 'ਚ ਆਪਣੇ ਹੈਂਡਸੈੱਟ ਪੇਸ਼ ਕਰ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਭਾਰਤ 'ਚ ਮੋਟੋ ਸੀ ਪਲੱਸ ਬਜਟ ਸਮਾਰਟਫੋਨ ਲਾਂਚ ਕੀਤਾ ਸੀ। ਪਿਛਲੇ ਹਫਤੇ ਇਕ ਟੀਜ਼ਰ ਜਾਰੀ ਕਰਨ ਦੇ ਬਾਅਦ ਹੁਣ ਕੰਪਨੀ ਨੇ ਇਕ ਵਾਰ ਫਿਰ ਮੋਟੋ ਈ4 ਪਲੱਸ ਦਾ ਵੀਡੀਓ ਜਾਰੀ ਕੀਤਾ ਹੈ।
ਨਵੇਂ ਵੀਡੀਓ ਟੀਜ਼ਰ 'ਚ ਕੁਝ ਦੋਸਤਾਂ ਨੂੰ ਇਕ Celebration ਕਰਦੇ ਦਿਖਾਇਆ ਗਿਆ ਹੈ। ਇਸ ਦੇ ਬਾਅਦ ਕੰਪਨੀ ਨੇ 5,000 mAh ਦੀ ਬੈਟਰੀ ਨਾਲ ਆਉਣ ਵਾਲੇ ਈ ਸੀਰੀਜ਼ ਦੇ ਨਵੇਂ ਮੋਟੋ ਈ4 ਪੱਲਸ ਨੂੰ ਲਾਂਚ ਕਰਨ ਦਾ ਖੁਲਾਸਾ ਕੀਤਾ ਹੈ। ਇਸ ਟਵਿਟ 'ਚ ਪਾਵਰਪਲੱਸ ਟੈਗ ਦਾ ਇਸਤੇਮਾਲ ਕੀਤਾ ਗਿਆ ਹੈ। ਵੀਡੀਓ ਟੀਜ਼ਰ 'ਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ 'ਚ ਮੋਟੋ ਈ4 ਪਲੱਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ।
ਮੋਟੋ ਈ4 ਅਤੇ ਮੋਟੋ ਈ4 ਪਲੱਸ ਨੂੰ ਹਾਲ 'ਚ ਹੀ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੀ ਕੀਮਤ 129.9 ਡਾਲਰ (ਕਰੀਬ 8,300 ਰੁਪਏ) ਅਤੇ 179.9 ਡਾਲਰ (ਕਰੀਬ 11,600 ਰੁਪਏ) ਹੈ।
ਇਸ ਦੀ ਡਿਸਪਲੇ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਐੱਚ.ਡੀ ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਸਕਰੀਨ Resolution (720*1280 ਪਿਕਸਲ) ਹੈ। ਇਸ 'ਚ 5,000 ਐੱਮ. ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਪਲੱਸ ਵੇਰੀਅੰਟ 'ਚ ਵੀ ਮੋਟੋ ਈ4 ਵਾਲੇ 1.4 Ghz ਸਨੈਪਡਰੈਗਨ 425 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ।
ਕੈਮਰੇ ਦੀ ਗੱਲ ਕਰੀਏ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਅਮਰੀਕੀ ਮਾਰਕੀਟ 'ਚ ਮੋਟੋ ਈ4 ਪਲੱਸ ਦੇ ਦੋ ਸਟੋਰੇਜ ਵੇਰੀਅੰਟ ਲਾਂਚ ਕੀਤੇ ਗਏ ਹਨ -16 ਜੀ.ਬੀ ਅਤੇ 32 ਜੀ.ਬੀ। ਦੋਵੇਂ ਹੀ ਮਾਡਲ 2 ਜੀ.ਬੀ ਰੈਮ ਨਾਲ ਆਉਂਣਗੇ। ਮੋਟੋ ਈ4 ਪਲੱਸ ਨੂੰ ਤਿੰਨ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਮਾਰਕੀਟ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 179.9 ਡਾਲਰ (ਕਰੀਬ 11,600 ਰੁਪਏ) ਹੈ।
ਜਲਦੀ ਹੀ Xiaomi X1 ਸਮਾਰਟਫੋਨ ਡਿਊਲ ਕੈਮਰੇ ਅਤੇ ਫੁਲ ਸਕਰੀਨ ਨਾਲ ਹੋ ਸਕਦਾ ਹੈ ਪੇਸ਼
NEXT STORY