ਜਲੰਧਰ- ਮਿਤਸੁਬਿਸ਼ੀ XM ਕੰਸੈਪਟ ਨੂੰ ਇੰਡੋਨੇਸ਼ੀਆ ਇੰਟਰਨੈਸ਼ਨਲ ਆਟੋ ਸ਼ੋਅ 2016 'ਚ ਪੇਸ਼ ਕੀਤਾ ਗਿਆ ਸੀ। ਪਰ ਹੁਣ ਹਾਲ ਹੀ 'ਚ XM ਨੂੰ ਇੰਡੋਨੇਸ਼ੀਆ 'ਚ ਟੈਸਟਿੰਗ ਦੇ ਦੌਰਾਨ ਵੇਖੀ ਗਈ ਹੈ। ਹਾਲਾਂਕਿ ਕੰਪਨੀ ਇਸ ਨੂੰ ਕਾਫ਼ੀ ਸੀਕਰੇਟ ਰੱਖਣ ਦੀ ਕੋਸ਼ੀਸ਼ ਕਰ ਰਹੀ ਸੀ ਪਰ ਅਜਿਹਾ ਹੋ ਨਹੀਂ ਸਕਿਆ।
ਟੈਸਟਿੰਗ ਦੇ ਦੌਰਾਨ ਸਾਹਮਣੇ ਆਇਆ ਕਿ ਇਸ ਦੀ ਸਟਾਈਲਿੰਗ 'ਚ ਕੰਪਨੀ ਨੇ ਥੋੜ੍ਹਾ ਜਿਹਾ ਨਵਾਂਪਣ ਲਿਆਊਣ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਦੇ ਕਾਰਪੋਰੇਟ ਜਨਰਲ ਮੈਨੇਜਰ ਦਾ ਕਹਿਣਾ ਹੈ ਕਿ ਆਟੋ ਸ਼ੋਅ 'ਚ ਦੱਸੀਆਂ ਗਈਆਂ ਖੂਬੀਆਂ 'ਚ 80 ਫ਼ੀਸਦੀ ਮਿਤਸੁਬਿਸ਼ੀ ਐਕਸ. ਐਮ ਯੂਨੀਟ 'ਚ ਦੇਖਣ ਨੂੰ ਮਿਲੇਗੀ।
ਮਿਤਸੁਬਿਸ਼ੀ XM ਸਟਾਈਲਿੰਗ ਅਤੇ ਇੰਟੀਰਿਅਰ ਦੇ ਮਾਮਲੇ ਕਰਾਸਓਵਰ ਅਤੇ MPV ਦਾ ਮੇਲ ਹੈ। ਇਹ ਹੌਂਡਾ 2R-V ਦੀ ਕੰਪੀਟੀਟਰ ਹੈ। ਇਸ 7 ਸੀਟਰ ਮਾਡਲ 'ਚ ਹਾਈ ਗਰਾਉਂਡ ਕਲੀਅਰੇਂਸ ਹੈ ਮੀਡੀਆ ਰਿਪੋਰਟ ਮੁਤਾਬਕ ਇਸ 'ਚ ਨਵੇਂ ਪਲੇਟਫਾਰਮ ਦਾ ਇਸਤੇਮਾਲ ਕੀਤਾ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.5 ਲਿਟਰ ਪੈਟਰੋਲ ਇੰਜਣ ਮਿਲੇਗਾ। ਡੀਜਲ ਇੰਜਣ ਅਤੇ AWD ਦਾ ਆਪਸ਼ਨ ਨਹੀ ਮੌਜੂਦ ਹੋਵੇਗਾ। ਮਿਤਸੁਬਿਸ਼ੀ XM ਦਾ ਪ੍ਰੋਡਕਸ਼ਨ ਇੰਡੋਨੇਸ਼ੀਆ ਆਟੋ ਸ਼ੋਅ 2017 ਤੋਂ ਬਾਅਦ ਸ਼ੁਰੂ ਹੋਵੇਗਾ। ਇਹ ਆਟੋ ਸ਼ੋਅ 10 ਅਗਸਤ ਤੋਂ 20 ਅਗਸਤ 2017 ਤੱਕ ਚੱਲੇਗਾ। ਉਥੇ ਹੀ ਇਸ ਦੀ ਬੁਕਿੰਗ ਜੁਲਾਈ 'ਚ ਓਪਨ ਕੀਤੀ ਜਾਵੇਗੀ। ਕੰਪਨੀ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ ਨਾਲ ਹੀ ਪ੍ਰੋਡਕਸ਼ਨ ਯੋਜਨਾ ਤਿਆਰ ਕਰ ਰਹੀ ਹੈ। ਇਸ ਮਾਡਲ ਦੀ ਕੀਮਤ ਕੀ ਹੋਵੇਗੀ ਕੰਪਨੀ ਨੇ ਫਿਲਹਾਲ ਇਸ ਬਾਰੇ 'ਚ ਕੋਈ ਆਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ।
ਕਿਸੇ ਵੀ ਚੀਜ਼ ਨੂੰ ਟੱਚਸਕਰੀਨ 'ਚ ਬਦਲ ਦੇਵੇਗੀ ਇਹ ਟੈਕਨਾਲੋਜੀ!
NEXT STORY