ਜਲੰਧਰ- ਗੂਗਲ ਦੇ ਰਿਸਰਚ ਪ੍ਰੋਜੈਕਟ ਦੁਆਰਾ ਜਲਦ ਹੀ ਯੂਜ਼ਰਜ਼ ਬਿਨਾਂ ਕਿਸੇ ਪਾਸਵਰਡ ਐਂਡ੍ਰਾਇਡ ਐਪਸ ਨੂੰ ਸੁਰੱਖਿਅਤ ਐਕਸੈੱਸ ਕਰ ਸਕਣਗੇ। 'ਪ੍ਰਾਜੈਕਟ ਅਬੈਕਸ' 'ਚ ਫੋਨ ਦੇ ਸੈਂਸਰ ਦੀ ਵਰਤੋਂ ਨਾਲ ਯੂਜ਼ਰਜ਼ ਦੇ ਡਾਟਾ ਨੂੰ ਇੱਕਠਾ ਕੀਤਾ ਜਾ ਸਕੇਗਾ। ਯੂਜ਼ਰ ਦੇ ਟਾਈਪਿੰਗ ਪੈਟਰਨਜ਼, ਵਾਕਿੰਗ ਗੇਟ, ਲੋਕੇਸ਼ਨ ਅਤੇ ਚਿਹਰਾ ਸਭ ਕੁਝ ਗੂਗਲ ਦੀ ਮੌਜੂਦਾ ਜਾਣਕਾਰੀ ਨਾਲ ਮਿਲਾ ਕੇ ਪਹਿਚਾਣ ਕੀਤੀ ਜਾਵੇਗੀ। ਆਈ/ਓ 'ਤੇ ਇਕ ਪ੍ਰੈਜੈਂਟੇਸ਼ਨ ਦੌਰਾਨ ਗੂਗਲ ਅਨੁਸਾਰ ਅਬੈਕਸ ਇਸ ਸਾਲ ਦੇ ਅੰਤ ਤੱਕ ਡਿਵੈਲਪਰ ਦੇ ਹੱਥਾਂ 'ਚ ਹੋਵੇਗਾ।
ਇਸ ਦੇ ਕੰਮ ਕਰਨ ਦਾ ਤਰੀਕਾ ਲੋਕਾ ਵੱਲੋਂ ਇਸ ਪ੍ਰਾਜੈਕਟ ਦੀ ਵਰਤੋਂ ਕਰਨ ਅਤੇ ਇਸ 'ਤੇ ਵਿਸ਼ਵਾਸ ਕਰਨ 'ਤੇ ਨਿਰਭਰ ਹੈ। ਅਬੈਕਸ ਪੈਟਰਨ ਦੇ ਆਧਾਰ 'ਤੇ ਡਾਟਾ ਦਾ ਪਤਾ ਲਗਾ ਕੇ ਇਕੱਠਾ ਕਰੇਗਾ ਜੋ ਪਹਿਲਾਂ ਤੋਂ ਹੀ ਮੌਜੂਦ ਹੋਵੇਗਾ ਪਰ ਇਸ ਦੀ ਵਰਤੋਂ ਕਰਨ ਸਮੇਂ ਤੁਸੀਂ ਥੋੜੇ ਜਿਹੇ ਨਰਵਰਸ ਹੋ ਸਕਦੇ ਹੋ ਕਿਉਂਕਿ ਜਦੋਂ ਇਹ ਬਿਨਾਂ ਪਾਸਵਰਡ ਤੁਹਾਡੇ ਕਿਸੇ ਐਪ ਨੂੰ ਐਕਸੈੱਸ ਕਰੇਗਾ ਤਾਂ ਥੋੜਾ ਅਜੀਬ ਲੱਗ ਸਕਦਾ ਹੈ। ਕਈ ਲਾਰਜ਼ ਫਾਇਨੈਂਸ਼ੀਅਲ ਇੰਸਟੀਚਿਊਟ ਵੱਲੋਂ ਇਸ ਨੂੰ ਜੂਨ ਮਹੀਨੇ ਤੋਂ ਹੀ ਐਕਸੈੱਸ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹ ਵਧੀਆ ਚੱਲਦਾ ਰਹੇਗਾ ਤਾਂ ਇਸ ਦੀ ਵਰਤੋਂ ਹੋਰ ਡਿਵੈਲਪਰਜ਼ ਵੱਲੋਂ ਵੀ ਕੀਤੀ ਜਾ ਸਕੇਗੀ।
ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਐਕਸ-ਰੇ ਲੇਜ਼ਰ ਪਾਣੀ 'ਤੇ ਕੀ ਪ੍ਰਭਾਵ ਪਉਂਦੀ ਏ (ਦੇਖੋ ਵੀਡੀਓ)
NEXT STORY