ਜਲੰਧਰ- ਕੁਝ ਸਮੇਂ ਤੋਂ ਅਜਿਹੀ ਖਬਰਾਂ ਆ ਰਹੀਆਂ ਹਨ ਕਿ ਸੈਮਸੰਗ ਦੇ 2018 'ਚ ਆਉਣ ਵਾਲੇ ਸਮਾਰਟਫੋਨਸ Samsung Galaxy S9 ਅਤੇ Samsung Galaxy S9+ ਸਮਾਰਟਫੋਨ 'ਚ ਸਨੈਪਡ੍ਰੈਗਨ 845 ਪ੍ਰੋਸੈਸਰ ਹੋਣ ਵਾਲਾ ਹੈ। ਇਸ ਤੋਂ ਇਲਾਵਾ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਪ੍ਰੋਸੈਸਰ 'ਚ ਇਕ 10nm ਦਾ ਚਿਪਸੈੱਟ ਹੋਣ ਵਾਲਾ ਹੈ. ਪਰ ਹੁਣ ਇਕ ਨਵੀਂ ਖਬਰ ਜੋ ਆ ਰਹੀ ਹੈ, ਜੋ ਕਹਿੰਦੀ ਹੈ ਕਿ ਕੰਪਨੀ ਨੇ ਸਨੈਪਡ੍ਰੈਗਨ 855 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ 2019 'ਚ ਆਉਣ ਵਾਲੇ ਫਲੈਗਸ਼ਿਪ ਫੋਨਜ਼ 'ਚ ਨਜ਼ਰ ਆ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਪ੍ਰੋਸੈਸਰ 7nm ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਤੁਹਾਨੂੰ ਦਸ ਦਈਏ ਕਿ ਇਹ ਖਬਰ ਮਸ਼ਹੂਰ ਲੀਕਸਟਰ Roland Quandt ਦੇ ਰਾਹੀਂ ਸਾਹਮਣੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਅਗਲੀ ਪ੍ਰੋਸੈਸਰ ਸਨੈਪਡ੍ਰੈਗਨ 845 ਅਤੇ ਸਨੈਪਡ੍ਰੈਗਨ 855 ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਨੈਪਡ੍ਰੈਗਨ 845 ਕੰਪਨੀ ਦੇ ਇਕ ਕੰਪਲੈਕਸ ਪ੍ਰੋਸੈਸਰ ਹੋਵੇਗਾ, ਜਿਸ ਨੂੰ ਕੁਆਲਕਾਮ ਦੁਆਰਾ ਨਿਰਮਿਤ ਕੀਤਾ ਜਾਵੇਗਾ ਅਤੇ ਇਸ ਦਾ ਕੋਡਨੇਮ Nepali V2.0 ਹੈ। ਇਸ ਤੋਂ ਇਲਾਵਾ ਸਨੈਪਡ੍ਰੈਗਨ 855 ਨੂੰ ਐੱਲ ਲੇਟੈਸਟ ਪ੍ਰੋਸੈਸਰ ਕਿਹਾ ਜਾ ਰਿਹਾ ਹੈ ਅਤੇ ਇਸ ਦਾ ਕੋਡਨੇਮ Hana V1.0 ਹੈ।
ਇਸ ਤੋਂ ਇਲਾਵਾ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਕੁਝ ਹੋਰ ਖਬਰਾਂ ਅਜਿਹੀਆਂ ਵੀ ਆ ਰਹੀਆਂ ਹਨ ਕਿ ਕੁਆਲਕਾਮ ਲਈ 7nm ਚਿਪਸੈੱਟ ਦੀ ਉਸਾਰੀ ਸੈਮਸੰਗ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸਨੈਪਡ੍ਰੈਗਨ 855 ਨੂੰ ਤਾਇਵਾਨ ਆਧਾਰਿਤ ਕੰਪਨੀ “SM3 ਦੁਆਰਾ ਬਣਾਇਆ ਜਾਵੇਗਾ, ਕਿਉਂਕਿ ਕੁਆਲਕਾਮ ਨੇ ਇਸ ਨੂੰ ਹੀ ਇਸ ਕੰਮ ਲਈ ਚੁੱਣਿਆ ਹੈ। ਇਸ ਪ੍ਰੋਸੈਸਰ ਨੂੰ ਅਸੀਂ 2019 'ਚ ਆਉਣ ਵਾਲੇ ਸੈਮਸੰਗ ਗਲੈਕਸੀ S ਅਤੇ ਸੈਮਸੰਗ ਗਲੈਕਸੀ Note 'ਚ ਵੇਖ ਸਕਦੇ ਹਾਂ।
ਨਾਲ ਹੀ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸਨੈਪਡਰੈਗਨ 855 ਪ੍ਰੋਸੈਸਰ ਨੂੰ ਸਨੈਪਡ੍ਰੈਗਨ 845 'ਚ ਕਈ ਬਦਲਾਵ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਤੁਹਾਨੂੰ ਦਸ ਦਈਏ ਕਿ ਅਜੇ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਇਆ ਸੀ ਕਿ ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਸਮਾਰਟਫੋਨਸ 'ਚ ਆਉਣ ਨਾਲ ਬੈਟਰੀ ਸਮਰਥਾ 'ਚ 30-40 ਫੀਸਦੀ ਦਾ ਵਾਧਾ ਹੋਣ ਵਾਲੀ ਹੈ। ਨਾਲ ਹੀ 19 'ਚ ਵੀ ਇਸ ਪ੍ਰੋਸੈਸਰ ਦੇ ਆਉਣ ਨਾਲ ਬਦਲਾਅ ਆਵੇਗਾ।
ਏਅਰਟੈੱਲ ਦਾ ਨਵਾਂ ਪਲਾਨ, ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ 50ਜੀ.ਬੀ. ਡਾਟਾ
NEXT STORY