ਜਲੰਧਰ- ਦੁਨੀਆ ਭਰ 'ਚ ਗੰਦੇ ਪਾਣੀ ਦੀ ਸਮੱਸਿਆ ਹੌਲੀ-ਹੌਲੀ ਵਧਦੀ ਹੀ ਜਾ ਰਹੀ ਹੈ। ਲਗਭਗ 663 ਮਿਲੀਅਨ ਲੋਕ ਪੂਰੇ ਸੰਸਾਰ 'ਚ ਸਾਫ ਪਾਣੀ ਤੋਂ ਬਿਨਾਂ ਆਪਣੀ ਜ਼ਿੰਦਗੀ ਬਿਤਾ ਰਹੇ ਹਨ। ਅਜਿਹੇ 'ਚ ਕਿਸੇ ਵੀ ਜਗ੍ਹਾ 'ਤੇ ਪਾਣੀ ਨੂੰ ਆਟੋ-ਮੈਟਿਕਲੀ ਸਾਫ ਕਰਨ ਲਈ ਇਕ ਅਜਿਹੀ ਬੋਤਲ ਬਣਾਈ ਗਈ ਹੈ, ਜੋ ਪਾਣੀ ਨਾਲ ਭਰਨ ਤੋਂ ਬਾਅਦ UV-C LED ਲਾਈਟ ਨਾਲ ਪਾਣੀ 'ਚ ਮੌਜੂਦ 99.99 ਫੀਸਦੀ ਬੈਕਟੀਰੀਆ ਅਤੇ ਵਾਇਰਸ ਨੂੰ ਬੇਅਸਰ ਕਰ ਦੇਵੇਗੀ। ਇਸ Quartz ਬੋਤਲ ਨੂੰ ਕੈਲੀਫੋਰਨੀਆ ਦੇ ਇਕ ਸ਼ਹਿਰ ਸਾਨ ਫਰਾਂਸਿਸਕੋ ਦੀ ਟੈਕਨਾਲੋਜੀ ਕੰਪਨੀ ਕਵਾਰਟਜ਼ ਰਾਹੀਂ ਬਣਾਇਆ ਗਿਆ ਹੈ। ਯੂਜ਼ਰ ਨੂੰ ਬਸ ਇਸ ਬੋਤਲ 'ਚ ਪਾਣੀ ਭਰ ਕੇ ਇਸ ਦੇ ਢੱਕਣ 'ਤੇ ਟੱਚ ਕਰਨਾ ਹੋਵੇਗਾ, ਜਿਸ ਤੋਂ ਬਾਅਦ ਪਾਣੀ ਆਟੋਮੈਟਿਕਲੀ ਸਾਫ ਹੋਣਾ ਸ਼ੁਰੂ ਹੋ ਜਾਏਗਾ ਤੇ ਸਿਰਫ 1 ਮਿੰਟ 'ਚ ਪਾਣੀ ਯੂਜ਼ਰ ਦੇ ਪੀਣ ਲਾਇਕ ਹੋ ਜਾਵੇਗਾ।
ਪਾਣੀ ਨੂੰ ਸਾਫ ਕਰੇਗੀ UV-C LED ਲਾਈਟ
ਜੇਕਰ ਤੁਸੀਂ ਫਿਲਟਰ ਪਾਣੀ ਪੀਂਦੇ ਹੋ ਤਾਂ ਅੰਦਾਜ਼ਨ ਤੁਹਾਡੇ ਇਕ ਹਫਤੇ 'ਚ 5 ਡਾਲਰ (ਲਗਭਗ 324 ਰੁਪਏ) ਖਰਚ ਹੁੰਦੇ ਹਨ, ਅਜਿਹੇ 'ਚ ਜੇਕਰ ਤੁਸੀਂ ਇਸ ਬੋਤਲ ਨੂੰ ਖਰੀਦਦੇ ਹੋ ਤਾਂ ਤੁਸੀਂ ਹਰ ਹਫਤੇ ਹੋਣ ਵਾਲੇ ਖਰਚੇ ਤੋਂ ਬਚ ਸਕਦੇ ਹੋ। ਇਸ ਕਵਾਰਟਜ਼ ਬੋਤਲ 'ਚ 280 ਨੈਨੋਮੀਟਰ UV-C LED ਲਾਈਟ ਲੱਗੀ ਹੈ, ਜੋ ਫੋਟੋਕੈਮੀਕਲ ਰਿਐਕਸ਼ਨ ਨਾਲ ਪਾਣੀ ਵਿਚੋਂ 99.99 ਫੀਸਦੀ ਬੈਕਟੀਰੀਆ ਅਤੇ ਵਾਇਰਸ ਨੂੰ ਬੇਅਸਰ ਕਰਦੀ ਹੈ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਖਾਸ ਤੌਰ 'ਤੇ ਆਫਿਸ, ਸਾਈਕਲਿੰਗ ਤੇ ਜਿਮ ਜਾਣ ਵਾਲੇ ਲੋਕਾਂ ਲਈ ਬਣਾਇਆ ਗਿਆ ਹੈ।
ਪਾਣੀ ਨੂੰ ਠੰਡਾ ਤੇ ਗਰਮ ਰੱਖੇਗੀ ਇਹ ਬੋਤਲ
ਕਵਾਰਟਜ਼ ਬੋਤਲ ਨੂੰ ਵੈਕਿਊਮ ਸੀਲ ਅਤੇ ਡਬਲ ਇੰਸੂਲੇਟਿਡ ਮੈਟੀਰੀਅਲ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਹ 24 ਘੰਟੇ ਠੰਡੇ ਤੇ 12 ਘੰਟਿਆਂ ਤਕ ਗਰਮ ਪਾਣੀ ਨੂੰ ਸਟੋਰ ਰੱਖ ਸਕਦੀ ਹੈ। ਦੁਨੀਆ ਭਰ 'ਚ ਇਕ ਮਿਲੀਅਨ ਪਲਾਸਟਿਕ ਨਾਲ ਬਣੀਆਂ ਬੋਤਲਾਂ ਹਰ ਮਿੰਟ ਲੈਂਡਫਿਲਸ 'ਚ ਮਤਲਬ ਵੇਸਟ ਮੈਟੀਰੀਅਲ 'ਚ ਸੁੱਟੀਆਂ ਜਾਂਦੀਆਂ ਹਨ। ਉਥੇ ਸਾਲ ਭਰ 'ਚ 480 ਬਿਲੀਅਨ ਬੋਤਲਾਂ ਸੁੱਟੀਆਂ ਜਾ ਰਹੀਆਂ ਹਨ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਸੈਲਫ ਕਲੀਨਿੰਗ ਤਕਨੀਕ ਨਾਲ ਬਣੀ ਕਵਾਰਟਜ਼ ਬੋਤਲ ਨੂੰ ਬਣਾਇਆ ਗਿਆ ਹੈ।
ਬੈਟਰੀ ਲਾਈਫ
ਇਸ 'ਚ ਲੱਗੀ ਬੈਟਰੀ ਨੂੰ ਫੁਲ ਚਾਰਜ ਕਰਕੇ ਦਿਨ 'ਚ 2 ਤੋਂ 3 ਘੰਟੇ ਇਸਤੇਮਾਲ ਕਰਨ 'ਤੇ ਵੀ 2 ਤੋਂ 3 ਮਹੀਨਿਆਂ ਤਕ ਯੂਜ਼ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੋਤਲ ਦੀ ਪ੍ਰੋਡਕਸ਼ਨ ਦਸੰਬਰ 2017 ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਅਗਲੇ ਸਾਲ ਤਕ 99 ਡਾਲਰ (ਲਗਭਗ 6429 ਰੁਪਏ) ਕੀਮਤ 'ਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਸੈਮਸੰਗ Galaxy A5 (2017) ਸਮਾਰਟਫੋਨ ਨੂੰ ਮਿਲਿਆ FCC ਸਰਟੀਫਿਕੇਸ਼ਨ
NEXT STORY