ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਬਜਟ ਸਮਾਰਟਫੋਨ Realme 9i ਨੂੰ ਵਿਅਤਨਾਮ ’ਚ ਲਾਂਚ ਕਰ ਦਿੱਤਾ ਹੈ। Realme 9i ਨੂੰ ਸਨੈਪਡ੍ਰੈਗਨ 680 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। Realme 9i ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ।
Realme 9i ਦੀ ਕੀਮਤ
Realme 9i ਦੀ ਕੀਮਤ 6,290,000 ਵਿਅਤਨਾਮੀ ਦੋਂਗ (ਕਰੀਬ 20,500 ਰੁਪਏ) ਹੈ। ਫੋਨ ਨੂੰ ਇਕ ਹੀ ਰੈਮ ਅਤੇ ਸਟੋਰੇਜ ਮਾਡਲ ’ਚ ਪੇਸ਼ ਕੀਤਾ ਗਿਆ ਹੈ। Realme 9i ਨੂੰ ਪ੍ਰਿਜ਼ਮ ਬਲੈਕ ਅਤੇ ਪ੍ਰਿਜ਼ਮ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ। ਇਸ ਫੋਨ ਦੀ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਅਧਿਕਾਰਤ ਖਬਰ ਨਹੀਂ ਹੈ, ਹਾਲਾਂਕਿ, ਕੁਝ ਲੀਕ ਰਿਪੋਰਟਾਂ ਮੁਤਾਬਕ, ਇਸਦੀ ਲਾਂਚਿੰਗ ਭਾਰਤ ’ਚ ਜਲਦ ਹੋਵੇਗੀ।
Realme 9i ਦੇ ਫੀਚਰਜ਼
Realme 9i ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ 6nm ਪ੍ਰੋਸੈਸਰ ’ਤੇ ਬਣਿਆ ਹੈ। ਇਸ ਵਿਚ 6 ਜੀ.ਬੀ. LPDDR4X ਰੈਮ ਦੇ ਨਾਲ 128 ਜੀ.ਬੀ. ਦੀ UFS 2.2 ਸਟੋਰੇਜ ਹੈ। ਫੋਨ ਦੀ ਰੈਮ ਨੂੰ 11 ਜੀ.ਬੀ. ਤਕ ਸਟੋਰੇਜ ਦੀ ਮਦਦ ਨਾਲ ਵਧਾਇਆ ਜਾ ਸਕੇਗਾ। ਇਸ ਵਿਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਡਿਸਪਲੇਅ ਦੀ ਬ੍ਰਾਈਟਨੈੱਸ 480 ਨਿਟਸ ਅਤੇ ਰਿਫ੍ਰੈਸ਼ ਰੇਟ 90Hz ਹੈ।
Realme 9i ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ ਜਿਨ੍ਹਾਂ ’ਚੋਂ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਦਾ ਅਪਰਚਰ f/1.8 ਹੈ। ਇਸਦੇ ਨਾਲ ਫੇਸ ਆਟੋ ਡਿਟੈਕਸ਼ਨ ਵੀ ਮਿਲੇਗਾ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਹੈ। ਸੈਲਫੀ ਲਈ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦੀ ਸਪੋਰਟ ਹੈ।
32MP ਸੈਲਫੀ ਕੈਮਰੇ ਵਾਲਾ ਸੈਮਸੰਗ ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY