ਗੈਜੇਟ ਡੈਸਕ– ਦਸੰਬਰ 2019 ’ਚ ਰਿਲਾਇੰਸ ਜਿਓ ਦੇ ਨਾਲ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ-ਆਪਣੇ ਪ੍ਰੀਪੇਡ ਪਲਾਨਸ ਨੂੰ ਮਹਿੰਗਾ ਕਰ ਦਿੱਤਾ ਸੀ। ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨਵੇਂ ਪਲਾਨਸ ’ਚ ਵੀ ਆਪਣੇ ਗਾਹਕਾਂ ਨੂੰ ਅਨਲਿਮਟਿਡ ਫ੍ਰੀ ਕਾਲਿੰਗ ਆਫਰ ਕਰ ਰਹੀ ਹੈ। ਉਥੇ ਹੀ ਰਿਲਾਇੰਸ ਜਿਓ ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਦੇਣੇ ਪੈਂਦੇ ਹਨ। ਕੰਪਨੀ ਇਸ ਨੂੰ ਆਈ.ਯੂ.ਸੀ. (ਇੰਟਰਕੁਨੈਕਟ ਯੂਸੇਜ ਚਾਰਜ) ਦੇ ਤੌਰ ’ਤੇ ਲੈਂਦੀ ਹੈ। ਇਸ ਲਈ ਇਥੇ ਅਸੀਂ ਤੁਹਾਨੂੰ ਕੁਝ ਤਰੀਕੇ ਦੱਸ ਰਹੇ ਹਾਂ ਤਾਂ ਜੋ ਤੁਸੀਂ ਦੂਜੇ ਨੈੱਟਵਰਕ ’ਤੇ ਬਿਨਾਂ ਆਈ.ਯੂ.ਸੀ. ਦਿੱਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹੋ।
ਵਾਈ-ਫਾਈ ਕਾਲਿੰਗ ਦਾ ਕਰੋ ਇਸਤੇਮਾਲ
ਰਿਲਾਇੰਸ ਜਿਓ ਨੇ ਹਾਲ ਹੀ ’ਚ ਭਾਰਤ ’ਚ ਵਾਈ-ਫਾਈ ਕਾਲਿੰਗ ਸੇਵਾ ਸ਼ੁਰੂ ਕੀਤੀ ਹੈ। ਇਹ ਦੇਸ਼ ਭਰ ’ਚ ਕਿਸੇ ਵੀ ਵਾਈ-ਫਾਈ ਨੈੱਟਵਰਕ ’ਤੇ ਕੰਮ ਕਰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਕਾਲਿੰਗ ਲਈ ਆਈ.ਯੂ.ਸੀ. ਨਹੀਂ ਦੇਣਾ ਚਾਹੁੰਦੇ ਤਾਂ ਇਹ ਤੁਹਾਡੇ ਲਈ ਇਕ ਬੈਸਟ ਆਪਸ਼ਨ ਹੋ ਸਕਦਾ ਹੈ। ਵਾਈ-ਫਾਈ ਕਾਲਿੰਗ ਇਕ ਫ੍ਰੀ ਸਰਵਿਸ ਹੈ। ਤੁਸੀਂ ਇਸ ਰਾਹੀਂ ਆਰਾਮ ਨਾਲ ਵਾਇਸ ਅਤੇ ਵੀਡੀਓ ਕਾਲਿੰਗ ਦਾ ਮਜ਼ਾ ਲੈ ਸਕਦੇ ਹੋ। ਇਸ ਸਮੇਂ ਜਿਓ ਵਾਈ-ਫਾਈ ਕਾਲਿੰਗ ਨੂੰ 150 ਤੋਂ ਜ਼ਿਆਦਾ ਸਮਾਰਟਫੋਨਜ਼ ਸੁਪੋਰਟ ਕਰਦੇ ਹਨ।
ਥਰਡ ਪਾਰਟੀ ਐਪਸ ਵੀ ਬੈਸਟ ਆਪਸ਼ਨ
ਜੇਕਰ ਤੁਹਾਡੇ ਕੋਲ ਵਾਈ-ਫਾਈ ਨੈੱਟਵਰਕ ਦਾ ਐਕਸੈਸ ਨਹੀਂ ਹੈ ਤਾਂ ਤੁਸੀਂ ਕਾਲਿੰਗ ਲਈ ਵਟਸਐਪ, ਟੈਲੀਗ੍ਰਾਮ ਜਾਂ ਗੂਗਲ ਡੂਓ ਵਰਗੇ ਥਰਡ ਪਾਰਟੀ ਐਪਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਐਪ ਸੈਲੂਲਰ ਡਾਟਾ ਨਾਲ ਵਾਇਸ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਦਿੰਦੇ ਹਨ। ਇਨ੍ਹਾਂ ਐਪਸ ਦੇ ਇਸਤੇਮਾਲ ਨਾਲ ਯੂਜ਼ਰ ਜਿਓ ਆਈ.ਯੂ.ਸੀ. ਤੋਂ ਬਚ ਸਕਦੇ ਹਨ। ਉਥੇ ਹੀ ਜੇਕਰ ਤੁਸੀਂ ਆਈਫੋਨ ਯੂਜ਼ਰਜ਼ ਹੋ ਤਾਂ ਤੁਸੀਂ ਫੇਸ ਟਾਈਮ ਦਾ ਇਸਤੇਮਾਲ ਵੀ ਕਰ ਸਕਦੇ ਹੋ।
Auto Expo 2020: ਨਵੀਂ ਟੈਕਨਾਲੋਜੀ ਤੇ ਫੀਚਰਜ਼ ਨਾਲ ਲੈਸ Kia Sonet Concept ਹੋਈ ਪੇਸ਼
NEXT STORY