ਗੈਜੇਟ ਡੈਸਕ– ਰਿਲਾਇੰਸ ਜਿਓ ਫਾਈਬਰ ਗਾਹਕਾਂ ਲਈ ਚੰਗੀ ਖ਼ਬਰ ਹੈ। ਕੰਪਨੀ ਆਪਣੇ ਗਾਹਕਾਂ ਲਈ ‘ਨਵੇਂ ਇੰਡੀਆ ਦਾ ਨਵਾਂ ਜੋਸ਼’ ਨਾਂ ਨਾਲ 4 ਨਵੇਂ ਜਿਓ ਫਾਈਬਰ ਪਲਾਨ ਲੈ ਕੇ ਆਈ ਹੈ। ਇਨ੍ਹਾਂ ਪਲਾਨਸ ਨਾਲ ਜੁੜਨ ਵਾਲੇ ਸਾਰੇ ਨਵੇਂ ਗਾਹਕਾਂ ਨੂੰ ਅਨਲਿਮਟਿਡ ਡਾਟਾ ਦੇ ਨਾਲ 30 ਦਿਨਾਂ ਤਕ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਪਲਾਨ ’ਚ ਗਾਹਕਾਂ ਨੂੰ 150Mbps ਦੀ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਇਸ ਮੁਫ਼ਤ ਟ੍ਰਾਇਲ ’ਚ ਅਪਲੋਡ ਅਤੇ ਡਾਊਨਲੋਡ ਦੋਵਾਂ ਦੀ ਹੀ ਸਪੀਡ ਨੂੰ ਇਕ ਬਰਾਰ ਰੱਖਿਆ ਗਿਆ ਹੈ, ਜਿਥੇ ਗਾਹਕਾਂ ਨੂੰ 150Mbps ਦੀ ਸਪੀਡ ਮਿਲੇਗੀ। ਇਸ ਦੇ ਨਾਲ ਹੀ ਮੁਫ਼ਤ ਟ੍ਰਾਇਲ ਲਈ ਗਾਹਕਾਂ ਨੂੰ ਕੰਪਨੀ ਵਲੋਂ 4ਕੇ ਸੈੱਟ-ਟਾਪ ਬਾਕਸ ਅਤੇ 10 ਓ.ਟੀ.ਟੀ. ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾ ਰਿਹ ਹੈ।
‘ਨਵੇਂ ਇੰਡੀਆ ਦਾ ਨਵਾਂ ਜੋਸ਼’ ਦੇ ਟੈਰਿਫ ਪਲਾਨਸ ਦੀ ਕੀਮਤ 399 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ ਜੋ 1499 ਰੁਪਏ ਪ੍ਰਤੀ ਮਹੀਨਾ ਤਕ ਜਾਂਦੀ ਹੈ। ਗਾਹਕ ਇਕ ਮਹੀਨੇ ਦੇ ਮੁਫ਼ਤ ਟ੍ਰਾਇਲ ਤੋਂ ਬਾਅਦ ਆਪਣੀ ਪਸੰਦ ਦੇ ਕਿਸੇ ਵੀ ਇਕ ਪਲਾਨ ਨੂੰ ਚੁਣ ਸਕਦੇ ਹਨ। ਜੇਕਰ ਗਾਹਕਾਂ ਨੂੰ ਇਹ ਸੇਵਾ ਪਸੰਦ ਨਾ ਆਏ ਤਾਂ ਉਹ ਇਸ ਦੇ ਕੁਨੈਕਸ਼ਨ ਨੂੰ ਇਕ ਮਹੀਨੇ ਦੇ ਫ੍ਰੀ ਟ੍ਰਾਇਲ ਤੋਂ ਬਾਅਦ ਕਟਵਾ ਵੀ ਸਕਦੇ ਹਨ। ਇਸ ਲਈ ਉਨ੍ਹਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ।
399 ਰੁਪਏ ਦਾ ਪਲਾਨ
ਇਸ ਪਲਾਨ ਲਈ ਗਾਹਕਾਂ ਨੂੰ ਹਰ ਮਹੀਨੇ 399 ਰੁਪਏ ਦੇਣੇ ਹੋਣਗੇ। ਇਸ ਪਲਾਨ ’ਚ 30Mbps ਦੀ ਸਪੀਡ ਮਿਲੇਗੀ। ਬਾਜ਼ਾਰ ’ਚ ਇਹ ਪਲਾਨ ਸਭ ਤੋਂ ਸਸਤੇ ਪਲਾਨਸ ’ਚੋਂ ਇਕ ਹੈ। ਹਾਲਾਂਕਿ, ਇਸ ਪਲਾਨ ’ਚ ਕਿਸੇ ਵੀ ਤਰ੍ਹਾਂ ਦੇ OTT ਐਪਸ ਦਾ ਸਬਸਕ੍ਰਿਪਸ਼ਨ ਨਹੀਂ ਮਿਲੇਗਾ।
699 ਰੁਪਏ ਦਾ ਪਲਾਨ
ਇਸ ਪਲਾਨ ਲਈ ਗਾਹਕਾਂ ਨੂੰ ਹਰ ਮਹੀਨੇ 699 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 399 ਰੁਪਏ ਦੇ ਪਲਾਨ ਦੀ ਤਰ੍ਹਾਂ ਹੀ 699 ਰੁਪਏ ਵਾਲੇ ਪਲਾਨ ’ਚ ਵੀ ਓ.ਟੀ.ਟੀ. ਐਪਸ ਨਹੀਂ ਮਿਲਣਗੇ। ਹਾਲਾਂਕਿ, ਇਸ ਪਲਾਨ ਦੀ ਸਪੀਡ ਵਧ ਕੇ 100Mbps ਹੋ ਜਾਵੇਗੀ। ‘ਵਰਕ ਫਰਾਮ ਹੋਮ’ ਕਰਨ ਵਾਲੇ ਗਾਹਕਾਂ ਲਈ ਇਹ ਇਕ ਬਿਹਤਰ ਪਲਾਨ ਸਾਬਤ ਹੋ ਸਕਦਾ ਹੈ।
999 ਰੁਪਏ ਦਾ ਪਲਾਨ
ਇਸ ਪਲਾਨ ਲਈ ਗਾਹਕਾਂ ਨੂੰ ਹਰ ਮਹੀਨੇ 999 ਰੁਪਏ ਦੇਣੇ ਪੈਣਗੇ। ਇਸ ਪਲਾਨ ’ਚ ਡਾਟਾ ਸਪੀਡ 150Mbps ਹੋਵੇਗੀ ਅਤੇ ਇਸ ਵਿਚ 11 ਓ.ਟੀ.ਟੀ. ਐਪਸ ਦਾ ਸਬਸਕ੍ਰਿਪਸ਼ਨ ਮਿਲੇਗਾ। ਟੀਵੀ ਅਤੇ ਨੈੱਟ ’ਤੇ ਉਪਲੱਬਧ ਪ੍ਰੋਗਰਾਮਾਂ ਅਤੇ ਫਿਲਮਾਂ ਵੇਖਣ ਵਾਲੇ ਗਾਹਕਾਂ ਲਈ ਇਹ ਪਲਾਨ ਖ਼ਾਸਤੌਰ ’ਤੇ ਲਿਆਇਆ ਗਿਆ ਹੈ।
1499 ਰੁਪਏ ਦਾ ਪਲਾਨ
ਗਾਹਕਾਂ ਨੂੰ ਇਸ ਪਲਾਨ ਲਈ ਹਰ ਮਹੀਨੇ 1500 ਰੁਪਏ ਖ਼ਰਚਣੇ ਪੈਣਗੇ। ਇਸ ਵਿਚ 300Mbps ਦੀ ਸੁਪਰ ਫਾਸਟ ਇੰਟਰਨੈੱਟ ਸਪੀਡ ਮਿਲੇਗੀ। ਇਸ ਪਲਾਨ ’ਚ 12 ਓ.ਟੀ.ਟੀ. ਐਪਸ ਦਾ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਟੀਵੀ ਅਤੇ ਨੈੱਟ ’ਤੇ ਉਪਲੱਬਧ ਪ੍ਰੋਗਰਾਮ, ਫਿਲਮਾਂ ਅਤੇ ਗੇਮਿੰਗ ਦੇ ਸ਼ੌਕੀਨਾਂ ਲਈ ਇਹ ਪਲਾਨ ਖ਼ਾਸਤੌਰ ’ਤੇ ਲਿਆਇਆ ਗਿਆ ਹੈ।
ਹੁਣ ਚਿਪਸ, ਕੁਰਕੁਰੇ ਖਰੀਦਣ 'ਤੇ ਮੁਫਤ ਮਿਲੇਗਾ 2 ਜੀਬੀ ਤੱਕ 4G ਡਾਟਾ
NEXT STORY