ਜਲੰਧਰ- ਭਾਰਤ ਦੀ 4ਜੀ ਨੈੱਟਵਰਕ ਨਿਰਮਾਤਾ ਕੰਪਨੀ ਰਿਲਾਇੰਸ ਜਿਓ ਹੁਣ ਡੀ.ਟੀ.ਐੱਚ. ਕੰਪਨੀਆਂ ਨੂੰ ਜ਼ਬਰਦਸਤ ਟੱਕਰ ਦੇਣ ਵਾਲੀ ਹੈ। ਜਿਓ ਜਲਦੀ ਹੈ ਨਵੀਂ ਆਪਟਿਕਲ ਫਾਈਬਰ ਸਰਵਿਸ ਸ਼ੁਰੂ ਕਰਨ ਵਾਲੀ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਚੈਨਲਾਂ ਨੂੰ ਦੇਖਿਆ ਜਾ ਸਕੇਗਾ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੇ ਸੈੱਟ-ਟਾਪ ਬਾਕਸ ਦੀ ਲੋੜ ਨਹੀਂ ਹੋਵੇਗੀ। ਜਿਓ ਦੀ ਇਸ ਨਵੀਂ ਸਰਵਿਸ ਨਾਲ ਮਾਰਕੀਟ 'ਚ ਮੁਕਾਬਲਾ ਹੋਵੇਗਾ ਜਿਸ ਦਾ ਸਿੱਧਾ ਫਾਇਦਾ ਗਾਹਕਾਂ ਨੂੰ ਮਿਲੇਗਾ।
ਜਾਣਕਾਰੀ ਮੁਤਾਬਕ ਡੀ.ਟੀ.ਐੱਚ. ਵਰਗੀ ਸੇਵਾ ਦੇਣ ਲਈ ਜਿਓ ਵੱਲੋਂ ਆਪਟਿਕਲ ਫਾਈਰ ਵਿਛਾਉਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਸਰਵਿਸ ਦੀ ਸ਼ੁਰੂਆਤ 'ਚ ਸੈੱਟ-ਟਾਪ ਬਾਕਸ ਤੋਂ ਵੀ ਛੋਟੇ ਆਕਾਰ ਦਾ ਇਕ ਬਾਕਸ ਦਿੱਤਾ ਜਾਵੇਗਾ ਜੋ ਤੁਹਾਡੇ ਟੀ.ਵੀ. ਨੂੰ ਜਿਓ ਆਪਟਿਕਲ ਫਾਈਬਰ ਨਾਲ ਜੋੜ ਦੇਵੇਗਾ। ਅਜਿਹਾ ਕਰਦੇ ਹੀ ਤੁਹਾਡੇ ਸਾਧਾਰਣ ਟੀ.ਵੀ. 'ਤੇ ਸਾਰੇ ਚੈਨਲ ਦੇਖੇ ਜਾ ਸਕਣਗੇ। ਇਸ ਤੋਂ ਇਲਾਵਾ ਇਸ ਬਾਕਸ ਰਾਹੀਂ ਲੈਪਟਾਪ ਅਤੇ ਡੈਕਸਟਾਪ 'ਚ ਵੀ ਟੀ.ਵੀ. ਦੇਖਣ ਦੀ ਸੁਵਿਧਾ ਮਿਲੇਗੀ। ਇਸ ਬਾਕਸ ਦੇ ਨਾਲ ਜਿਓ ਵੱਲੋਂ ਮਿਲਣ ਵਾਲੇ ਰਿਮੋਟ ਨੂੰ ਬਟਨ ਦਬਾ ਕੇ ਨਹੀਂ ਚਲਾਉਣਾ ਪਵੇਗਾ। ਇਹ ਤੁਹਾਡੀ ਆਵਾਜ਼ ਜਾਂ ਫਿਰ ਰਿਮੋਟ 'ਤੇ ਉਂਗਲੀ ਘੁੰਮਾਉਣ ਨਾਲ ਵੀ ਯੂਜ਼ ਕੀਤਾ ਜਾ ਸਕੇਗਾ।
ਦੂਜੀਆਂ ਕੰਪਨੀਆਂ ਲਈ ਚੁਣੌਤੀ-
ਜਾਣਕਾਰਾਂ ਦਾ ਮੰਨਣਾ ਹੈ ਕਿ ਰਿਲਾਇੰਸ ਜਿਓ ਦੀ ਡੀ.ਟੀ.ਐੱਚ. ਸੇਵਾ ਸ਼ੁਰੂ ਹੋਣ ਤੋਂ ਬਾਅਦ ਦੂਜੀਆਂ ਕੰਪਨੀਆਂ ਨੂੰ ਆਪਣੇ ਗਾਹਕ ਨੂੰ ਜੋੜੀ ਰੱਖਣ ਲਈ ਆਪਣੀਆਂ ਸੇਵਾਵਾਂ ਦੀਆਂ ਕੀਮਤਾਂ 'ਚ ਕਟੌਤੀ ਕਰਨੀ ਪਵੇਗੀ। ਫਿਲਹਾਲ ਜਿਓ ਵੱਲੋਂ ਇਸ ਪੈਕੇਜ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਲਦੀ ਹੀ ਇਹ ਸੇਵਾ ਭਾਰਤ 'ਚ ਸ਼ੁਰੂ ਹੋ ਸਕਦੀ ਹੈ।
ਚੱਲਦੀ ਗੱਡੀ 'ਚ PIZZA ਪਹੁੰਚਾਵੇਗਾ ਇਹ drone
NEXT STORY