ਜਲੰਧਰ- ਰਿਲਾਇੰਸ ਰਿਟੇਲ ਨੇ ਮੁੰਬਈ 'ਚ ਆਯੋਜਿਤ ਇਕ ਈਵੈਂਟ 'ਚ ਲਾਇਫ ਬਰਾਂਡ ਦੇ ਸਭ ਤੋਂ ਮਹਿੰਗੇ ਸਮਾਰਟਫੋਨ ਲਾਇਫ ਅਰਥ 2 ਨੂੰ ਲਾਂਚ ਕੀਤਾ ਹੈ। ਲਾਇਫ ਅਰਥ 2 ਸਮਾਰਟਫੋਨ ਦੀ ਕੀਮਤ 21,599 ਰੁਪਏ ਹੈ ਅਤੇ ਇਹ ਬਲੈਕ, ਗ੍ਰੀਨ, ਗੋਲਡ ਅਤੇ ਵਾਇਟ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਕੰਪਨੀ ਦੇ ਮੁਤਾਬਕ ਇਸ ਸਮਾਰਟਫੋਨ ਦੀ ਸਮਾਰਟ+ ਸਕਿਓਰਿਟੀ ਦੇ ਨਾਲ-ਨਾਲ ਤਿੰਨ ਸਕਿਓਰਿਟੀ ਫੀਚਰ-ਇਨ ਕਨਵੇਂਸ਼ਨਲ ਪੈਟਰਨ/ਪਿਨ ਬੇਸਡ ਲਾਕ, ਇਕ ਰੇਟਿਨਾ ਲਾਕ ਅਤੇ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਡੁਅਲ-ਸਿਮ ਵਾਲੇ ਲਾਇਫ ਅਰਥ 2 'ਚ ਦੋਨੋਂ ਸਿਮ 4 ਜੀ ਨੈੱਟਵਰਕ ਸਪੋਰਟ ਕਰਦੇ ਹਨ ਪਰ ਇਕ ਸਮੇਂ 'ਚ ਸਿਰਫ ਇਕ 'ਤੇ ਹੀ 4ਜੀ ਕਨੈੱਕਟ ਕੀਤਾ ਜਾ ਸਕਦਾ ਹੈ।
ਡਿਸਪਲੇ- ਇਸ ਸਮਾਰਟਫੋਨ 'ਚ (1080x1920 ਪਿਕਸਲ) ਆਈ. ਪੀ.ਐੱਸ ਡਿਸਪਲੇ ਹੈ
ਓ. ਐੱਸ- ਇਹ ਐਂਡ੍ਰਾਇਡ 5.1.1 ਲਾਲੀਪਾਪ 'ਤੇ ਚੱਲਦਾ ਹੈ।
ਪ੍ਰੋਸੈਸਰ- ਇਸ ਸਮਾਰਟਫੋਨ 'ਚ 1.5 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 615 ( ਐੱਮ. ਐੱਸ. ਐੱਮ 8939) ਪ੍ਰੋਸੈਸਰ ਹੈ।
ਮੈਮਰੀ- ਮਲਟੀ ਟਾਸਕਿੰਗ ਲਈ 3 ਜੀ. ਬੀ ਰੈਮ ਅਤੇ 32 ਜੀ. ਬੀ ਦੀ ਇਨ-ਬਿਲਟ ਸਟੋਰੇਜ਼ ਹੈ ਜਿਸ ਨੂੰ ਮਾਇਕ੍ਰੋ ਐੱਸ, ਡੀ ਕਾਰਡ ਨਾਲ ( 64 ਜੀ. ਬੀ ਤੱਕ) ਵਧਾਈ ਜਾ ਸਕਦੀ ਹੈ।
ਕੈਮਰਾ- ਇਸ ਫੋਨ 'ਚ ਫਲੈਸ਼ ਅਤੇ ਲੇਜ਼ਰ ਆਟੋਫੋਕਸ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਫੰ੍ਰਟ ਕੈਮਰਾ ਹੈ।
ਬੈਟਰੀ- ਲਾਇਫ ਅਰਥ 2 'ਚ 2500 mAh ਦੀ ਨਾਨ-ਰਿਮੂਵੇਬਲ ਬੈਟਰੀ ਹ ੈਜੋ 4ਜੀ ਨੈੱਟਵਰਕ 'ਤੇ 14 ਘੰਟੇ ਤੱਕ ਦਾ ਟਾਕ ਟਾਇਮ ਅਤੇ 480 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ ।
ਹੋਰ ਫੀਚਰਸ- 4ਜੀ ਐੱਲ. ਟੀ. ਈ ਤੋਂ ਇਲਾਵਾ ਇਹ ਫੋਨ ਵੀਓਐੱਲਟੀਈ ਸਪੋਰਟ, ਵਾਈ-ਫਾਈ, ਬਲੂਟੁੱਥ ਵੀ4.0, ਜੀ. ਪੀ. ਐੱਸ ਅਤੇ ਮਾਇਕ੍ਰੋ-ਯੂ. ਐੱਸ. ਬੀ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਦਾ ਭਾਰ 140 ਗਰਾਮ ਅਤੇ ਡਾਇਮੇਂਸ਼ਨ 142x67x7.2 ਮਿਲੀਮੀਟਰ ਹੈ।
ਘੁੰਮਣ ਜਾ ਰਹੇ ਹੋ ਤਾਂ ਇੰਝ ਰੱਖੋ ਆਪਣੇ ਫੋਨ ਅਤੇ ਡਾਟਾ ਨੂੰ ਸੁਰੱਖਿਅਤ
NEXT STORY