ਜਲੰਧਰ— ਮਸ਼ਹੂਰ ਬਾਈਕ ਕੰਪਨੀ ਰਾਇਲ ਇਨਫੀਲਡ ਨੇ ਫਰਾਂਸ ਦੇ ਵ੍ਹੀਕਲਸ ਐਂਡ ਵੇਵਸ ਕਸਟਮ ਬਾਈਕ ਸ਼ੋਅ 'ਚ ਦੋ ਫੈਕਟਰੀ ਬਿਲਟ ਕਸਟਮ ਬਾਈਕਸ ਪੇਸ਼ ਕੀਤੀਆਂ ਹਨ। ਪਹਿਲੀ ਬਾਈਕ ਆਫ ਰੋਡ ਮਸ਼ੀਨ ਲਈ ਹੈ ਜਦੋਂਕਿ ਦੂਜੀ ਡ੍ਰੈਗਸਟਰ ਸਕਟਮ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੰਪਨੀ ਨੇ ਫੈਕਟਰੀ ਕਸਟਮ ਪੇਸ ਕੀਤਾ ਹੈ।
Royal Enfield Dirty Duck:
ਇਸ ਬਾਈਕ ਨੂੰ ਕੰਪਨੀ ਨੇ ਆਪਣੀ ਫਲੈਗਸ਼ਿਪ ਬਾਈਕ Continental GT ਨੂੰ ਕਸਟਮਾਈਜ਼ ਕਰਕੇ ਬਣਾਇਆ ਹੈ। ਇਸ ਬਾਈਕ ਦਾ ਸਨੋਰਕੇਲ ਹੈਰਿਸ ਪਰਫਾਰਮੈਂਸ ਕੰਪਨੀ ਨੇ ਡਿਵੈੱਲਪ ਕੀਤਾ ਹੈ ਜੋ ਰਾਇਰ ਇਨਫੀਲਡ ਦਾ ਹੀ ਹਿੱਸਾ ਹੈ। ਇਸ ਤੋਂ ਇਲਾਵਾ ਇਸ ਵਿਚ Free Flow Exhaust ਲਈ ਏਅਰ ਬਾਕਸ ਨੂੰ ਮੋਡੀਫਾਈ ਕੀਤਾ ਗਿਆ ਹੈ।
Royal Enfield Powa:
ਇਸ ਨੂੰ RE Classic 500 ਨੂੰ ਕਸਟਮਾਈਜ਼ ਕਰਰਕੇ ਬਣਾਇਆ ਗਿਆ ਹੈ। ਇਸ ਦੇ ਵ੍ਹੀਲਬੇਸ ਅਤੇ ਹੈਂਡਲਬਾਰ 'ਚ ਬਦਲਾਅ ਕੀਤੇ ਗਏ ਹਨ। ਇਸ ਵਿਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਇਸ ਵਿਚ ਫਿਊਲ ਇੰਜੈਕਸ਼ਨ ਦੋਵਾਂ ਬਾਈਕਸ 'ਚ ਟਾਈਰਸ ਵੀ ਚੇਂਜ ਕੀਤੇ ਗਏ ਹਨ ਜਿਸ ਨਾਲ ਦੇਖਣ 'ਚ ਇਹ ਹੋਰ ਵੀ ਬਿਹਤਰ ਲਗਦੀ ਹੈ। ਹਾਲਾਂਕਿ ਇਨ੍ਹਾਂ ਦੀ ਵਿਕਰੀ ਅਤੇ ਪ੍ਰਾਡਕਸ਼ਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਬਾਈਕ ਕਸਟਮਾਈਜ਼ ਕਰਨ ਦੇ ਕਿਟਸ ਦੇ ਪ੍ਰਾਡਕਸ਼ਨ ਅਤੇ ਵਿਕਰੀ ਕੀਤੀ ਜਾ ਸਕਦੀ ਹੈ।
iOS 10 ਅਪਡੇਟ 'ਚ ਇੰਝ ਕਰ ਸਕੋਗੇ ਆਈਫੋਨ ਨੂੰ ਅਨਲਾਕ
NEXT STORY