ਮੁੰਬਈ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਵੈਲਵੇਟ ਦਾ ਜਾਦੂ ਛਾਅ ਜਾਂਦਾ ਹੈ। ਠੰਢ ਤੋਂ ਬਚਾਅ ਦੇ ਨਾਲ-ਨਾਲ ਸਟਾਈਲਿਸ਼ ਅਤੇ ਖੂਬਸੂਰਤ ਲੁਕ ਦੇਣ ਵਾਲੀ ਡਰੈੱਸ ਦੀ ਤਲਾਸ਼ ’ਚ ਮੁਟਿਆਰਾਂ ਅਤੇ ਔਰਤਾਂ ਵੈਲਵੇਟ ਸੂਟਾਂ ਵੱਲ ਰੁਖ਼ ਕਰਦੀਆਂ ਹਨ। ਖਾਸ ਕਰ ਕੇ ਵਿਆਹ, ਪਾਰਟੀ, ਸਗਾਈ, ਮਹਿੰਦੀ ਜਾਂ ਸੰਗੀਤ ਵਰਗੇ ਖਾਸ ਮੌਕਿਆਂ ’ਤੇ ਹੈਵੀ ਐਂਬ੍ਰਾਇਡਰੀ ਵਾਲੇ ਵੈਲਵੇਟ ਸੂਟ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਵੈਲਵੇਟ ਦੀ ਮੁਲਾਇਮ ਅਤੇ ਚਮਕਦਾਰ ਫੈਬਰਿਕ ਠੰਢ ’ਚ ਗਰਮਾਹਟ ਦਿੰਦੀ ਹੈ, ਜਦੋਂ ਕਿ ਇਸ ’ਤੇ ਕੀਤਾ ਗਿਆ ਹੈਵੀ ਵਰਕ ਉਨ੍ਹਾਂ ਨੂੰ ਰਾਇਲ ਅਤੇ ਅਟਰੈਕਟਿਵ ਲੁਕ ਦਿੰਦਾ ਹੈ। ਵੈਲਵੇਟ ਸੂਟ ਵੱਖ-ਵੱਖ ਸਟਾਈਲ ’ਚ ਉਪਲੱਬਧ ਹੁੰਦੇ ਹਨ, ਜਿਵੇਂ ਅਨਾਰਕਲੀ ਸੂਟ, ਫਰਾਕ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ ਅਤੇ ਸਟ੍ਰੇਟ ਸੂਟ ਆਦਿ।
ਕੁਝ ਸੂਟ ਫੁਲ ਐਂਬ੍ਰਾਇਡਰੀ ਵਾਲੇ ਹੁੰਦੇ ਹਨ, ਤਾਂ ਕੁਝ ’ਚ ਨੈੱਕਲਾਈਨ, ਸਲੀਵਜ਼, ਹੇਮਲਾਈਨ ਜਾਂ ਬਾਟਮ ’ਤੇ ਹੀ ਹੈਵੀ ਵਰਕ ਕੀਤਾ ਜਾਂਦਾ ਹੈ। ਵੈਲਵੇਟ ਦੀ ਚਮਕ ਅਤੇ ਇਨ ਵਰਕਸ ਦਾ ਕੰਬੀਨੇਸ਼ਨ ਉਨ੍ਹਾਂ ਨੂੰ ਲਹਿੰਗਾ-ਚੋਲੀ ਜਾਂ ਸਾੜ੍ਹੀ ਨਾਲੋਂ ਵੀ ਜ਼ਿਆਦਾ ਸੁੰਦਰ ਅਤੇ ਯੂਨੀਕ ਬਣਾਉਂਦਾ ਹੈ। ਮੁਟਿਆਰਾਂ ਇਨ੍ਹਾਂ ਨੂੰ ਪਹਿਨ ਕੇ ਰਾਇਲ ਪ੍ਰਿੰਸਿਸ ਵਰਗਾ ਫੀਲ ਕਰਦੀਆਂ ਹਨ।
ਰੰਗਾਂ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਸ ਜਿਵੇਂ ਮੈਰੂਨ, ਰੈੱਡ, ਬਲਿਊ, ਗ੍ਰੀਨ, ਬਲੈਕ ਅਤੇ ਐਮਰਾਲਡ ਗ੍ਰੀਨ ਸਭ ਤੋਂ ਲੋਕਪ੍ਰਿਯ ਹਨ। ਇਹ ਕਲਰ ਵੈਲਵੇਟ ਦੀ ਚਮਕ ਨੂੰ ਹੋਰ ਵਧਾਉਂਦੇ ਹਨ ਅਤੇ ਵਿੰਟਰ ਵੈਡਿੰਗ ਜਾਂ ਪਾਰਟੀ ’ਚ ਪ੍ਰਫੈਕਟ ਲੱਗਦੇ ਹਨ। ਸੂਟ ਦੇ ਨਾਲ ਮੈਚਿੰਗ ਜਾਂ ਕੰਟਰਾਸਟ ਦੁਪੱਟਾ ਵੀ ਆਉਂਦਾ ਹੈ, ਜਿਸ ’ਚ ਅਕਸਰ ਚਾਰੇ ਪਾਸੇ ਬਾਰਡਰ ’ਤੇ ਐਂਬ੍ਰਾਇਡਰੀ ਜਾਂ ਫੁੱਲ ਵਰਕ ਹੁੰਦਾ ਹੈ। ਦੁਪੱਟਾ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਗ੍ਰੇਸਫੁਲ ਬਣਾਉਂਦਾ ਹੈ। ਲੁਕ ਨੂੰ ਹੋਰ ਐਨਹਾਂਸ ਕਰਨ ਲਈ ਮੁਟਿਆਰਾਂ ਹੈਵੀ ਜਿਊਲਰੀ ਸਟਾਈਲ ਕਰ ਰਹੀਆਂ ਹਨ। ਗੋਲਡਨ ਜਾਂ ਸਿਲਵਰ ਨੈਕਲੇਸ, ਹੈਵੀ ਝੁਮਕੇ, ਚੂੜੀਆਂ, ਮਾਂਗ ਟਿੱਕਾ ਅਤੇ ਡਾਇਮੰਡ ਸੈੱਟ ਉਨ੍ਹਾਂ ਨੂੰ ਗਾਰਜੀਅਸ ਲੁਕ ਦਿੰਦੇ ਹਨ।
ਮੁਟਿਆਰਾਂ ਅਸੈਸਰੀਜ਼ ’ਚ ਸ਼ਿਮਰੀ ਕਲੱਚ, ਪੋਟਲੀ ਬੈਗ ਜਾਂ ਗੋਲਡਨ ਹੈਂਡਬੈਗ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰਜ਼, ਜੂੜਾ, ਲੰਮੀ ਗੁੱਤ ਜਾਂ ਪਰਾਂਦਾ ਟ੍ਰੈਂਡ ’ਚ ਹੈ। ਫੁੱਟਵੀਅਰ ਦੇ ਤੌਰ ’ਤੇ ਹਾਈ ਹੀਲਜ਼ ਜਾਂ ਜੁੱਤੀ ਸੂਟ ਦੇ ਨਾਲ ਬੇਹੱਦ ਖੂਬਸੂਰਤ ਲੱਗਦੀ ਹੈ। ਬੀਤੇ ਕੁਝ ਸਾਲਾਂ ਤੋਂ ਵੈਲਵੇਟ ਸੂਟ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਸਰਦੀਆਂ ’ਚ ਇਹ ਟ੍ਰੈਂਡਿੰਗ ਆਊਟਫਿਟ ਬਣ ਚੁੱਕਿਆ ਹੈ। ਸੱਜ-ਵਿਆਹੀਆਂ ਵਹੁਟੀਆਂ ਵੀ ਖਾਸ ਮੌਕਿਆਂ ’ਤੇ ਹੈਵੀ ਐਂਬ੍ਰਾਇਡਰੀ ਵਾਲੇ ਵੈਲਵੇਟ ਸੂਟ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਨਾ ਸਿਰਫ ਕੰਫਰਟੇਬਲ ਹੈ, ਸਗੋਂ ਹਰ ਬਾਡੀ ਟਾਈਪ ’ਤੇ ਸੂਟ ਕਰਦਾ ਹੈ। ਇਹ ਵਿੰਟਰ ਸੀਜ਼ਨ ’ਚ ਉਨ੍ਹਾਂ ਨੂੰ ਰਾਇਲ ਅਤੇ ਐਲੀਗੈਂਟ ਲੁਕ ਦਿੰਦਾ ਹੈ।
‘ਸਕਰਟ ਨਾਲ ਬਲੇਜ਼ਰ’ ਦੇ ਰਹੇ ਔਰਤਾਂ ਨੂੰ ਗ੍ਰੇਸਫੁੱਲ ਲੁੱਕ
NEXT STORY