ਆਟੋ ਡੈਸਕ– ਰਾਇਲ ਐਨਫੀਲਡ ਨੇ ਆਪਣੀ ਨਵੀਂ Super Meteor 650 ਬਾਈਕ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਮਾਡਲਾਂ Astral, Interstellar ਅਤੇ Celestial ’ਚ ਪੇਸ਼ ਕੀਤਾ ਹੈ। Astral ਦੀ ਕੀਮਤ 3.49 ਲੱਖ ਰੁਪਏ, Interstellar ਦੀ ਕੀਮਤ 3.64 ਲੱਖ ਰੁਪਏ ਅਤੇ Celestial ਗੀ ਰੀਮਕ 3,79 ਲੱਖ ਰੁਪਏ ਹੈ। ਇਸ ਬਾਈਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕੰਪਨੀ ਫਰਵਰੀ ਚ ਇਸਦੀ ਡਿਲਿਵਰੀ ਦੀ ਤਿਆਰੀ ਕਰ ਰਹੀ ਹੈ।
ਇੰਜਣ
Super Meteor 650 ’ਚ 648 ਸੀਸੀ ਏਅਰ ਅਤੇ ਆਇਲ ਕੂਲਡ ਪੈਰਲਲ ਟਵਿਨ ਇੰਜਣ ਦਿੱਤਾ ਗਿਆ ਹੈ, ਜੋ 47 ਐੱਚ.ਪੀ. ਦੀ ਪਾਵਰ ਅਤੇ 52 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਫੀਚਰਜ਼
Super Meteor 650 ’ਚ ਅਗਲੇ ਪਾਸੇ ਯੂ.ਐੱਸ.ਡੀ. ਫਾਰਕਸ ਅਤੇ ਪਿੱਛਲੇ ਪਾਸੇ ਪੰਜ ਸਟੈੱਪ ਵਾਲੇ ਪ੍ਰੀਲੋਡਿਡ ਡਿਊਲ ਸ਼ਾਕਸ ਆਬਜ਼ਰਬਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਲੋਅ ਸਲੰਗ ਸੀਟਾਂ, 15.7 ਲੀਟਰ ਦਾ ਫਿਊਲ ਟੈਂਕ, ਐੱਲ.ਈ.ਡੀ. ਹੈੱਡਲੈਂਪ, ਏ.ਬੀ.ਐੱਸ., ਡਿਸਕ ਬ੍ਰੇਕਸ, ਡਿਜੀਟ ਐਨਾਲਾਗ ਇੰਸਟਰੂਮੈਂਟ ਕਲੱਸਟਰ, ਅਲੌਏ ਵ੍ਹੀਲਸ, ਟ੍ਰਿਪਨ ਨੈਵੀਗੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ।
Amazon ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਜਲਦ ਆ ਸਕਦੈ ਸਸਤਾ Prime ਪਲਾਨ, ਇੰਨੀ ਹੋਵੇਗੀ ਕੀਮਤ
NEXT STORY