ਗੈਜੇਟ ਡੈਸਕ - ਜੇਕਰ ਤੁਸੀਂ ਲੰਬੇ ਸਮੇਂ ਤੋਂ ਸੈਮਸੰਗ ਦਾ ਕੋਈ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਤਾਂ ਇਹ ਤੁਹਾਡੇ ਲਈ ਬਿਲਕੁਲ ਸਹੀ ਮੌਕਾ ਹੋ ਸਕਦਾ ਹੈ। ਸੈਮਸੰਗ ਦੇ ਸਭ ਤੋਂ ਪਤਲੇ ਸਮਾਰਟਫੋਨ Galaxy S25 Edge 'ਤੇ ਇਸ ਸਮੇਂ ਜ਼ਬਰਦਸਤ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਬਿਨਾਂ ਕਿਸੇ ਸ਼ਰਤ ਦੇ ਇਹ ਫੋਨ 40,000 ਰੁਪਏ ਦੀ ਛੋਟ ਨਾਲ ਵੇਚਿਆ ਜਾ ਰਿਹਾ ਹੈ।
ਕੀਮਤ ਅਤੇ ਸ਼ਾਨਦਾਰ ਆਫਰਸ
Samsung Galaxy S25 Edge 5G ਦੇ 12GB + 256 GB ਵੇਰੀਐਂਟ ਨੂੰ 1,09,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਪਰ ਹੁਣ ਇਹ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਸਿਰਫ਼ 69,999 ਰੁਪਏ 'ਚ ਉਪਲਬਧ ਹੈ। ਇਸ ਤੋਂ ਇਲਾਵਾ :-
ਬੈਂਕ ਆਫਰ - ਫਲਿੱਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਖਰੀਦਣ 'ਤੇ 3,500 ਰੁਪਏ ਦਾ ਕੈਸ਼ਬੈਕ ਮਿਲੇਗਾ।
ਐਕਸਚੇਂਜ ਬੋਨਸ - ਪੁਰਾਣਾ ਫੋਨ ਬਦਲਣ 'ਤੇ ਯੂਜ਼ਰਸ ਨੂੰ 50,000 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਮਿਲ ਸਕਦਾ ਹੈ।
ਫੋਨ ਦੇ ਖ਼ਾਸ ਫੀਚਰਜ਼ :-
ਡਿਸਪਲੇਅ ਅਤੇ ਪ੍ਰੋਸੈਸਰ
- ਫੋਨ 'ਚ 6.7 ਇੰਚ ਦੀ QHD+ Dynamic AMOLED 2X ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਬਿਹਤਰ ਪ੍ਰਦਰਸ਼ਨ ਲਈ ਇਸ 'ਚ Snapdragon 8 Elite for Galaxy ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰਾ
- ਫੋਟੋਗ੍ਰਾਫੀ ਲਈ ਇਸ 'ਚ 200MP ਦਾ ਪ੍ਰਾਇਮਰੀ AI ਕੈਮਰਾ ਮਿਲਦਾ ਹੈ। ਸੈਲਫੀ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Galaxy AI ਫੀਚਰਸ
- ਇਸ ਫੋਨ 'ਚ ਖ਼ਾਸ AI ਟੂਲਸ ਮਿਲਦੇ ਹਨ ਜੋ ਫੋਟੋ ਐਡੀਟਿੰਗ, ਟ੍ਰਾਂਸਲੇਸ਼ਨ ਅਤੇ ਨੋਟਸ ਦੀ ਸਮਰੀ ਬਣਾਉਣ 'ਚ ਮਦਦ ਕਰਦੇ ਹਨ।
ਬੈਟਰੀ ਅਤੇ ਸੁਰੱਖਿਆ
- ਫੋਨ 'ਚ 3,900mAh ਦੀ ਬੈਟਰੀ ਹੈ। ਸੁਰੱਖਿਆ ਲਈ ਇਸ ਨੂੰ IP68 ਰੇਟਿੰਗ ਮਿਲੀ ਹੈ, ਜਿਸ ਨਾਲ ਇਹ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰਹਿੰਦਾ ਹੈ।
ਇਹ ਫੋਨ ਪ੍ਰੀਮੀਅਮ ਡਿਜ਼ਾਈਨ, 12GB ਰੈਮ ਅਤੇ 5G ਕਨੈਕਟੀਵਿਟੀ ਵਰਗੇ ਕਈ ਆਧੁਨਿਕ ਫੀਚਰਸ ਨਾਲ ਲੈਸ ਹੈ।
8000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਵੇਗਾ Realme P4R 5G, ਜਾਣੋ ਲਾਂਚਿੰਗ ਡੇਟ ਤੇ ਫੀਚਰਸ
NEXT STORY