ਜਲੰਧਰ : ਹੌਲੀ-ਹੌਲੀ ਲੈਪਟਾਪ ਦੀ ਜਗ੍ਹਾ ਕ੍ਰੋਮਬੁੱਕ ਨੂੰ ਲੋਕਾਂ ਨੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇੰਟਰਨੈੱਟ ਨਾਲ ਜੁੜੇ ਕੰਮਾਂ ਲਈ ਕ੍ਰੋਮਬੁੱਕ ਸਸਤਾ ਅਤੇ ਵਧੀਆ ਆਪਸ਼ਨ ਹੈ। ਹੁਣ ਸੈਮਸੰਗ ਇਕ ਨਵੀਂ ਕ੍ਰੋਮਬੁੱਕ ਬਣਾ ਰਿਹਾ ਹੈ, ਜਿਸ ਦਾ ਨਾਂ ਕੈਵਿਨ ਹੈ ਤੇ ਇਸ ਨੂੰ ਸੈਮਸੰਗ ਕ੍ਰੋਮਬੁੱਕ ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ।
ਸੈਮਸੰਗ ਦੀ ਇਹ ਕ੍ਰੋਮਬੁੱਕ ਕਈ ਹੈਰਾਨ ਕਰ ਦੇਣ ਵਾਲੇ ਫੀਰਚਜ਼ ਦੇ ਨਾਲ ਆਵੇਗਾ ਜਿਵੇਂ 12.3 ਇੰਚ ਦੀ 2400*1600 ਰੈਜ਼ੋਲਿਊਸ਼ਨ ਵਾਲੀ ਟੱਚ ਸਕ੍ਰੀਨ ਡਿਸਪਲੇ, 360 ਡਿਗਰੀ ਰੋਟੇਟ ਕਰਨ ਦੀ ਸਮਰੱਥਾ, ਘੱਟ ਸਕ੍ਰੀਨ ਬੇਜ਼ਲ, 32 ਜੀ. ਬੀ. ਦੀ ਸਟੋਰੇਜ, 4 ਜੀ. ਬੀ. ਰੈਮ, 12.9 ਐੱਮ. ਐੱਮ. ਮੋਟੀ ਮੈਟਲ ਬਾਡੀ ਵਾਲਾ ਫਰੇਮ ਅਤੇ 10 ਘੰਟੇ ਦੀ ਬੈਟਰੀ ਲਾਈਫ। ਇਸ ਤੋਂ ਇਲਾਵਾ ਖਾਸ ਫੀਚਰ ਇਹ ਹੈ ਕਿ ਇਸ ਦੇ ਨਾਲ ਸਟਾਈਲਿਸ ਪੇਨ ਵੀ ਕੰਮ ਕਰੇਗਾ ਅਤੇ ਇਸ ਦੇ ਹਾਰਡਵੇਅਰ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੋ ਸਕਦਾ ਹੈ ਕਿ ਇਸ 'ਚ ਐਂਡ੍ਰਾਇਡ ਐਪਸ ਦਾ ਵੀ ਸਪੋਰਟ ਮਿਲੇ।
ਫਿਲਹਾਲ ਇਸ ਦੇ ਅਧਿਕਾਰਤ ਲਾਂਚ ਦੀ ਕੋਈ ਜਾਣਕਾਰੀ ਨਹੀਂ ਹੈ ਪਰ Adorama ਵੈਬਸਾਈਟ 'ਤੇ ਇਹ ਡਿਵਾਈਜ਼ ਪ੍ਰੀ-ਆਰਡਰ ਦੇ ਨਾਲ ਦੇਖੀ ਗਈ ਹੈ। ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਸੈਮਸੰਗ ਕ੍ਰੋਮਬੁੱਕ ਪ੍ਰ੍ਰੋ 499 ਡਾਲਰ (ਲਗਭਗ 33,200 ਰੁਪਏ) ਦੀ ਹੈ।
ਇੰਟੈਕਸ ਨੇ ਲਾਂਚ ਕੀਤਾ ਨਵਾਂ ਐਂਡ੍ਰਾਇਡ ਸਮਾਰਟਫੋਨ
NEXT STORY