ਗੈਜੇਟ ਡੈਸਕ—ਪਿਛਲੇ ਹਫਤੇ ਸੈਮਸੰਗ ਦੇ ਬਜਟ ਸਮਾਰਟਫੋਨ Galaxy A2 Core ਦੇ ਬਾਰੇ 'ਚ ਜਾਣਕਾਰੀ ਲੀਕ ਹੋਈ ਸੀ। ਇਹ ਕੰਪਨੀ ਦਾ ਦੂਜਾ ਐਂਡ੍ਰਾਇਡ ਗੋ ਸਮਾਰਟਫੋਨ ਹੈ। ਕੰਪਨੀ ਨੇ ਹੁਣ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 5,290 ਰੁਪਏ ਹੈ। ਇਹ ਇਕ ਐਂਡ੍ਰਾਇਡ ਗੋ ਐਡੀਸ਼ਨ ਡਿਵਾਈਸ ਹੈ ਜਿਸ ਨਾਲ ਇਹ ਸਮਾਰਟਫੋਨ ਗੋ ਐਪਸ ਨਾਲ ਆਉਂਦਾ ਹੈ। ਗੋ ਐਪਸ ਘੱਟ ਸਟੋਰੇਜ਼ ਅਤੇ ਰੈਮ ਵਾਲੇ ਸਮਾਰਟਫੋਨਸ ਆਪਟੀਮਾਈਜਡ ਹੁੰਦੇ ਹਨ।
ਰੈੱਡਮੀ ਗੋ ਨਾਲ ਹੋਵੇਗੀ ਟੱਕਰ
ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਕੀਮਤ 5,290 ਰੁਪਏ ਹੈ। ਭਾਵ ਇਸ ਸੈਗਮੈਂਟ ਦੇ ਸਮਾਰਟਫੋਨ 'ਚ ਇਸ ਦੀ ਟੱਕਰ ਰੈੱਡਮੀ ਗੋ ਨਾਲ ਹੋਵੇਗੀ। ਰੈੱਡਮੀ ਗੋ ਦੀ ਕੀਮਤ 4,499 ਰੁਪਏ ਹੈ। ਇਹ ਸਮਾਰਟਫੋਨ ਆਫਲਾਈਨ ਪਲੇਟਫਾਰਮਸ 'ਤੇ ਮਿਲ ਰਿਹਾ ਹੈ।
ਸੈਮਸੰਗ ਗਲੈਕਸੀ ਏ2 ਕੋਰ 'ਚ ਪਲਾਸਟਿਕ ਬਾਡੀ ਡਿਜ਼ਾਈਨ ਦਿੱਤੀ ਗਈ ਹੈ। ਇਹ 5 ਇੰਚ Qhd ਡਿਸਪਲੇਅ ਨਾਲ ਆ ਸਕਦਾ ਹੈ ਜਿਸ 'ਚ 960X540 ਪਿਕਸਲ ਰੈਜੋਲਿਊਸ਼ਨ ਦਿੱਤਾ ਗਿਆ ਹੈ। ਇਹ ਐਂਡ੍ਰਾਇਡ ਪਾਈ (ਗੋ ਐਡੀਸ਼ਨ) 'ਤੇ ਰਨ ਕਰਦਾ ਹੈ। ਸਮਾਰਟਫੋਨ 'ਚ Samsung Exynos 7870 ਪ੍ਰੋਸੈਸਰ ਦਿੱਤਾ ਗਿਆ ਹੈ।
ਇਸ 'ਚ 1ਜੀ.ਬੀ.ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 5 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਜਲਦ ਹੀ ਭਾਰਤ 'ਚ ਵੀ ਆਈਫੋਨ ਦਾ ਹੋਵੇਗਾ ਉਤਪਾਦਨ, 'ਮੇਕ ਇਨ ਇੰਡੀਆ' ਨਾਲ ਜੁੜੇਗਾ Apple
NEXT STORY