ਜਲੰਧਰ- ਸਾਊਥ ਕੋਰਿਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਗਲੈਕਸੀ ਏ3 2016 (Galaxy A3 2016) ਨੂੰ ਲੈ ਕੇ ਕੁੱਝ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸੈਮਸੰਗ Galaxy A3 2016 ਨੂੰ ਵਾਈ-ਫਾਈ ਸਰਟੀਫਿਕੇਸ਼ਨ ਮਿਲ ਗਿਆ ਹੈ। Galaxy A3 2016 ਨੂੰ ਪਹਿਲਾਂ ਐਂਡ੍ਰਾਇਡ ਲਾਲੀਪਾਪ ਆਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਬਾਅਦ 'ਚ ਐਂਡ੍ਰਾਇਡ ਮਾਰਸ਼ਮੈਲੋ 'ਚ ਅਪਡੇਟ ਕੀਤਾ ਗਿਆ ਸੀ।
ਹਾਲ ਹੀ 'ਚ Galaxy ਨੂੰ GFXBench ਅਤੇ Geekbench ਬੈਂਚਮਾਰਕਿੰਗ ਵੈੱਬਸਾਈਟ 'ਤੇ ਵੇਖਿਆ ਗਿਆ ਹੈ, ਜਿੱਥੇ ਡਿਵਾਇਸ ਨੂੰ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਚ ਅਪਡੇਟ ਕੀਤਾ ਗਿਆ ਹੈ ਅਤੇ ਨਾਲ ਹੀ ਵਾਈ-ਫਾਈ ਐਲਾਇੰਸ (W61) ਨਾਲ ਇਸ ਨੂੰ ਵਾਈ-ਫਾਈ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਆਪਣੇ ਡਿਵਾਇਸ 'ਚ ਲੇਟੈਸਟ ਸਾਫਟਵੇਅਰ ਨੂੰ ਟੈਸਟ ਕਰ ਰਿਹਾ ਹੈ ਅਤੇ ਜਲਦ ਹੀ ਇਸ ਅਪਡੇਟ ਨੂੰ ਆਪਣੇ ਡਿਵਾਇਸ ਲਈ ਜਾਰੀ ਵੀ ਕਰ ਸਕਦਾ ਹੈ।
ਲਿਸਟਿੰਗ ਮੁਤਾਬਕ, ਸੈਮਸੰਗ Galaxy A3 2016 ਸਿੰਗਲ-ਬੈਂਡ ਵਾਈ-ਫਾਈ a /b/g/n (2.4GHz) ਅਤੇ ਵਾਈ-ਫਾਈ ਡਾਇਰੈਕਟ ਕੁਨੈਕਟੀਵਿਟੀ ਫੀਚਰਸ ਨੂੰ ਸਪੋਰਟ ਕਰ ਸਕਦਾ ਹੈ। ਹਾਲਾਂਕਿ, ਲਿਸਟਿੰਗ ਕਿਸੇ ਵੀ ਹੋਰ ਸਪੈਸੀਫਿਕੇਸ਼ਨ ਦੇ ਬਾਰੇ 'ਚ ਜਾਣਕਾਰੀ ਨਹੀਂ ਦੇ ਰਿਹੇ ਹੈ ਇਲਾਵਾ ਇਸ ਦੇ ਕਿ ਇਹ ਡਿਵਾਇਸ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੋਵੇਗਾ। ਉਥੇ ਹੀ,12 ਅਪ੍ਰੈਲ ਨੂੰ ਲਿਸਟਿੰਗ 'ਚ ਡਿਵਾਇਸ ਦੀ ਮਾਡਲ ਨੰਬਰ SM-A3106/DS ਦੇ ਨਾਲ ਵਾਈ-ਫਾਈ ਸਰਟੀਫਿਕੇਸ਼ਨ ਆਈ. ਡੀ WFA62561 ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਡਿਵਾਇਸ ਨੂੰ ਵਾਈ- ਫਾਈ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਜਲਦ ਹੀ ਇਸ ਨੂੰ ਨੂਗਟ ਅਪਡੇਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਇਨ੍ਹਾਂ 5 ਤਰੀਕਿਆਂ ਤੋਂ ਕਰੋ iPhone ਦੀ ਸਟੋਰੇਜ ਖਾਲੀ
NEXT STORY