ਜਲੰਧਰ: ਜੇਕਰ ਤੁਸੀਂ ਸੈਮਸੰਗ ਦਾ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਇਹ ਸ਼ਾਨਦਾਰ ਮੌਕਾ ਹੈ ਕਿਉਂਕਿ ਸੈਮਸੰਗ ਗਲੈਕਸੀ A7 ਗੋਲਡ ਦੇ 16GB ਵੇਰਿਅੰਟ ਦੀ ਕੀਮਤ 'ਚ ਭਾਰੀ ਕਟੌਤੀ ਹੋਈ ਹੈ। ਦੱਸ ਦਈਏ ਕਿ 32,000 ਰੁਪਏ 'ਚ ਲਾਂਚ ਹੋਇਆ ਸੈਮਸੰਗ ਗਲੈਕਸੀ 17 ਹੁਣ ਤੁਹਾਨੂੰ 19,199 ਰੁਪਏ 'ਚ ਮਿਲ ਰਿਹਾ ਹੈ।
Samsung Galaxy A7gold, 16gb ਦੇ ਬਿਹਤਰੀਨ ਫੀਚਰਸ : -
- ਇਸ 'ਚ 5 . 5 ਇੰਚ ਦੀ ਫੈਬਲੇਟ ਸਾਇਜ਼ ਡਿਸਪਲੇ ਦਿੱਤੀ ਗਈ ਹੈ ਜੋ ਫੁੱਲ ਐੱਚ. ਡੀ ਹੋਣ ਦੇ ਨਾਲ 401 ਪੀ. ਪੀ. ਆਈ ਅਤੇ ਐਮੋਲਡ ਤਕਨੀਕ ਦੇ ਨਾਲ ਆਉਂਦੀ ਹੈ।
- ਇਸ ਚ 64 ਬਿੱਟ 'ਤੇ ਚੱਲਣ ਵਾਲਾ ਕਵਾਲਕਾਮ MSM8939 ਸਨੈਪਡ੍ਰੈਗਨ 615 ਚਿਪਸੈੱਟ ਦਿੱਤਾ ਗਿਆ ਹੈ।
- A7 'ਚ 2gb ਦੀ ਰੈਮ ਦਿੱਤੀ ਗਈ ਹੈ।
- ਫੋਨ ''ਚ 16gb ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 6472 ਤੱਕ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ।
- ਫੋਟੋਗ੍ਰਾਫੀ ਲਈ ਫੋਨ 'ਚ 13 MP ਦਾ ਰਿਅਰ ਕੈਮਰਾ 4128x3096 ਪਿਕਸਲ ਅਤੇ ਐੱਲ. ਈ. ਡੀ ਫਲੈਸ਼ ਦੇ ਨਾਲ ਅਤੇ 5 MP ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
- Galaxy A7 'ਚ 2600 mAh ਦੀ ਬੈਟਰੀ ਦਿੱਤੀ ਗਈ ਹੈ।
- ਇਸ ਦੇ ਇਲਾਵਾ ਇਹ ਫੋਨ ਐੱਡ੍ਰਾਇਡ ਦੇ 4.4 ਕਿਟਕੈੱਟ ਵਰਜਨ 'ਤੇ ਚੱਲਦਾ ਹੈ ਅਤੇ ਇਸ 'ਚ ਡਿਊਲ ਸਿਮ ਸਲਾਟ, ਬਲੂਟੁੱਥ, ਵਾਈ-ਫਾਈ, ਐੱਨ. ਐੱਫ. ਸੀ ਜਿਹੇ ਫੀਚਰ ਵੀ ਉਪਲੱਬਧ ਹੈ।
ਗੂਗਲ ਡੇਅਡ੍ਰੀਮ ਟੂਲ ਨਾਲ ਕੋਈ ਵੀ ਤਿਆਰ ਕਰ ਸਕਦਾ ਹੈ ਵੀ.ਆਰ. ਐਨੀਮੇਸ਼ਨਜ਼ (ਵੀਡੀਓ)
NEXT STORY