ਜਲੰਧਰ-ਗੂਗਲ ਦੇ ਨਵੇਂ ਵਰਚੁਅਲ ਰਿਆਲਿਟੀ ਪਲੈਟਫਾਰਮ ਨੇ ਹੁਣ ਤੱਕ ਇਕ ਵਧੀਆ ਅਨੁਭਵ ਦਿੱਤਾ ਹੈ ਪਰ ਕੰਪਨੀ ਹੁਣ ਵੀ ਇਸ ਦੇ ਕੁੱਝ ਸੈਂਪਲਜ਼ ਨੂੰ ਲੀਕ ਕਰ ਰਹੀ ਹੈ। ਇਸ ਦੇ ਲੇਟੈਸਟ ਡੇਅਡ੍ਰੀਮ ਦੇ ਡੈਮੋਨਸਟ੍ਰੇਸ਼ਨ 'ਚ ਪਾਵਰ ਨੂੰ ਦਿਖਾਉਣ ਦਾ ਇਕ ਆਸਾਨ ਤਰੀਕਾ ਦਿਖਾਇਆ ਗਿਆ ਹੈ ਜਿਸ 'ਚ ਕ੍ਰੀਏਟਰਜ਼ ਐਨੀਮੇਸ਼ਨਜ਼ ਨੂੰ ਵੀ.ਆਰ. 'ਚ ਪੇਸ਼ ਕਰ ਸਕਦੇ ਹਨ। ਕਿਸੇ ਟ੍ਰਡੀਸ਼ਨਲ ਸਕਿੱਲਜ਼ ਨਾਲ 3ਡੀ ਐਨੀਮੇਸ਼ਨ ਸਾਫਟਵੇਅਰ ਐਪਲੀਕੇਸ਼ਨਜ਼ ਦੀ ਵਰਤੋਂ ਦੀ ਬਜ਼ਾਏ, ਡੇਅਡ੍ਰੀਮ ਲੈਬਸ ਐਕਸਪੈਰੀਮੈਂਟ 'ਚ ਯੂਜ਼ਰਜ਼ ਕਿਸੇ ਆਬਜੈਕਟ ਨੂੰ ਗ੍ਰੈਬ ਕਰ ਕੇ ਜਾਂ ਮੂਵ ਕਰ ਕੇ ਐਨੀਮੇਟਿਡ ਸੀਨਜ਼ ਤਿਆਰ ਕਰ ਸਕਣਗੇ।
ਗ੍ਰਾਫਿਕ ਐਡੀਟਰ ਜਾਂ ਆਈਕਨਜ਼ ਰਿਪ੍ਰੈਜੈਂਟਿੰਗ ਲੋਕੇਸ਼ਨ ਦੀ ਵਰਤੋਂ ਨਾਲ ਐਨੀਮੇਟਿੰਗ ਕਰਨ ਨਾਲੋਂ ਲੋਕਾਂ ਵੱਲੋਂ ਕਿਸੇ ਵਰਚੁਅਲ ਖਿਡੌਣੇ ਨੂੰ ਆਸਾਨੀ ਨਾਲ ਡ੍ਰੈਗ ਕਰ ਕੇ ਜਾਂ ਕੈਰੀ ਕਰ ਕੇ ਸੀਨ ਤਿਆਰ ਕੀਤਾ ਜਾ ਸਕਦਾ ਹੈ। ਰੋਬ ਜੈਗਨਾਓ ਜੋ ਕਿ ਇਕ ਗੂਗਲ ਵੀ.ਆਰ. ਸਾਫਟਵੇਅਰ ਇੰਜੀਨੀਅਰ ਨੇ, ਵੱਲੋਂ ਇਕ ਬਲਾਗ ਪੋਸਟ 'ਚ ਟੂਲ ਜਾਰੀ ਕਰਨ ਬਾਰੇ ਦੱਸਿਆ ਗਿਆ ਹੈ। ਇਸ ਐਕਸਪੈਰੀਮੈਂਟ ਨਾਲ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਇਕੋ ਬਣਤਰ ਵਾਲੀ ਵੀ.ਆਰ. ਤਕਨੀਕ ਨੂੰ ਮੂਵੇਬਲ ਤਰੀਕੇ ਨਾਲ ਐਨੀਮੇਸ਼ਨ ਸੀਨ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ। ਗੂਗਲ ਦੇ ਡੇਅਡ੍ਰੀਮ ਵੀ.ਆਰ. ਹੈੱਡਸੈੱਟ ਅਤੇ ਕੰਟਰੋਲਰਜ਼ ਐਂਡ੍ਰਾਇਡ ਦੇ ਵੀ.ਆਰ. ਪਲੈਟਫਾਰਮ ਨੂੰ ਹੋਰ ਵੀ ਪਾਵਰਫੁਲ ਬਣਾਉਣਗੇ। ਵਰਚੁਅਲ ਰਿਆਲਿਟੀ ਦੇ ਇਸ ਐਕਸਪੈਰੀਮੈਂਟ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਇਹ ਰੋਬੋਟ (ਤਸਵੀਰਾਂ)
NEXT STORY