ਜਲੰਧਰ-ਕੁਝ ਸਮਾਂ ਪਹਿਲਾਂ ਸੈਮਸੰਗ ਗੈਲੇਕਸੀ ਨੋਟ 8 ਸਮਾਰਟਫੋਨ ਦੇ ਡਿਊਲ ਕੈਮਰਾ ਸੈਟਅਪ ਵਾਲੇ ਸੈਮਸੰਗ ਫੋਨ ਹੋਣ ਦਾ ਖੁਲਾਸਾ ਹੋਇਆ ਸੀ। ਹੁਣ ਇਕ ਨਵੀਂ ਲੀਕ ਤੋਂ ਇਹ ਪਤਾ ਲੱਗਾ ਹੈ ਕਿ C10 ਕੰਪਨੀ ਦੀ ਪਹਿਲਾਂ ਸਮਾਰਟਫੋਨ ਹੋ ਸਕਦਾ ਹੈ ਜਿਸ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਸੈਮਸੰਗ ਗੈਲੇਕਸੀ C10 ਦੀ ਤਾਜ਼ਾ ਲੀਕ ਤਸਵੀਰਾਂ ਨਾਲ ਨਾ ਕੇਵਲ 'ਚ ਫੋਨ ਡਿਊਲ ਕੈਮਰਾ ਸੈਟਅਪ ਹੋਣ ਦਾ ਪਤਾ ਚੱਲਿਆ ਹੈ ਬਲਕਿ ਦੱਖਣੀ ਕੋਰੀਆਈ ਕੰਪਨੀ ਦੁਆਰਾ ਇਸ ਕੈਮਰਾ ਸਮੱਰਥਾ ਵਾਲਾ ਪਹਿਲਾਂ ਫੋਨ ਹੋਣ ਦਾ ਖੁਲਾਸਾ ਹੋਇਆ ਹੈ।
ਐਂਡਰਾਈਡ ਹੈਂਡਲਾਈਨਜ਼ ਦੀ ਰਿਪੋਰਟ 'ਚ ਦੱਸ਼ਿਆ ਗਿਆ ਹੈ ਕਿ ਗੈਲੇਕਸੀ C10 ਸਮਾਰਟਫੋਨ ਦੀ ਲੀਕ ਤਸਵੀਰਾਂ VIBO 'ਤੇ ਪੋਸਟ ਕੀਤੀ ਗਈ ਹੈ। ਇਸ ਤਸਵੀਰਾਂ ਦੇ ਮੁਤਾਬਿਕ ਸਮਾਰਟਫੋਨ Rose ਕਲਰ ਵੇਂਰਿਅੰਟ 'ਚ ਉਪਲਬੱਧ ਕਰਵਾਇਆ ਜਾਵੇਗਾ। ਇਨ੍ਹਾਂ ਲੀਕ ਤਸਵੀਰਾਂ 'ਚ ਇੱਥੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਐਂਟੀਨਾਂ ਲਾਈਨ ਅਤੇ ਮੇਂਟਲ ਬਾਡੀ ਸਾਫ ਤੌਰ 'ਤੇ ਦੇਖੀ ਜਾ ਸਕਦੀ ਹੈ। ਸਮਾਰਟਫੋਨ 'ਚ ਸੱਜੇ ਪਾਸੇ ਪਾਵਰ ਬਟਨ ਦਿੱਤਾ ਗਿਆ ਹੈ।
ਇਸ ਦੇ ਇਲਾਵਾ ਸੈਮਸੰਗ ਗੈਲੇਕਸੀ C10 'ਚ ਰਿਅਰ 'ਤੇ ਡਿਊਲ ਰਿਅਰ ਕੈਮਰੇ 'ਚ ਇਕ ਡਿਊਲ ਐੱਲ. ਈ. ਡੀ. ਫਲੈਸ਼ ਵੀ ਦਿਖ ਰਹੀ ਹੈ। ਦੱਸ ਦਿੱਤਾ ਜਾਂਦਾ ਹੈ ਕਿ ਇਸ ਨਾਲ ਫੋਨ ਨੂੰ ਲੈ ਕੇ ਕੋਈ ਲੀਕ ਰਿਪੋਰਟ ਨਹੀਂ ਆਈ ਹੈ। ਇਸ ਲਈ ਅਸੀਂ ਜਿਆਦਾ ਜਾਣਕਾਰੀ ਦੇ ਲਈ ਕੰਪਨੀ ਦੁਆਰਾ ਕਿਸੇ ਆਧਿਕਾਰਿਕ ਐਲਾਨ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਹਾਲ ਹੀ 'ਚ ਇਸ ਤਾਜ਼ਾ ਲੀਕ 'ਚ ਪਤਾ ਚੱਲਿਆ ਸੀ ਕਿ ਸੈਮਸੰਗ ਗੈਲੇਕਸੀ ਨੋਟ 8 'ਚ 6.3 ਇੰਚ ਡਿਸਪਲੇ ਅਤੇ ਇਕ ਡਿਊਲ ਕੈਮਰਾ ਸੈਟਅਪ ਹੋਵੇਗਾ। ਸਮਾਰਟਫੋਨ 'ਚ ਇਕ 12 ਮੈਗਾਪਿਕਸਲ ਵਾਇਡ ਐਂਗਲ CIS ਅਤੇ 13 ਮੈਗਾਪਿਕਸਲ ਟੈਲੀਫੋਟੋ CIS ਦਾ ਡਿਊਲ ਕੈਮਰਾ ਸੈਟਅਪ ਹੋਵੇਗਾ। ਕੈਮਰਾ 3 ਐਕਸ ਆਪਟੀਕਲ ਜੂਮ ,ਡਿਊਲ 6 ਪੀ ਲੈਂਸ ਅਤੇ ਡਿਊਲ OIS ਸਪੋਟ ਕਰੇਗਾ।
ਪੈਨਾਸੋਨਿਕ ਇੰਡੀਆ ਨੇ ਕੀਤਾ ਆਪਣੇ ਇੰਡੀਆ ਇਨੋਵੇਸ਼ਨ ਸੈਂਟਰ ਦਾ ਐਲਾਨ
NEXT STORY