ਜਲੰਧਰ: ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ J3 2016 ਦਾ 16GB ਵਰਜਨ US 'ਚ ਲਾਂਚ ਕੀਤਾ ਹੈ ਅਤੇ ਇਸ ਸਮਾਰਟਫੋਨ ਨੂੰ ਸੈਮਸੰਗ ਗਲੈਕਸੀ J3 V ਨਾਮ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਦੀ ਕੀਮਤ 168 ਡਾਲਰ (11,268 ਰੁਪਏ) ਦੱਸੀ ਜਾ ਰਹੀ ਹੈ। ਇਹ ਸਮਾਰਟਫੋਨ ਰਿਟੇਲ ਸਟੋਰਸ ਦੇ ਰਾਹੀ 23 ਜੂਨ ਤੋਂ ਉਪਲਬਧ ਹੋ ਜਾਵੇਗਾ।
ਉਂਝ ਤਾਂ ਇਨ੍ਹਾਂ ਦੋਨਾਂ ਸਮਾਰਟਫੋਨਸ ਗਲੈਕਸੀ J3 ਅਤੇ ਇਸ ਨਵੇਂ ਵਰਜਨ 'ਚ ਜ਼ਿਆਦਾ ਫਰਕ ਨਹੀਂ ਹੈ ਲੇਕਿਨ ਜੇਕਰ ਫਰਕ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਇੰਟਰਨਲ ਸਟੋਰੇਜ 'ਚ ਤੁਹਾਨੂੰ ਫਰਕ ਦੇਖਣ ਨੂੰ ਮਿਲ ਜਾਵੇਗਾ। ਨਾਲ ਹੀ ਦੇਸ ਦਈਏ ਕਿ J3 V ਸਮਾਰਟਫੋਨ 16GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ ਨਾਲ ਹੀ ਇਹ ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਚੱਲਦਾ ਹੈ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ J3 2016 ਸਮਾਰਟਫੋਨ ਦੀ ਤਾਂ ਇਸ 'ਚ ਤੁਹਾਨੂੰ 8GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ ਅਤੇ ਇਹ ਐਂਡ੍ਰਾਇਡ 5.1 'ਤੇ ਚੱਲਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਨੂੰ ਭਾਰਤ 'ਚ ਹਾਲ ਹੀ 'ਚ 8,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਸੈਮਸੰਗ ਗਲੈਕਸੀ J3 'ਚ ਤੁਹਾਨੂੰ 5- ਇੰਚ ਦੀ HD ਸੁਪਰ AMOLED ਡਿਸਪਲੇ ਮਿਲ ਰਹੀ ਹੈ। ਨਾਲ ਹੀ ਇਸ 'ਚ ਤੁਹਾਨੂੰ 1.5ghz ਦਾ ਕਵਾਡ-ਕੋਰ ਪ੍ਰੋਸੈਸਰ ਅਤੇ 1GB ਦੀ ਰੈਮ ਮਿਲ ਰਹੀ ਹੈ। ਅਲਟਰਾ ਡਾਟਾ ਸੇਵਿੰਗ ਮੋੜ ਨਾਲ ਆ ਰਹੇ ਇਸ ਸਮਾਰਟਫੋਨ 'ਚ 8MP ਦਾ ਰਿਅਰ ਕੈਮਰਾ ਅਤੇ 5 MP ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ 128GB ਤੱਕ ਇਸ ਦੀ ਸਟੋਰੇਜ ਨੂੰ ਵਧਾਉਣ ਦੀ ਆਪਸ਼ਨ ਵੀ ਮਿਲ ਰਿਹਾ ਹੈ। ਨਾਲ ਹੀ ਇਹ ਇਕ 4G ਸਪੋਰਟ ਕਰਨ ਵਾਲਾ ਸਮਾਰਟਫੋਨ ਹੈ ਇਸ ਤੋ2 ਇਲਾਵਾ ਇਸ Ýਚ ਬਲੂਟੁੱਥ, GPS, ਮਾਇਕ੍ਰੋ- USB ਪੋਰਟ ਅਤੇ 2600mAh ਸਮਰੱਥਾ ਦੀ ਬੈਟਰੀ ਮਿਲ ਰਹੀ ਹੈ।
ਸਕਿਓਰਿਟੀ ਗਾਰਡ ਬਣੇਗਾ 360 ਡਿਗਰੀ ਕੈਮਰਿਆਂ ਨਾਲ ਲੈਸ ਰੋਬੋਟ
NEXT STORY