ਜਲੰਧਰ— ਹੁਣ ਤੱਕ ਤੁਸੀਂ ਬਹੁਤ ਸਾਰੇ ਰੋਬੋਟ ਦੇਖੇ ਹੋਣਗੇ ਜੋ ਵੱਖ-ਵੱਖ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰੋਬੋਟ ਬਾਰੇ ਦੱਸ ਰਹੇ ਹਾਂ ਜੋ ਰਾਤ ਦੇ ਸਮੇਂ ਖਤਰਨਾਕ ਥਾਵਾਂ 'ਚ ਗਸ਼ਤ ਲਗਾਉਂਦੇ ਹੋਏ ਰਸਤੇ 'ਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਸੁਚੇਤ ਕਰੇਗਾ। ਇਹ ਹਾਈ ਟੈੱਕ ਰੋਬੋਟ ਕੈਮਰਿਆਂ ਨਾਲ ਲੈਸ ਹੈ। ਇਸ ਰੋਬੋਟ ਨੂੰ ਕਬਰਸਤਾਨ ਦੇ ਖਾਲ੍ਹੀ ਰਸਤਿਆਂ 'ਚ ਗਸ਼ਤ ਲਗਾਉਣ ਲਈ ਬਣਾਇਆ ਗਿਆ ਹੈ। ਨਾਲ ਹੀ ਇਹ ਲੋਕਾਂ ਨੂੰ ਘੁਸਪੈਠੀਆਂ ਬਾਰੇ ਅਲਰਟ ਵੀ ਕਰੇਗਾ।
ਰਿਪੋਰਟ ਮੁਤਾਬਕ ਇਹ ਰੋਬੋਟ ਇੰਫਰਾਰੈੱਡ ਵਿਜ਼ਨ, ਲੇਜ਼ਰ ਰੇਡਾਰ ਨੈਵਿਗੇਸ਼ਨ, 360 ਡਿਗਰੀ ਕੈਮਰੇ, ਹੀਟ ਸੈਂਸਰਸ ਅਤੇ ਟੈਕਸਿਕ ਗੈਸ ਡਿਟੈਕਸ਼ਨ ਵਰਗੇ ਮੁੱਖ ਫੀਚਰਸ ਨਾਲ ਲੈਸ ਹੈ। ਸਬ ਤੋਂ ਵੱਡੀ ਖਾਸੀਅਤ ਤਾਂ ਇਹ ਹੈ ਕਿ ਇਹ ਨਾ ਤਾਂ ਚੋਰੀ ਹੋ ਸਕਦਾ ਹੈ, ਨਾ ਹੈਕ ਹੋ ਸਕਦਾ ਹੈ ਅਤੇ ਨਾ ਹੀ ਖਰਾਬ ਹੋ ਸਕਦਾ ਹੈ। ਗਾਮਾ 2 ਰੋਬੋਟਿਕਸ ਦੇ ਚੀਫ ਐਗਜ਼ੀਕਿਊਟਿਵ ਅਫਸਰ ਲਿਊ ਪਿੰਕਸ ਦਾ ਕਹਿਣਾ ਹੈ ਕਿ ਰਾਸਮੀ ਸਕਿਓਰਿਟੀ ਦੀ ਦੁਨੀਆ ਬਦਲ ਦੇਵੇਗਾ ਕਿਉਂਕਿ ਇਹ ਕਦੇ ਆਰਾਮ ਨਹੀਂ ਕਰਦਾ ਅਤੇ ਸਕਿਓਰਿਟੀ ਸਰਵਿਸਿਜ਼ ਲਈ ਖਰਚ ਹੋਣ ਵਾਲੇ ਪੈਸੇ ਦੇ ਇਕ ਹਿੱਸੇ ਨਾਲ ਹੀ ਇਸ ਨੂੰ ਆਪਰੇਟ ਕੀਤਾ ਜਾ ਸਕਦਾ ਹੈ।
ਭਾਰਤ 'ਚ ਵੀ ਲਾਂਚ ਹੋ ਸਕਦੀ ਹੈ ਯਾਮਾਹਾ ਦੀ ਇਹ ਬਾਈਕ
NEXT STORY