ਗੈਜੇਟ ਡੈਸਕ– ਸੈਮਸੰਗ ਗਲੈਕਸੀ M31s ਨੂੰ ਨਵੀਂ OneUI 2.5 ਅਪਡੇਟ ਮਿਲ ਰਹੀ ਹੈ। ਨਵੀਂ ਅਪਡੇਟ ’ਚ ਕੰਪਨੀ ਨਵੰਬਰ 2020 ਸਕਿਓਰਿਟੀ ਪੈਚ ਵੀ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਪਹਿਲੀ ਵਾਰ ਗਲੈਕਸੀ M-ਸੀਰੀਜ਼ ਦੇ ਡਿਵਾਈਸ ’ਚ ਸਕਿਓਰ ਫੋਲਡਰ ਦੇ ਰਹੀ ਹੈ। ਸਕਿਓਰ ਫੋਲਡਰ ’ਚ ਯੂਜ਼ਰ ਪ੍ਰਾਈਵੇਟ ਡਾਟਾ ਅਤੇ ਐਪਸ ਨੂੰ ਸਟੋਰ ਕਰਕੇ ਰੱਖ ਸਕਦੇ ਹਨ।
ਨਾਰਮਲ ਮੋਡ ਅਤੇ ਪ੍ਰਾਈਵੇਟ ਮੋਡ ’ਤੇ ਕਰੋ ਸਵਿੱਚ
ਖ਼ਾਸ ਗੱਲ ਹੈ ਕਿ ਇਸ ਅਪਡੇਟ ’ਚ ਗਲੈਕਸੀ M31s ਡਿਵਾਈਸਿਜ਼ ਨੂੰ AltZLife ਫੀਚਰ ਵੀ ਮਿਲ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਪਾਵਰ ਕੀਅ ਨੂੰ ਡਬਲ ਪ੍ਰੈੱਸ ਕਰਕੇ ਨਾਰਮਲ ਮੋਡ ਅਤੇ ਪ੍ਰਾਈਵੇਟ ਮੋਡ ’ਤੇ ਸਵਿੱਚ ਕਰ ਸਕਣਗੇ। ਇਸ ਤੋਂ ਇਲਾਵਾ ਹੁਣ ਯੂਜ਼ਰਸ ਨੂੰ ਕਵਿੱਕ ਸਵਿੱਚ ਅਤੇ ਕੰਟੈਂਟ ਸਜੈਸ਼ਨ ਵੀ ਮਿਲਦਾ ਹੈ।
750MB ਹੈ ਅਪਡੇਟ ਦਾ ਸਾਈਜ਼
ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਇਸ ਫਰਮਵੇਅਰ ਅਪਡੇਟ ਦਾ ਵਰਜ਼ਨ ਨੰਬਰ M317FXXU2BTK1 ਹੈ। ਰਿਪੋਰਟ ਮੁਤਾਬਕ, ਇਸ ਅਪਡੇਟ ਦਾ ਸਾਈਜ਼ 750MB ਹੈ। ਅਪਡੇਟ ’ਚ ਮਿਲਣ ਵਾਲੇ ਨਵੇਂ ਫੀਚਰਜ਼ ’ਚ ਲੈਂਡਸਕੇਪ ਮੋਡ ਲਈ ਸਪਿਲਟ ਕੀਬੋਰਡ, ਐੱਸ.ਓ.ਐੱਸ. ਮੈਸੇਜ ਅਤੇ ਬਿਹਤਰ ਕੈਮਰਾ ਦੇ ਨਾਲ ਹੋਰ ਵੀ ਕਈ ਚੀਜ਼ਾਂ ਸ਼ਾਮਲ ਹਨ।
ਕੈਮਰਾ ਐਪ ’ਚ ਹੋਏ ਕਈ ਸੁਧਾਰ
OneUI 2.5 ’ਚ ਮਿਲਣ ਵਾਲੇ ਨਵੇਂ ਫੀਚਰਜ਼ ਦੀ ਲਿਸਟ ਇਥੇ ਹੀ ਖ਼ਤਮ ਨਹੀਂ ਹੁੰਦੀ। ਕੰਪਨੀ ਇਸ ਵਿਚ ਆਲਵੇਜ ਆਨ ਡਿਸਪਲੇਅ ਲਈ ਬਿਜਮੋਜੀ ਸਟਿਕਰ ਵੀ ਆਫਰ ਕਰ ਰਹੀ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਦਾ ਫੋਟੋਗ੍ਰਾਫੀ ਅਨੁਭਵ ਲੀ ਬਦਲਣ ਵਾਲਾ ਹੈ। ਕੰਪਨੀ ਨੇ ਨਵੀਂ ਅਪਡੇਟ ਦੇ ਨਾਲ ਫੋਨ ਕੈਮਰਾ ਦੇ ਸਿੰਗਲ
ਟੈੱਕ ਅਤੇ ਪ੍ਰੋ ਮੋਡ ਫੀਚਰ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਕੀਤਾ ਹੈ। ਹੁਣ ਯੂਜ਼ਰਸ ਨੂੰ ਕੈਮਰਾ ਐਪ ਦੇ ਪ੍ਰੋ ਵੀਡੀਓ, ਏ.ਆਰ. ਇਮੋਜੀ, ਏ.ਆਰ. ਡੂਡਲ, ਸੀਨ ਆਪਟੀਮਾਈਜ਼ਰ, ਸਮਾਰਟ ਸਕੈਨ ’ਚ ਵੀ ਸੁਧਾਰ ਵਿਖੇਗਾ।
ਸੈਟਿੰਗਸ ’ਚ ਜਾ ਕੇ ਚੈੱਕ ਕਰ ਸਕਦੇ ਹੋ ਅਪਡੇਟ
ਸੈਮਸੰਗ ਇਸ ਅਪਡੇਟ ਨੂੰ ਭਾਰਤ, ਰੂਸ ਅਤੇ ਯੂਕਰੇਨ ’ਚ ਰੋਲਆਊਟ ਕਰ ਰਹੀ ਹੈ। ਇਹ ਅਪਡੇਟ ਜਲਦ ਹੀ ਸਾਰੇ ਡਿਵਾਈਸਿਜ਼ ਤਕ ਪਹੁੰਚ ਜਾਵੇਗੀ। ਅਪਡੇਟ ਨੂੰ ਚੈੱਕ ਕਰਨ ਲਈ ਯੂਜ਼ਰਸ ਸੈਟਿੰਗ ’ਚ ਦਿੱਤੇ ਗਏ ਸਾਫਟਵੇਅਰ ਅਪਡੇਟ ਸੈਕਸ਼ਨ ’ਚ ਜਾ ਕੇ ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ।
Honor 10X Lite ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ
NEXT STORY