ਜਲੰਧਰ- ਸਾਲ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਹਰ ਥਾਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਜਸ਼ਨ ਦੇ ਮਾਹੌਲ ਨੂੰ ਈ-ਕਾਮਰਸ ਸਾਈਟਾਂ ਹੋਰ ਵੀ ਖਾਸ ਬਣਾ ਰਹੀਆਂ ਹਨ। ਇਸ ਖਾਸ ਮੌਕੇ 'ਤੇ ਸਮਾਰਟਫੋਨ ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਨਵੇਂ ਸਾਲ ਅਤੇ ਕ੍ਰਿਸਮਸ ਤੋਂ ਠੀਕ ਪਹਿਲਾਂ ਸਨੈਪਡੀਲ ਨੇ ਆਪਣੇ ਗਾਹਕਾਂ ਲਈ ਵੱਡੇ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਹੈ। ਇਹ ਡਿਸਕਾਊਂਟ ਸੈਮਸੰਗ ਦੇ ਸ਼ਾਨਦਾਰ ਸਮਾਰਟਫੋਨਜ਼ 'ਤੇ ਦਿੱਤਾ ਜਾ ਰਿਹਾ ਹੈ।
ਸਨੈਪਡੀਲ 'ਤੇ ਮੌਜੂਦ ਇਸ ਡਿਸਾਊਂਟ ਤਹਿਤ ਯੂਜ਼ਰਸ ਕਰੀਬ 60 ਫੀਸਦੀ ਦਾ ਡਿਸਕਾਊਂਟ ਪਾ ਸਕਦੇ ਹਨ। ਇਨ੍ਹਾਂ ਸਮਾਰਟਫੋਨਜ਼ 'ਚ ਸੈਮਸੰਗ ਗਲੈਕਸੀ ਐੱਸ3, ਸੈਮਸੰਗ ਗਲੈਕਸੀ ਐੱਸ5 ਵਰਗੇ ਸ਼ਾਨਦਾਰ ਫੋਨ ਸ਼ਾਮਲ ਹਨ।
Samsung Galaxy S3
16ਜੀ.ਬੀ. ਇੰਟਰਨਲ ਮੈਮਰੀ ਵਾਲੇ ਸੈਮਸੰਗ ਗਲੈਕਸੀ ਐੱਸ3 ਸਮਾਰਟਫੋਨ ਸੈਨਪਡੀਲ 'ਤੇ 55 ਫੀਸਦੀ ਡਿਸਕਾਊਂਟ ਨਾਲ ਮਿਲ ਰਿਹਾ ਹੈ। 26,800 ਰੁਪਏ ਦੀ ਕੀਮਤ ਵਾਲਾ ਇਹ ਫੋਨ ਤੁਹਾਨੂੰ 12,222 ਰੁਪਏ 'ਚ ਮਿਲੇਗਾ।
Samsung Galaxy A3
ਸੈਮਸੰਗ ਗਲੈਕਸੀ ਏ3 ਸਮਾਰਟਫੋਨ 'ਤੇ ਸਨੈਪਡੀਲ 33 ਫੀਸਦੀ ਦੀ ਛੋਟ ਦੇ ਰਿਹਾ ਹੈ। ਇਸ ਦੌਰਾਨ 21,400 ਰੁਪਏ ਦਾ ਇਹ ਸਮਾਰਟਫੋਨ ਸਿਰਫ 14,265 ਰੁਪਏ 'ਚ ਖਰੀਦ ਸਕਦੇ ਹੋ।
Samsung Galaxy S5 Shimmery
ਸਨੈਪਡੀਲ ਦੇ ਇਸ ਡਿਸਕਾਊਂਟ ਆਫਰ 'ਚ ਸੈਮਸੰਗ ਦਾ ਸ਼ਾਨਦਾਰ ਗਲੈਕਸੀ ਐੱਸ5 ਸ਼ਿਮਰੀ ਵੀ ਸ਼ਾਮਲ ਹੈ। ਇਸ ਫੋਨ 'ਤੇ ਤੁਹਾਨੂੰ 60 ਫੀਸਦੀ ਦੀ ਛੋਟ ਮਿਲ ਰਹੀ ਹੈ। ਤੁਸੀਂ 37,692 ਰੁਪਏ ਵਾਲੇ ਇਸ ਫੋਨ ਨੂੰ ਸਿਰਫ 14,999 ਰੁਪਏ 'ਚ ਖਰੀਦ ਸਕਦੇ ਹੋ।
Samsung Galaxy J1 Ace
ਸਨੈਪਡੀਲ 'ਤੇ ਸੈਮਸੰਗ ਗਲੈਕਸੀ ਜੇ1 ਏਸ ਸਮਾਰਟਫੋਨ 13 ਫੀਸਦੀ ਦੇ ਡਿਸਕਾਊਂਟ ਆਫਰ ਨਾਲ ਮਿਲ ਰਿਹਾ ਹੈ। ਇਸ ਫੋਨ ਦੀ ਕੀਮਤ ਹੁਣ 5,850 ਰੁਪਏ ਹੈ।
ਹੁਣ Finger Swipe ਨਾਲ ਹੋਵੇਗੀ ਸਮਾਰਟਫੋਨ ਦੀ ਬੈਟਰੀ ਚਾਰਜ!
NEXT STORY