ਜਲੰਧਰ- ਜੇਕਰ ਤੁਸੀਂ ਸਮਾਰਟਫੋਨ ਦੀ ਬੈਟਰੀ ਨੂੰ ਚਾਰਜ ਕਰਨ ਲਈ ਨਵੀਂ ਤਕਨੀਕ ਚਾਹੁੰਦੇ ਹੋ ਤਾਂ ਹੀ ਇੱਕ ਅਜਿਹੀ ਪੇਸ਼ਕਸ਼ ਸਾਹਮਣੇ ਆਉਣ ਵਾਲੀ ਹੈ। ਜਲਦ ਹੀ ਸਮਾਰਟਫੋਨਸ ਦੇ ਨਿਰਮਾਣ 'ਚ ਇਕ ਅਜਿਹੀ ਟੈਕਨਾਲੋਜ਼ੀ ਦਾ ਇਸਤੇਮਾਲ ਕੀਤਾ ਜਾਣ ਲਗੇਗਾ, ਜਿਸ ਨਾਲ ਤੁਹਾਨੂੰ ਫੋਨ ਦੀ ਬੈਟਰੀ ਨੂੰ ਚਾਰਜ ਕਰਨ ਲਈ ਬਿਜਲੀ ਦੀ ਜ਼ਰੂਰਤ ਹੀ ਨਹੀਂ ਰਹਿ ਜਾਵੇਗੀ। ਬਸ ਤੁਸੀਂ ਆਪਣੇ ਫੋਨ ਦੀ ਸਕ੍ਰੀਨ ਨੂੰ ਉਂਗਲੀ ਨਾਲ ਸਵਾਇਪ ਕਰੋ ਅਤੇ ਬੈਟਰੀ ਚਾਰਜ ਹੋ ਜਾਵੇਗੀ। ਨੈਨੋਜਨਰੇਟਰ ਤਕਨੀਕ ਦੀ ਮਦਦ ਨਾਲ ਅਜਿਹਾ ਮੁਮਕਿਨ ਹੋ ਸਕਿਆ ਹੈ। ਹਾਲ ਹੀ 'ਚ ਇਸ ਤਕਨੀਕ ਦਾ ਪਤਾ ਚੱਲਿਆ ਹੈ ਜੋ ਕਿ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗੀ।
ਫੋਨ ਦੀ ਬੈਟਰੀ ਚਾਰਜ ਹੋਣ ਲਈ ਟੱਚ ਸਕ੍ਰੀਨ 'ਚ ਸਿਲੀਕਾਨ ਵੈਫਰ ਦੀ ਪਤਲੀ ਤਹਿ ਲਗਾਈ ਜਾਵੇਗੀ, ਜੋ ਵਾਤਾਵਰਣ ਲਈ ਨੁਕਸਾਨ ਦੇਹ ਨਹੀਂ ਹੈ। ਸਵਾਇਪ ਨਾਲ ਬਣਨ ਵਾਲੀ ਐਨਰਜ਼ੀ ਨੂੰ ਸਟੋਰ ਕਰਨ ਲਈ ਕਾਗਜ ਦੇ ਬਰਾਬਰ ਪਤਲੀ ਸ਼ੀਟਸ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਤਕਨੀਕ 'ਤੇ ਆਧਾਰਿਤ ਜੁੱਤੇ ਵੀ ਬਣਾਏ ਜਾ ਚੁੱਕੇ ਹਨ, ਜਿਸ ਨਾਲ ਨੂੰ ਪਾ ਕੇ ਚੱਲਣ ਨਾਲ ਜੁੱਤਿਆਂ 'ਚ ਇੰਨੀ ਬਿਜਲੀ ਸਟੋਰ ਹੋ ਜਾਵੇਗੀ ਕਿ 10 ਵਾਟ ਦਾ ਇਕ ਐੱਲ. ਈ. ਡੀ ਬਲਬ ਸਾਰਾ ਦਿਨ ਜਗਾ ਸਕਦੇ ਹੋ। ਇਸ ਨਾਲ ਮੋਬਾਇਲ ਦੀ ਬੈਟਰੀ ਵੀ ਰਿਚਾਰਜ਼ ਕਰ ਸਕਦੇ ਹੋ।
ਵੋਡਾਫੋਨ ਨੇ ਲਾਂਚ ਕੀਤਾ M-Pesa ਵਾਲੇਟ
NEXT STORY