ਜਲੰਧਰ— ਸੈਮਸੰਗ ਗਲੈਕਸੀ ਆਨ ਨੈਕਸਟ ਸਮਾਰਟਫੋਨ ਹੁਣ ਪੇਟੀਐੱਮ ਮਾਲ 'ਤੇ 8,490 ਰੁਪਏ ਦਾ ਮਿਲ ਰਿਹਾ ਹੈ। ਇਹ ਇਕ ਬਜਟ-ਓਰੀਐਂਟਿਡ ਸਮਾਰਟਫੋਨ ਹੈ ਜਿਸ ਵਿਚ 3 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਹੈ। ਇਸ ਤੋਂ ਇਲਾਵਾ ਡਿਵਾਈਸ 'ਤੇ ਵਾਧੂ ਕੈਸ਼ਬੈਕ ਦਿੱਤਾ ਜਾ ਰਿਹਾ ਹੈ ਜੋ 30 ਜੁਲਾਈ ਅਤੇ 31 ਜੁਲਾਈ ਨੂੰ ਹੀ ਮਿਲੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ 10,999 ਰੁਪਏ 'ਚ ਲਾਂਚ ਕੀਤਾ ਸੀ। ਇਸ ਤੋਂ ਇਲਾਵਾ 3 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 12,900 ਰੁਪਏ ਹੈ ਪਰ ਫਿਲਹਾਲ ਇਹ ਪੇਟੀਐੱਮ ਮਾਲ 'ਤੇ ਉਪਲੱਬਧ ਨਹੀਂ ਹੈ। ਸੈਮਸੰਗ Galaxy On Nxt ਮੈਟਲ ਯੂਨੀਬਾਡੀ ਡਿਜ਼ਾਈਨ ਦੇ ਨਾਲ ਆਉਂਦਾ ਹੈ।
ਸੈਮਸੰਗ Galaxy On Nxt 16 ਜੀ.ਬੀ. ਵੇਰੀਐਂਟ ਦਾ ਡਿਜ਼ਾਈਨ ਆਪਣੇ ਓਰਿਜਨਲ ਵਰਜਨ ਦੀ ਤਰ੍ਹਾਂ ਹੈ। ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਟੀ.ਐੱਫ.ਟੀ. ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ 1.6 ਗੀਗਾਹਰਟਜ਼ ਆਕਟਾ-ਕੋਰ Exynos 7870 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ 3 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਸੈਂਸਲ ਐੱਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪ੍ਰਾਈਮਰੀ ਕੈਮਰਾ ਸੈਂਸਰ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਫਰੇਮ ਰੇਟ 30 ਫਰੇਮ ਪ੍ਰਤੀ ਸੈਕਿੰਡ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਹ ਫੋਨ ਐਂਡਰਾਇਡ ਮਾਰਸ਼ਮੈਲੋ 6.0 ਸੈਮਸੰਗ ਕਸਟਮ ਯੂ.ਆਈ. 'ਤੇ ਕੰਮ ਕਰਦਾ ਹੈ।
13 ਅਗਸਤ ਨੂੰ ਅਸੁਸ ਭਾਰਤ 'ਚ ਲਾਂਚ ਕਰੇਗੀ ਆਪਣੀ ਨਵੀਂ ਜ਼ੈਨਬੁਕ ਸੀਰੀਜ਼
NEXT STORY