ਜਲੰਧਰ : ਟੈੱਕ ਜਗਤ 'ਚ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ ਤੇ ਜ਼ਿਆਦਾਤਰ ਪ੍ਰਾਡਕਟਸ ਨੂੰ ਲੈ ਕੇ ਰੂਮਰਜ਼ ਆਉਣੇ ਆਮ ਗੱਲ ਹੈ। ਹਾਲਹੀ 'ਚ ਮੋਬੀਪਿਕਰ ਦੀ ਰਿਪੋਰਟ ਦੇ ਮੁਤਾਬਿਕ ਐਪਲ ਦੇ ਅਪਕਮਿੰਗ ਏ10 ਪ੍ਰੋਸੈਸਰ, ਕੁਆਲਾਕਮ ਦੇ ਸਨੈਪਡਡ੍ਰੈਗਨ 830 ਪ੍ਰੋਸੈਸਰ ਦੇ ਨਾਲ ਸੈਮਸੰਗ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 'ਚ ਐਕਸਿਨੋਸ 8895 ਪ੍ਰੋਸੈਸਰ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਸੈਮਸੰਗ ਦਾ ਐਕਸਿਨੋਸ 8895 ਪ੍ਰੋਸੈਸਰ 4 ghZ ਦੀ ਫ੍ਰਿਕੁਐਂਸੀ 'ਤੇ ਤੇਜ਼ ਪ੍ਰੋਸੈਸਿੰਗ ਸਪੀਡ ਪ੍ਰੋਵਾਈਡ ਕਰਵਾਏਗਾ। ਇਸ ਹਿਸਾਬ ਨਾਲ ਗਲੈਕਸੀ ਐੱਸ8 ਐਕਸਿਨੋਸ 8895 ਪ੍ਰੋਸੈਸਰ ਨਾਲ ਗਲੈਕਸੀ ਐੱਸ7 ਤੇ ਐੱਸ 7ਐੱਜ ਤੋਂ 30 ਫੀਸਦੀ ਜ਼ਿਆਦਾ ਕੁਸ਼ਲ ਹੋਵੇਗਾ। ਇਸ ਤੋਂ ਪਹਿਲਾਂ ਜੋ ਸੁਣਨ ਨੂੰ ਮਿਲ ਰਿਹਾ ਸੀ ਉਸ ਮੁਤਾਬਿਕ ਅਗਲੇ ਸਾਲ ਫਰਵਰੀ ਮਹੀਨੇ 'ਚ ਹੋਣ ਵਾਲੀ ਮੋਬਾਇਲ ਵਰਡ ਕਾਂਗ੍ਰੇਸ 'ਚ ਸੈਮਸੰਗ ਆਪਣਾ ਅਗਲਾ ਗਲੈਕਸੀ ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਸ ਫੋਨ ਦਾ ਕੋਡ ਨੇਮ ਪ੍ਰਾਜੈਕਟ ਡ੍ਰੀਮ ਕਿਹਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਹਾਰਡਵੇਅਰ ਤੇ ਸਾਫਟਵੇਅਰ ਦੇ ਮਾਮਲੇ 'ਚ ਗਲੈਕਸੀ ਐੱਸ8 5.5 ਇੰਚ ਦੀ 4ਕੇ ਯੂ. ਐੱਚ. ਡੀ. ਡਿਸਪਲੇ (3840*2160 ਪਿਕਸਲ) ਦੇ ਨਾਲ 6 ਜੀ. ਬੀ. ਰੈਮ ਨੂੰ ਸਪੋਰਟ ਕਰੇਗਾ ਤੇ ਗੂਗਲ ਦੇ ਆਉਣ ਵਾਲੇ ਲੇਟੈਸਟ ਓ. ਐੱਸ. ਐਂਡ੍ਰਾਇਡ 7.0 ਨੁਗਟ ਨੂੰ ਸਪੋਰਟ ਕਰੇਗਾ। ਹਾਲਾਂਕਿ ਇਨ੍ਹਾਂ ਸਾਰੀਆਂ ਗੱਲਾਂ 'ਤੇ ਸੈਮਸੰਗ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਹੈ।
ਵੈੱਬਸਾਈਟ 'ਤੇ ਐਡ ਹੋਇਆ ਇਨਫੋਕਸ ਦਾ ਸ਼ਾਨਦਾਰ ਸਮਾਰਟਫੋਨ
NEXT STORY