ਜਲੰਧਰ- ਸੈਮਸੰਗ ਦਾ ਦਾਅਵਾ ਹੈ ਕਿ ਗਲੈਕਸੀ ਐੱਸ 8 ਦੇ ਪ੍ਰੀ-ਆਰਡਰ ਦੀ ਗਿਣਤੀ ਪਿਛਲੇ ਗਲੈਕਸੀ ਐੱਸ 7 ਨੂੰ ਪਾਰ ਕਰ ਗਈ ਹੈ। ਹੁਣ ਦੱਖਣ ਕੋਰੀਆ ਦੀ ਇਕ ਰਿਪੋਰਟ 'ਚ ਸੈਮਸੰਗ ਗਲੈਕਸੀ ਐੱਸ 8 ਦੇ ਪ੍ਰੀ-ਆਰਡਰ ਹੋਏ ਯੂਨਿਟ ਦੀ ਜਾਣਕਾਰੀ ਦਿੱਤੀ ਗਈ ਹੈ। ਸੈਮਸੰਗ ਦੇ ਮੋਬਾਇਲ ਕਮਿਊਨੀਕੇਸ਼ੰਸ ਬਿਜ਼ਨੈੱਸ ਦੇ ਪ੍ਰਧਾਨ ਡਾਂਗ-ਜਿਨ ਕੋਹ ਮੁਤਾਬਕ ਗਲੈਕਸੀ ਐੱਸ 8 ਫਲੈਗਸ਼ਿਪ ਸਮਾਰਟਫੋਨ ਦੇ ਪ੍ਰੀ-ਆਰਡਰ ਯੂਨਿਟ ਦੀ ਗਿਣਤੀ ਘਰੇਲੂ ਬਾਜ਼ਾਰ 'ਚ 7 ਦਿਨਾਂ ਦੇ ਅੰਦਰ 7,20,000 ਤੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਗਲੈਕਸੀ ਐੱਸ 8 ਲਈ ਸਿਰਫ 2 ਦਿਨਾਂ 'ਚ 5,50,000 ਤੋਂ ਜ਼ਿਆਦਾ ਪ੍ਰੀ-ਆਰਡਰ ਹੋਏ ਸਨ।
ਦੱਖਣ ਕੋਰੀਆਈ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਗਲੈਕਸੀ ਐੱਸ 8 ਲਈ ਬਾਜ਼ਾਰ ਨੇ ਉਮੀਦ ਤੋਂ ਜ਼ਿਆਦਾ ਚੰਗੀ ਪ੍ਰਕਿਰਿਆ ਦਿੱਤੀ। ਸੈਮਸੰਗ ਦੇ ਗਲੈਕਸੀ ਐੱਸ 8 ਦੀ ਵਿਕਰੀ ਦੱਖਣ ਕੋਰੀਆ, ਅਮਰੀਕਾ ਅਤੇ ਕੈਨੇਡਾ 'ਚ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਕੋਰੀਆਈ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੈਮਸੰਗ ਗਲੈਕਸੀ ਐੱਸ 8 ਦੇ ਪ੍ਰੀ-ਆਰਡਰ ਦੀ ਗਿਣਤੀ ਬੰਦ ਹੋ ਚੁੱਕੇ ਸੈਮਸੰਗ ਗਲੈਕਸੀ ਨੋਟ 7 ਦੇ ਰਿਕਾਰਡ ਨੂੰ ਵੀ ਪਾਰ ਕਰ ਲਿਆ ਹੈ। ਨੋਟ 7 ਦੇ ਸ਼ੁਰੂਆਤੀ ਪ੍ਰੀ-ਆਰਡਰ ਦੀ ਗਿਣਤੀ 4,00,000 ਪਾਰ ਕਰ ਗਈ ਸੀ। ਪ੍ਰੀ-ਆਰਡਰ ਲਈ ਉਮੀਦ ਤੋਂ ਜ਼ਿਆਦਾ ਮਿਲ ਰਹੀ ਚੰਗੀ ਪ੍ਰਕਿਰਿਆ ਯਕੀਨੀ ਤੌਰ 'ਤੇ ਦੱਖਣ ਕੋਰੀਆਈ ਦਿੱਗਜ ਲਈ ਰਾਹਤ ਭਰੀ ਖਬਰ ਹੈ। ਗਲੈਕਸੀ ਨੋਟ 7 ਦੇ ਵਿਵਾਦ ਤੋਂ ਬਾਅਦ ਕੰਪਨੀ ਦੇ ਅਕਸ ਨੂੰ ਭਾਰਤੀ ਨੁਕਸਾਨ ਹੋਇਆ ਸੀ।
OnePlus 5 ਬਾਰੇ ਸਾਹਮਣੇ ਆਈਆਂ ਕੁਝ ਨਵੀਆਂ ਜਾਣਕਾਰੀਆਂ
NEXT STORY