ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਨਵੇਂ ਹੈਂਡਸੈੱਟ ਗਲੈਕਸੀ ਐੱਸ 8 ਦੇ ਫੀਚਰਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਗਲੈਕਸੀ ਐੱਸ 8 'ਚ ਇਕ ਨਵਾਂ ਫੀਚਰ ਆਉਣ ਦਾ ਦਾਅਵਾ ਕੀਤਾ ਜਾਣ ਲੱਗਾ ਹੈ। ਇਸ ਫੀਚਰ 'ਚ ਗਲੈਕਸੀ ਐੱਸ 8 'ਚ ਫੇਸ਼ੀਅਲ ਸੈਂਸਰ ਰਾਹੀਂ ਪੇਮੈਂਟ ਕੀਤੀ ਜਾ ਸਕੇਗੀ। ਖਬਰਾਂ ਦੀ ਮੰਨੀਏ ਤਾਂ ਇਹ ਫੀਚਰ ਐਪਲ ਨੂੰ ਟੱਕਰ ਦੇ ਸਕਦਾ ਹੈ। ਫਿਲਹਾਲ ਕੰਪਨੀ ਨੇ ਇਸ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਮਨਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ 29 ਮਾਰਚ ਨੂੰ ਗਲੈਕਸੀ ਐੱਸ 8 ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਉਥੇ ਹੀ ਖਰੀਦਾਰੀ ਲਈ ਇਹ ਸਮਾਰਟਫੋਨ 21 ਅਪ੍ਰੈਲ ਤੋਂ ਉਪਲੱਬਧ ਕਰਾਇਆ ਜਾਵੇਗਾ। ਲੀਕਸ ਮੁਤਾਬਕ, ਇਸ ਫੋਨ 'ਚ ਵੱਡੀ ਸਕਰੀਨ, ਬਿਹਤਰ ਬੈਟਰੀ, ਆਈਰਿਸ ਸਕੈਨਰ ਸਮੇਤ ਕਈ ਨਵੇਂ ਫੀਚਰਜ਼ ਆਉਣ ਦੀ ਸੰਭਾਵਨਾ ਹੈ।
ਇਹ ਫੋਨ 2 ਵੇਰੀਅੰਟਸ 'ਚਲਾਂਚ ਕੀਤਾ ਜਾਵੇਗਾ। ਐੱਸ 8 ਵੇਰੀਅੰਟ 5.5-ਇੰਚ ਸਕਰੀਨ ਦੇ ਨਾਲ ਆਏਗਾ। ਉਥੇ ਹੀ, ਐੱਸ 8 ਪਲੱਸ ਵੇਰੀਅੰਟ 6.2-ਇੰਚ ਦੇ ਨਾਲ ਆਏਗਾ। ਦੋਵਾਂ ਹੀ ਵੇਰੀਅੰਟਸ 'ਚ ਕਵਰਡ ਸਕਰੀਨ ਡਿਵਾਇਸ ਦੇ ਨਾਲ ਆਉਣਗੇ। ਹਾਲ ਹੀ 'ਚ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਿਚ 4ਜੀ.ਬੀ. ਰੈਮ ਹੋ ਸਕਦੀ ਹੈ। ਐੱਸ 8 ਦੀ ਕੀਮਤ 61,000 ਰੁਪਏ ਹੋ ਸਕਦੀ ਹੈ ਅਤੇ ਐੱਸ 8 ਪਲੱਸ ਦੀ ਕੀਮਤ 69,000 ਰੁਪਏ ਹੋ ਸਕਦੀ ਹੈ।
ਇਸ ਤੋਂ ਇਲਾਵਾ ਕੁਝ ਹੋਰ ਫੀਚਰਜ਼ ਦਿੱਤੇ ਜਾ ਸਕਦੇ ਹਨ
1. ਗਲੈਕਸੀ ਐੱਸ 8 'ਚ ਨਹੀਂ ਹੋਵੇਗਾ ਹੋਮ ਬਟਨ : ਮੈਸ਼ੇਬਲ 'ਚ ਛਪੀ ਇਕ ਰਿਪੋਰਟ ਮੁਤਾਬਕ ਲੀਕ ਹੋਈਆਂ ਤਸਵੀਰਾਂ 'ਚ ਹੋਮ ਬਟਨ ਨਹੀਂ ਦਿੱਤਾ ਗਿਆ ਹੈ। ਪਰ ਇਸ ਵਿਚ ਵਰਚੁਅਲ ਹੋਮ ਬਟਨ ਦਿੱਤਾ ਗਿਆ ਹੈ ਜੋ ਹੋਮ ਬਟਨ ਵਰਗਾ ਹੀ ਕੰਮ ਕਰੇਗਾ।
2. ਆਈਰਿਸ ਸਕੈਨਰ : ਸੈਮਸੰਗ ਗਲੈਕਸੀ ਨੋਟ 7 ਦੀ ਤਰ੍ਹਾਂ ਐੱਸ 8 ਞਚ ਵੀ ਆਈਰਿਸ ਸਕੈਨਰ ਦਿੱਤਾ ਗਿਆ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰ ਆਪਣੀਆਂ ਅੱਖਾਂ ਰਾਹੀਂ ਫੋਨ ਨੂੰ ਆਨਲਾਕ ਕਰ ਸਕੋਗੇ।
3. ਡੈਸਕਟਾਪ ਫੀਚਰ : ਬੀ.ਜੀ.ਆਰ. ਦੀ ਇਕ ਰਿਪੋਰਟ ਮੁਤਾਬਕ, ਇਹ ਫੋਨ ਡੈਸਕਟਾਪ ਡੈਸਕਟਾਪ ਫੀਚਰ ਦੇ ਨਾਲ ਆਏਗਾ। ਇਸ ਰਾਹੀਂ ਯੂਜ਼ਰਸ ਆਪਣੇ ਫੋਨ ਨੂੰ ਡਾਕ ਨਾਲ ਕੁਨੈੱਕਟ ਕਰ ਸਕੋਗੇ। ਇਸ ਨਾਲ ਫੋਨ ਡੈਸਕਟਾਪ ਨਾਲ ਕੁਨੈੱਕਟ ਹੋ ਜਾਵੇਗਾ ਅਤੇ ਐਂਡਰਾਇਡ ਐਪਸ ਨੂੰ ਡੈਸਕਟਾਪ 'ਤੇ ਚਲਾਇਆ ਜਾ ਸਕੇਗਾ।
4. ਕਲਰਸ : ਕੁਓ ਦੀ ਰਿਪੋਰਟ ਮੁਤਾਬਕ, ਡਿਵਾਇਸ ਦੇ ਬੈਕ ਪੈਨਲ 'ਤੇ ਗਲਾਸ ਕੇਸ 7 ਕਲਰ ਵੇਰੀਅੰਟ ਗੋਲਡ, ਸਿਲਵਰ, ਬ੍ਰਾਈਟ ਬਲੈਕ, ਮੈਟ ਬਲੈਕ, ਬਲੂ, ਆਰਕਿਡ ਅਤੇ ਪਿੰਕ 'ਚ ਉਪਲੱਬਧ ਹੋਵੇਗਾ।
5. ਬਿਹਤਰ ਬੈਟਰੀ ਲਾਈਫ : ਪਹਿਲੇ ਵੇਰੀਅੰਟ 'ਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੇ ਜਾਣ ਦੀ ਉਮੀਦ ਹੈ। ਉਥੇ ਹੀ ਦੂਜੇ ਵੇਰੀਅੰਟ 'ਚ 3500 ਐੱਮ.ਏ.ਐੱਚ. ਦੀ ਬੈਟਰੀ ਦਿੱਤੇ ਜਾਣ ਦੀ ਉਮੀਦ ਹੈ।
ਜਲਦ ਹੀ WhatsApp ਆਪਣੇ ਯੂਜ਼ਰਸ ਲਈ ਰੋਲ ਆਊਟ ਕਰ ਸਕਦੈ ਇਕ ਹੋਰ ਇਹ ਨਵਾਂ ਫੀਚਰ
NEXT STORY