ਜਲੰਧਰ- ਸੈਮਸੰਗ ਗਲੈਕਸੀ ਟੈਬ ਈ9.6 (ਵਾਈ-ਫਾਈ ਮਾਡਲ) ਦੀ ਕੀਮਤ ਅਧਿਕਾਰਤ ਤੌਰ 'ਤੇ ਘੱਟ ਹੋ ਗਈ ਹੈ। ਹਾਲਾਂਕਿ ਦੱਖਣ ਕੋਰੀਆਈ ਕੰਪਨੀ ਨੇ ਇਸ ਟੈਬਲੇਟ ਦੀ ਕੀਮਤ ਅਮਰੀਕੀ ਬਾਜ਼ਾਰ 'ਚ ਘੱਟ ਕੀਤੀ ਹੈ। ਕੰਪਨੀ ਦੀ ਅਮਰੀਕੀ ਵੈੱਬਸਾਈਟ 'ਤੇ ਇਸ ਟੈਬਲੇਟ ਦੀ ਕੀਮਤ 230 ਡਾਲਰ ਤੋਂ ਘਟਾ ਕੇ 200 ਡਾਲਰ ਕਰ ਦਿੱਤੀ ਗਈ ਹੈ। ਅਮਰੀਕੀ ਬਾਜ਼ਾਰ ਤੋਂ ਬਾਅਦ ਹੋਰ ਦੇਸ਼ਾਂ 'ਚ ਵੀ ਇਸ ਟੈਬਲੇਟ ਦੀ ਕੀਮਤ ਘੱਟ ਹੋ ਸਕਦੀ ਹੈ।
ਸੈਮਸੰਗ ਤੋਂ ਇਲਾਵਾ ਐਮੇਜ਼ਾਨ ਵੀ ਗਲੈਕਸੀ ਟੈਬ ਈ9.6 ਨੂੰ ਇਸੇ ਕੀਮਤ 'ਤੇ ਵੇਚ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਡੀਲ ਸਿਰਫ ਬਲੈਕ ਵੇਰੀਅੰਟ 'ਤੇ ਦਿੱਤੀ ਜਾ ਰਹੀ ਹੈ। ਜਿਥੇ ਐਮੇਜ਼ਾਨ ਨੇ ਇਸ ਕੀਮਤ ਦੀ ਕਟੌਤੀ ਦੀ ਆਖਰੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਉਥੇ ਹੀ ਸੈਮਸੰਗ ਸਟੋਰ 'ਤੇ ਇਹ ਡੀਲ 15 ਅਕਤੂਬਰ ਤਕ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਗਲੈਕਸੀ ਟੈਬ ਈ9.6 ਨੂੰ ਸਾਲ 2015 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ 9.6-ਇੰਚ ਦੀ ਡਿਸਪਲੇ, ਕਵਾਡ-ਕੋਰ 1.3 ਗੀਗਾਹਰਟਜ਼ ਪ੍ਰੋਸੈਸਰ, ਕਵਾਡ-ਕੋਰ 1.2 ਗੀਗਾਹਰਟਜ਼ ਪ੍ਰੋਸੈਸਰ (ਅਮਰੀਕੀ ਮਾਡਲ), 8 ਅਤੇ 16ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ 1.5 ਜੀ.ਬੀ. ਰੈਮ, 5 ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਦੇ ਇਸ ਟੈਬਲੇਟ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਨੋਕੀਆ ਦੇ ਐਂਡ੍ਰਾਇਡ ਫੋਨ 'ਚ ਹੋਵੇਗਾ 13MP ਕੈਮਰਾ ਤੇ ਹੋਰ ਵੀ ਕਈ ਬੇਹਤਰੀਨ ਫੀਚਰ
NEXT STORY