ਜਲੰਧਰ- ਲਾਚਿੰਗ ਤੋਂ ਲੈ ਕੇ ਹੁਣ ਤੱਕ ਸਮਾਰਟਵਾਚਿਜ਼ ਨੇ ਲੰਬਾ ਰਸਤਾ ਤਹਿ ਕੀਤਾ ਹੈ। ਪਹਿਲਣ ਦੇ ਮੁਕਾਬਲੇ ਹੁਣ ਇਹ ਹੋਰ ਸਮਾਰਟ ਹੋ ਗਈਆਂ ਹਨ। ਇਸ ਬਦਲਾਅ 'ਚ ਗੂਗਲ ਦੇ ਐਂਡਰਾਇਡ ਵੇਅਰ OS, ਸੈਮਸੰਗ ਦੇ ਟਾਈਜ਼ਨ OS ਅਤੇ ਐਪਲ ਦੀ ਸਮਾਰਟਵਾਚਿਜ਼ ਦਾ ਵੱਡਾ ਯੋਗਦਾਨ ਰਿਹਾ ਹੈ। ਹੁਣ ਸਮਾਰਟਵਾਚਿਜ਼ ਦੇਖਣ 'ਚ ਸੁੰਦਰ ਹੋ ਗਈਆਂ ਹਨ ਅਤੇ ਪਾਵਰਫੁੱਲ ਵੀ ਪਰ ਜ਼ਿਆਦਾ ਪਾਪੂਲਰ ਨਹੀਂ ਹੋ ਸਕੀਆਂ ਹਨ। ਕੰਪਨੀਆਂ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਹਰ ਕੋਈ ਸੋਚਣ ਲੱਗੇ ਕਿ ਉਸ ਦੇ ਕੋਲ ਸਮਾਰਟਵਾਚਿਜ਼ ਹੋਵੇ? ਜਾਣੋ ਕਿਹੜੇ 5 ਫੀਚਰਸ 'ਤੇ ਕੰਮ ਕਰਕੇ ਸਮਾਰਟਵਾਚਿਜ਼ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
1. ਐਪਸ -
ਸਮਾਰਟਵਾਚਿਜ਼ ਲਈ ਖਾਸ-ਤੌਰ 'ਤੇ ਕੁਝ ਐਪਸ ਉਪਲੱਬਧ ਹੈ, ਜਿੰਨ੍ਹਾਂ ਨੂੰ ਐਪਲ, ਸੈਮਸੰਗ, ਐੱਲ. ਜੀ. ਅਤੇ ਹੋਰ ਕੰਪਨੀਆਂ ਦੀ ਸਮਾਰਟਵਾਚਿਜ਼ ਸਪਾਰਟ ਕਰਦੀ ਹੈ। ਗੂਗਲ ਅਤੇ ਐਪਲ ਨੇ ਖਾਸ ਫੀਚਰਸ ਵਾਲੇ ਸਮਾਰਟਵਾਚਿਜ਼ ਸਪੈਸ਼ਲ ਐਪਸ ਕੀਤੇ ਹਨ ਪਰ ਇਨ੍ਹਾਂ ਐਪਸ ਦੀ ਸੰਖਿਆ ਵੱਧਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਤੋਂ ਕਾਫੀ ਕੁਝ ਕੀਤਾ ਜਾ ਸਕੇ।
2. ਸੈਲੂਲਰ ਕਨੈਕਟੀਵਿਟੀ -
ਕੁਝ ਸਮਾਰਟਵਾਚਿਜ਼ 'ਚ ਆਪਣੀ ਸੈਲੂਲਰ ਕਨੈਕਟੀਵਿਟੀ ਹੁੰਦੀ ਹੈ ਅਤੇ ਉਨ੍ਹਾਂ 'ਚ ਸਿਮ ਕਾਰਡ ਪਾਇਆ ਜਾ ਸਕਦਾ ਹੈ ਪਰ ਕਾਫੀ ਸਾਰੇ ਮਾਡਲਸ 'ਚ ਇਹ ਸੁਵਿਧਾ ਨਹੀਂ ਹੈ। ਸਾਰਿਆਂ 'ਚ ਇਹ ਫੀਚਰ ਹੋਣਗੇ ਤਾਂ ਸਮਾਰਟਫੋਨਜ਼ 'ਤੇ ਨਿਰਭਰੀ ਘੱਟੇਗੀ ਅਤੇ ਲੋਕ ਸਮਾਰਟਵਾਚਿਜ਼ ਨੂੰ ਬਿਨਾ ਸਮਾਰਟਫੋਨ ਦੇ ਵੀ ਇਸਤੇਮਾਲ ਕਰ ਸਕਣਗੇ, ਭਾਵੇਂ ਹੀ ਸਮਾਰਟਵਾਚਿਜ਼ ਤੋਂ ਕਾਲਿੰਗ ਕਰਨਾ ਸੁਵਿਧਾਜਨਕ ਨਹੀਂ ਹੋਵੇਗਾ ਪਰ ਡਾਟਾ ਕਨੈਕਟੀਵਿਟੀ ਲਈ ਤਾਂ ਸਿਮ ਨੂੰ ਇਸਤੇਮਾਲ ਕੀਤਾ ਹੀ ਜਾ ਸਕਦਾ ਹੈ।
3. ਜ਼ਿਆਦਾ ਬੈਟਰੀ ਲਾਈਫ -
ਜ਼ਿਆਦਾਤਰ ਸਮਾਰਟਵਾਚਿਜ਼ ਨਾਲ ਸਮੱਸਿਆ ਹੈ। ਉਨ੍ਹਾਂ ਦੀ ਕਮਜ਼ੋਰੀ ਬੈਟਰੀ ਹੈ, ਸਭ ਤੋਂ ਪਾਵਰਫੁੱਲ ਸਮਾਰਟਵਾਚਿਜ਼ ਵੀ ਜ਼ਿਆਦਾ ਤੋਂ ਜ਼ਿਆਦਾ ਇਕ ਤੋਂ ਦੋ ਦਿਨ ਤੱਕ ਚੱਲ ਸਕਦੀ ਹੈ। ਪੇਬਲ ਵਰਗੀਆਂ ਕੁਝ ਕੰਪਨੀਆਂ ਦੀ ਸਮਾਰਟਵਾਚਿਜ਼ 6 ਤੋਂ 7 ਦਿਨ ਚੱਲਦੀਆਂ ਹਨ ਪਰ ਐਪਲ, ਮੋਟੋਰੋਲਾ, ਸੈਮਸੰਗ ਅਤੇ ਅਸੂਸ ਨੂੰ ਹੁਣ ਇਸ ਮਾਮਲੇ 'ਚ ਕਾਫੀ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ।
4. ਡਿਜ਼ਾਈਨ -
ਕੰਪਨੀ ਆਪਣੀ ਸਮਾਰਟਵਾਚਿੰਗ ਦਾ ਡਿਜ਼ਾਈਨ ਬਿਹਤਰ ਕਰਨ ਦੀ ਕੋਸ਼ਿਸ਼ 'ਚ ਜੁੱਟੀ ਰਹਿੰਦੀ ਹੈ ਪਰ ਜਿੰਨੀ ਭਿੰਨਤਾ ਟ੍ਰੇਡੀਸ਼ਨਲ ਵਾਚਿੰਗ 'ਚ ਮਿਲਦੀ ਹੈ ਜਿੰਨੀ ਕਿ ਇਸ 'ਚ ਮਿਲ ਨਹੀਂ ਸਕਦੀ। ਲਗਭਗ ਸਾਰੀਆਂ ਸਮਾਰਟਵਾਚਿੰਗ ਦੇਖਣ 'ਚ ਇਕ ਵਰਗੀਆਂ ਲੱਗਦੀਆਂ ਹਨ। ਸਿਰਫ ਫਰੰਟ ਅਤੇ ਕਸਮਾਈਜ਼ੇਬਲ ਬੈਂ੍ਰਡਸ ਤੋਂ ਹੀ ਫਰਕ ਪਤਾ ਚੱਲਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਇਨੋਵੇਟਿਵ ਡਿਜ਼ਾਈਨ ਵਾਲੀ ਸਮਾਰਟਵਾਚਿੰਗ ਲਿਆਈਆਂ ਜਾਣ।
5. ਇੰਫ੍ਰੋਰੈੱਡ ਸੈਂਸਰ -
ਸਮਾਰਟਵਾਚਿਜ਼ ਇਸਤੇਮਾਲ ਕਰਨ ਵਾਲੇ ਕਾਫੀ ਸਾਰੇ ਯੂਜ਼ਰਸ ਨੂੰ ਇਹ ਫੀਚਰ ਭਾਵੇਂ ਹੀ ਘੱਟ ਨਾ ਲੱਗਣ ਪਰ ਇਹ ਕਾਫੀ ਸੁਵਿਧਾਜਨਕ ਹੋਵੇਗਾ। ਇਸ ਦੀ ਮਦਦ ਨਾਲ ਉਹ ਟੀ. ਵੀ. , ਏ. ਸੀ. ਅਤੇ ਹੋਰ ਡਿਵਾਈਸਿਜ਼ ਨੂੰ ਕੰਟਰੋਲ ਕਰ ਲਕਣਗੇ। ਇਸ ਤਰ੍ਹਾਂ ਤੋਂ ਦੇਖਿਆ ਜਾਵੇ ਤਾਂ ਬਿਹਤਰ ਡਿਜ਼ਾਈਨ ਜ਼ਿਆਦਾ ਐਪਸ, ਲੰਬੀ ਬੈਟਰੀ ਲਾਈਫ ਅਤੇ ਸੈਲੂਲਰ ਕਨੈਕਟੀਵਿਟੀ ਵਾਲੀ ਸਮਾਰਟਵਾਚਿਜ਼ ਹਰ ਕੋਈ ਖਰੀਦਣਾ ਚਾਹੇਗਾ।
ਜੀਓ ਕਾਰਨ ਸਰਕਾਰ ਨੂੰ ਹੋਇਆ ਇੰਨੇ ਕਰੋੜ ਦਾ ਨੁਕਸਾਨ , ਤੁਸੀਂ ਹੋ ਜਾਵੋਗੇ ਹੈਰਾਨ
NEXT STORY