ਜਲੰਧਰ-ਸੈਂਮਸੰਗ ਦੁਆਰਾ ਅੱਜ ਭਾਰਤ 'ਚ ਇਕ ਇਵੇਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਕੰਪਨੀ ਇਸ 'ਚ ਅਗਲਾ ਫਲੈਗਸ਼ਿਪ ਡਿਵਾਇਸ ਨੂੰ ਲਾਂਚ ਕਰਨ ਜਾ ਰਹੀਂ ਹੈ। ਹਾਲਾਂਕਿ ਕੰਪਨੀ ਦੁਆਰਾ ਡਿਵਾਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਹੁਣ ਤੱਕ ਸਾਹਮਣੇ ਆਈ ਖਬਰਾਂ ਤੋਂ ਅੰਦਾਜਾ ਲਾਇਆ ਜਾਂਦਾ ਹੈ ਕਿ ਇਸ ਇਵੇਂਟ 'ਚ ਕੰਪਨੀ Galaxy Tab S3 ਨੂੰ ਅੱਜ ਭਾਰਤ 'ਚ ਲਾਂਚ ਕਰ ਸਕਦੀ ਹੈ। ਇਹ ਡਿਵਾਇਸ Galaxy Tab 2 ਦਾ ਸਫਲ ਵੇਂਰੀਅੰਟ ਹੋਵੇਗਾ। Samsung Galaxy Tab S3 ਨੂੰ ਪਹਿਲੀ ਵਾਰ ਇਸ ਸਾਲ ਆਯੋਜਿਤ ਹੋਏ MWC 2017 ਇਵੇਂਟ 'ਚ ਪੇਸ਼ ਕੀਤਾ ਗਿਆ ਹੈ। ਰਿਪੋਰਟਸ ਦੇ ਅਨੁਸਾਰ ਇਹ ਡਿਵਾਇਸ ਐਪਲ iPad Pro ਨੂੰ ਟੱਕਰ ਦੇ ਸਕਦਾ ਹੈ ਨਾਲ ਹੀ ਕੰਪਨੀ ਇਸ ਨੂੰ ਦੋ ਵੇਰੀਅੰਟ 'ਚ ਪੇਸ਼ ਕਰ ਸਕਦੀ ਹੈ ਜਿਸ 'ਚ ਇਕ ਵੇਂਰੀਅੰਟ 'ਚ ਵਾਈ-ਫਾਈ ਅਤੇ ਦੂਜੇ 'ਚ ਸੈਲੂਲਰ ਸਪੋਟ ਹੋਵੇਗਾ। Samsung Galaxy Tab S3 'ਚ S Pen stylus ਸਪੋਟ ਉਪਲੱਬਧ ਹੋਵੇਗਾ। ਇਸ ਦੇ ਇਲਾਵਾ ਇਸ ਡਿਵਾਇਸ 'ਚ ਐਕਸਟਰਨਲ ਕੀਬੋਰਡ ਸਪੋਟ ਵੀ ਉਪਲੱਬਧ ਹੈ। ਜਿਸ ਨੂੰ pogo pinsਦੇ ਮਾਧਿਅਮ ਤੋਂ ਕੁਨੈਕਟ ਕਰ ਸਕਦੇ ਹੈ। ਡਿਜ਼ਾਇੰਨ ਦੀ ਗੱਲ ਕਰੀਏ ਤਾਂ ਇਸ 'ਚ ਡਿਸਪਲੇ 'ਤੇ ਫ੍ਰੰਟ ਫੇਸਿੰਗ ਕੈਮਰਾ ਅਤੇ ਨੀਚੇ ਵੱਲ ਕਪੈਸਟਿਵ ਬਟਨ ਦਿੱਤਾ ਗਿਆ ਹੈ।
ਇਸ 'ਚ ਦਿੱਤੇ ਗਏ ਫਿਜੀਕਲ ਹੋਮ ਬਟਨ 'ਚ ਡਬਲ ਕਲਿੱਕ ਕਰਕੇ ਫਿੰਗਰਪ੍ਰਿੰਟ ਸੈਂਸਰ ਦਾ ਉਪਯੋਗ ਕੀਤਾ ਗਿਆ ਹੈ। ਟੈਬਲੇਟ 'ਚ ਸੱਜੇ ਪਾਸੇ ਪਾਵਰ ਅੇਤ ਵੋਲੀਅਮ ਬਟਨ ਦਿੱਤੇ ਗਏ ਹੈ।ਇਸ 'ਚ ਨੀਚੇ ਚਾਰ ਸਪੀਕਰ ਮੌਜ਼ੂਦ ਹੈ ਅਤੇ ਕੁਨੈਕਟਵਿਟੀ ਆਪਸ਼ਨ ਦੇ ਤੌਰ 'ਤੇ 3.5 ਐੱਮ.ਐੱਮ. ਆਡੀਓ ਜੈਕ ਅਤੇ ਯੂ.ਐੱਸ.ਬੀ. ਟਾਇਪ-ਸੀ ਪੋਰਟ ਦਿੱਤੇ ਗਏ ਹੈ।
ਸੈਮਸੰਗ Galaxy Tab S3 'ਚ 2048*1536 ਪਿਕਸਲ ਰੈਜ਼ੋਲੂਸ਼ਨ ਦੇ ਨਾਲ 9.7 ਇੰਚ ਦਾ ਸੁਪਰ ਅਮੋਲਡ QXGA ਡਿਸਪਲੇ ਦਿੱਤਾ ਗਿਆ ਹੈ। ਇਬ ਟੈਬਲੇਟ ਐੱਚ.ਡੀ.ਆਰ ਕੰਟੇਂਟ ਨੂੰ ਵੀ ਸਪੋਟ ਕਰਦਾ ਹੈ। ਇਸ 'ਚ ਕਵਾਲਕਾਮ ਦੇ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 4GB ਰੈਮ ਅਤੇ 32GB ਇੰਟਰਨਲ ਸਟੋਰੇਜ਼ ਉਪਲੱਬਧ ਹੈ ਇਸ ਦੇ ਇਲਾਵਾ ਐਕਸਪੈਂਡੇਬਲ ਸਟੋਰੇਜ਼ ਦੇ ਲਈ 256GB ਤੱਕ ਦਾ ਮਾਈਕ੍ਰੋਐੱਸਡੀ ਕਾਰਡ ਦਾ ਉਪਯੋਗ ਕਰ ਸਕਦੇ ਹੈ। ਫੋਟੋਗ੍ਰਾਫੀ ਦੇ ਲਈ ਸੈਂਮਸੰਗ ਗੈਲੇਕਸੀ ਟੈਬ 3 'ਚ ਆਟੋ ਫੋਕਸ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਹੈ ਪਾਵਰ ਬੈਕਅਪ ਦੇ ਲਈ ਫਾਸਟ ਚਾਰਜ਼ਿੰਗ ਸਪੋਟ ਦੇ ਨਾਲ 6,000 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਕੰਪਨੀ ਦੇ ਅਨੁਸਾਰ 12 ਘੰਟੇ ਦਾ ਬੈਕਅਪ ਦੇਣ 'ਚ ਸਮੱਰਥ ਹੈ।
ਅੱਜ ਸੇਲ ਲਈ ਉਪਲੱਬਧ ਹੋਵੇਗਾ Moto C Plus ਸਮਾਰਟਫੋਨ
NEXT STORY