ਗੈਜੇਟ ਡੈਸਕ– ਸੈਮਸੰਗ ਭਾਰਤ ’ਚ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਭਾਰਤ ’ਚ Galaxy F ਸੀਰੀਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਮਹੀਨੇ ਦੇ ਅਖੀਰ ਤਕ ਭਾਰਤ ’ਚ ਇਹ ਸੀਰੀਜ਼ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਸੀਰੀਜ਼ ਲਈ ਟੀਜ਼ਰ ਜਾਰੀ ਕਰ ਸਕਦੀ ਹੈ।
ਕਿੰਨੀ ਹੋ ਸਕਦ ਹੈ ਕੀਮਤ
ਗਲੈਕਸੀ F ਸੀਰੀਜ਼ ਦੇ ਸਮਾਰਟਫੋਨਾਂ ਦੇ ਫੀਚਰਜ਼ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ 91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ, ਇਹ ਕੰਪਨੀ ਦੀ ਬਜਟ ਸੀਰੀਜ਼ ਹੋਵੇਗੀ ਜਿਸ ਦੀ ਕੀਮਤ 15 ਤੋਂ 20 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਸਤੰਬਰ ਦੇ ਅਖੀਰ ਤਕ ਕੰਪਨੀ ਇਸ ਸੀਰੀਜ਼ ਦਾ ਪਹਿਲਾ ਫੋਨ ਲਾਂਚ ਕਰ ਸਕਦੀ ਹੈ।
ਖ਼ਾਸ ਹੋਵੇਗਾ ਗਲੈਕਸੀ F ਸੀਰੀਜ਼ ਦਾ ਕੈਮਰਾ
ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਫੋਨ ਦੇ ਫੀਚਰਜ਼ ਬਾਰੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਦੀ ਇਸ ਸੀਰੀਜ਼ ਤਹਿਤ ਲਾਂਚ ਕੀਤੇ ਜਾਣ ਵਾਲੇ ਸਮਾਰਟਫੋਨਾਂ ਦੀ ਖ਼ਾਸੀਅਤ ਇਨ੍ਹਾਂ ਦਾ ਕੈਮਰਾ ਹੋਵੇਗਾ।
ਇਨ੍ਹਾਂ ਬ੍ਰਾਂਡਾਂ ਨਾਲ ਹੋਵੇਗਾ ਸੈਮਸੰਗ ਦਾ ਮੁਕਾਬਲਾ
ਗਲੈਕਸੀ M ਸੀਰੀਜ਼ ਰਾਹੀਂ ਕੰਪਨੀ ਬਜਟ ਸੈਗਮੈਂਟ ’ਚ ਆਪਣੀ ਥਾਂ ਪੱਕੀ ਕਰ ਚੁੱਕੀ ਹੈ। ਹੁਣ F ਸੀਰੀਜ਼ ਨਾਲ ਕੰਪਨੀ ਇਸ ਸੈਗਮੈਂਟ ’ਚ ਆਪਣਾ ਦਬਦਬਾ ਵਧਾਉਣ ਦੀ ਕੋਸ਼ਿਸ਼ ਕਰੇਗੀ। ਸੈਮਸੰਗ ਦੀ F ਸੀਰੀਜ਼ ਦਾ ਮੁਕਾਬਲਾ ਸ਼ਾਓਮੀ, ਰੀਅਲਮੀ ਅਤੇ ਪੋਕੋ ਵਰਗੇ ਬ੍ਰਾਂਡਾਂ ਨਾਲ ਹੋਵੇਗਾ।
Alexa ’ਤੇ ਅਮਿਤਾਭ ਬੱਚਨ ਦੀ ਆਵਾਜ਼ ’ਚ ਮਿਲੇਗੀ ਮੌਸਮ ਤੋਂ ਲੈ ਕੇ ਤਾਜ਼ਾ ਖ਼ਬਰਾਂ ਦੀ ਜਾਣਕਾਰੀ
NEXT STORY