ਜਲੰਧਰ : ਸੈਮਸੰਗ ਦੇ ਫਲਿਪ ਫੋਨ ਦੇ ਚਰਚੇ ਕਾਫੀ ਸਮੇਂ ਤੋਂ ਹੋ ਰਹੇ ਹਨ, ਇਸ ਦੇ ਪੁਰਾਣੇ ਐਂਡਰਾਇਡ ਫੋਨ (ਗਲੈਕਸੀ ਗੋਲਡਨ) ਬਾਰੇ ਜੇ ਤੁਹਾਨੂੰ ਯਾਦ ਹੋਵੇ ਤਾਂ ਅੰਦਾਜ਼ਾ ਹੋ ਜਾਵੇਗਾ ਕਿ ਅਸੀਂ ਕਿਸ ਸਮਾਰਟਫੋਨ ਦੀ ਗੱਲ ਕਰ ਰਹੇ ਹਾਂ। 2013 'ਚ ਲਾਂਚ ਹੋਏ ਇਸ ਫੋਨ ਦੀ ਕੀਮਤ ਲਗਭਗ 1.5 ਲੱਖ ਸੀ। ਇਸ ਤੋਂ ਬਾਅਦ 2015 'ਚ ਸੈਮਸੰਗ ਗਲੈਕਸੀ ਫੋਲਡਰ ਪੇਸ਼ ਕੀਤਾ ਗਿਆ ਜੋ ਕਿ ਇਕ ਫਲਿਪ ਫੋਨ ਸੀ।
ਹੁਣ ਜੀ. ਐੱਫ. ਐਕਸ. ਬੈਂਚ ਸਾਈਟ 'ਤੇ ਸੈਮਸੰਗ ਦੇ ਨਵੇਂ ਫਲਿਪ ਫੋਨ ਨੂੰ ਲਿਸਟ ਕੀਤਾ ਗਿਆ ਹੈ ਜਿਸ ਨੂੰ ਹੋ ਸਕਦਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਲਾਂਚ ਕਰੇ। ਇਸ ਫੋਨ ਦਾ ਕੋਡ ਨੰਬਰ ਐੱਸ. ਐੱਮ.-ਡਬਲਯੂ2017 ਹੈ। ਜੇ ਇਸ ਫੋਨ ਦੀਆਂ ਸਪੈਸੀਫਿਕੇਸ਼ੰਜ਼ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਫੁਲ ਐੱਚ. ਡੀ. ਡਿਸਪਲੇ, 2.1 ਗੀਗਾਹਰਟਜ਼ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ ਐਡ੍ਰਿਨੋ 530 ਸੀ. ਪੀ. ਯੂ. ਹੋਵੇਗਾ।
ਇਸ ਫੋਨ 'ਚ ਫੋਟੋਗ੍ਰਾਫੀ ਲਈ 12 MP ਰੇਅਰ ਤੇ 5 MP ਫ੍ਰੰਟ ਕੈਮਰਾ ਲੱਗਾ ਹੋਵੇਗਾ। 64 ਜੀ. ਬੀ. ਇੰਟਰਨਲ ਸਟੋਰੇਜ ਦੇ ਨਾਲ ਇਸ ਫੋਨ 'ਚ 4 ਜੀ. ਬੀ. ਰੈਮ ਹੋਵੇਗੀ। ਇਹ ਫਲਿਪ ਫੋਨ ਗੂਗਲ ਦੇ ਐਂਡ੍ਰੋਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ 'ਤੇ ਚੱਲੇਗਾ।
ਜਲਦ ਹੀ ਗੂਗਲ Allo ਐਪ 'ਚ ਐਡ ਹੋਵੇਗਾ ਹਿੰਦੀ ਅਸਿਸਟੈਂਟ ਫੀਚਰ
NEXT STORY