ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਸੈਮਸੰਗ ਨੇ ਵੱਜਾ ਕਦਮ ਚੁੱਕਦੇ ਹੋਏ ਚੀਨ ’ਚ ਮੌਜੂਦ ਆਪਣੀ ਟੀਵੀ ਫੈਕਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਨਵੰਬਰ 2020 ’ਚ ਚੀਨ ਦੇ ਤਿਆਨਜਿਨ ਸ਼ਹਿਰ ’ਚ ਮੌਜੂਦ ਸੈਮਸੰਗ ਦੀ ਟੀਵੀ ਦੀ ਪ੍ਰੋਡਕਸ਼ਨ ਯੂਨਿਟ ਬੰਦ ਹੋ ਜਾਵੇਗੀ। ਰਿਪੋਰਟ ਮੁਤਾਬਕ, ਇਸ ਫੈਕਟਰੀ ’ਚ ਕਰੀਬ 300 ਲੋਕ ਕੰਮ ਕਰਦੇ ਹਨ ਅਤੇ ਚੀਨ ’ਚ ਮੌਜੂਦ ਇਹ ਸੈਮਸੰਗ ਦੀ ਇਕ ਹੀ ਟੀਵੀ ਫੈਕਟਰੀ ਹੈ। ਹਾਲਾਂਕਿ, ਸੈਮਸੰਗ ਨੇ ਕਾਮਿਆਂ ਦੀ ਗਿਣਤੀ ’ਤੇ ਟਿੱਪਣੀ ਨਹੀਂ ਕੀਤੀ ਪਰ ਇਹ ਜ਼ਰੂਰੀ ਕਿਹਾ ਹੈ ਕਿ ਕੁਝਲੋਕਾਂ ਨੂੰ ਕੰਮ ’ਤੇ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਸੈਮਸੰਗ ਨੇ ਚੀਨ ਨੂੰ ਸੂਜੌ ’ਚ ਇਕ ਘਰੇਲੂ ਉਪਕਰਣ ਅਤੇ ਜਿਆਨ ’ਚ ਚਿੱਪ ਉਤਪਾਦਨ ਫੈਕਟਰੀ ਨੂੰ ਬੰਦ ਕੀਤਾ ਹੈ। ਪਿਛਲੇ ਮਹੀਨੇ ਹੀ ਸੈਮਸੰਗ ਨੇ ਆਪਣੀ ਚਾਇਨੀਜ਼ ਕੰਪਿਊਟਰ ਫੈਕਟਰੀ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸੈਮਸੰਗ ਚੀਨ ’ਚੋਂ ਆਪਣੇ ਸਾਰੇ ਕਾਰੋਬਾਰ ਨੂੰ ਹੌਲੀ-ਹੌਲੀ ਸਮੇਤ ਰਹੀ ਹੈ।
ਇਸੇ ਸਾਲ ਜੂਨ ਮਹੀਨੇ ’ਚ ਸੈਮਸੰਗ ਇਲੈਕਟ੍ਰੋਨਿਕਸ ਦੁਆਰਾ ਆਪਣੇ ਡਿਸਪਲੇਅ ਪ੍ਰੋਡਕਸ਼ਨ ਨੂੰ ਚੀਨ ਤੋਂ ਵਿਅਤਨਾਮ ਲੈ ਕੇ ਜਾਣ ਦੀ ਖ਼ਰਬ ਆਈ ਸੀ। ਹਾਲਾਂਕਿ, ਸੈਮਸੰਗ ਨੇ ਇਸ ਮਾਮਲੇ ’ਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਸੀ। ਦੱਸ ਦੇਈਏ ਕਿ ਸੈਮਸੰਗ ਵਿਅਤਨਾਮ ਦਾ ਸਭ ਤੋਂ ਵੱਡਾ ਨਿਵੇਸ਼ਕ ਹੈ। ਸੈਮਸੰਗ ਦਾ ਵਿਅਤਨਾਮ ’ਚ ਕੁਲ 17 ਬਿਲੀਅਨ ਡਾਲਰ (ਕਰੀਬ 1.29 ਲੱਖ ਕਰੋੜ ਰੁਪਏ) ਦਾ ਨਿਵੇਸ਼ ਹੈ। ਤਾਈਵਾਨ ਦੇ ਅਖ਼ਬਾਰ Tuoi Tre ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਸੈਮਸੰਗ ਵਿਅਤਨਾਮ ਨੂੰ ਦੂਜੇ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਲਈ ਇਕ ਮਹੱਤਵਪੂਰਨ ਐਂਟਰੀ ਦਾ ਰਸਤਾ ਅਤੇ ਆਪਣੀ ਗਲੋਬਲ ਸਪਲਾਈ ਲੜੀ ’ਚ ਇਕ ਕੜੀ ਦੇ ਰੂਪ ’ਚ ਵੇਖਦੀ ਹੈ।
ਸਾਵਧਾਨ! WhatsApp ’ਤੇ ਆ ਰਿਹੈ ਇਹ ‘Scary Message’, ਖੋਲ੍ਹਦੇ ਹੀ ਕ੍ਰੈਸ਼ ਹੋ ਰਹੀ ਐਪ
NEXT STORY