ਜਲੰਧਰ- ਏ.ਆਈ. ਨਾਲ ਜੁੜੇ ਕੰਮ ਕਰਨ ਯੋਗ ਚਿੱਪਸੈੱਟ ਦੀ ਚਰਚਾ ਕਰੀਏ ਤਾਂ ਹੁਵਾਵੇ ਦਾਂ ਕਿਰਿਨ 970 ਇਸ ਲਿਸਟ 'ਚ ਸਭ ਤੋਂ ਉੱਪਰ ਆਉਂਦਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਦਾ ਪਹਿਲਾ ਪ੍ਰੋਸੈਸਰ ਵੀ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਪਲ ਨਵੇਂ ਆਈਫੋਨਸ 'ਚ ਸ਼ਾਮਲ ਕੀਤਾ ਗਿਆ A11 Bionic ਪ੍ਰੋਸੈਸਰ ਵੀ ਕੁਝ ਇਸ ਤਰ੍ਹਾਂ ਦੇ ਹੀ ਕੰਮ ਕਰ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਨੂੰ ਇਕ ਨਿਊਰਲ ਇੰਜਣ ਦੇ ਨਾਲ ਲਗਾਇਆ ਗਿਆ ਹੈ ਜੋ ਮਸ਼ੀਨ ਲਰਨਿੰਗ ਦੀ ਤਰ੍ਹਾਂ ਕੰਮ ਕਰਨ 'ਚ ਸਰਮੱਥ ਹੈ। ਸੈਮਸੰਗ ਆਪਣੇ Exynos 8895 ਦੇ ਨਾਲ ਇਹ ਸਭ ਕੰਮ ਨਹੀਂ ਕਰ ਸਕਦਾ, ਇਸ ਲਈ ਉਹ ਇਨ੍ਹਾਂ ਸਭ ਤੋਂ ਪਿੱਛੇ ਰਹਿ ਜਾਂਦਾ ਹੈ। ਹਾਲਾਂਕਿ ਹੁਣ ਇਸ ਗੈਪ ਨੂੰ ਭਰਨ ਲਈ ਕੰਪਨੀ ਆਪਣੇ ਨਵੇਂ ਚਿੱਪਸੈੱਟ 'ਤੇ ਕੰਮ ਕਰ ਰਹੀ ਹੈ ਜੋ ਅਜਿਹੇ ਕੰਮਾਂ ਨੂੰ ਕਰਨ 'ਚ ਸਮਰੱਥ ਹੋਵੇਗਾ।
ਇਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਸੈਮਸੰਗ ਇਸ ਤਰ੍ਹਾਂ ਦੇ ਪ੍ਰੋਸੈਸਰ ਦੇ ਨਿਰਮਾਣ ਕਰ ਰਹੀ ਹੈ। ਜਲਦੀ ਹੀ ਸੈਮਸੰਗ ਵੀ ਆਪਣੇ ਅਜਿਹੇ ਹੀ ਪ੍ਰੋਸੈਸਰ ਦੇ ਨਾਲ ਸਾਹਮਣੇ ਆਉਣ ਵਾਲਾ ਹੈ ਜੋ ਹੁਵਾਵੇ ਅਤੇ ਐਪਲ ਨੂੰ ਟੱਕਰ ਦੇਣ 'ਚ ਸਮਰੱਥ ਹੋਵੇਗਾ।
ਇਕ ਡੈਡਿਕੇਟਿਡ ਪ੍ਰੋਸੈਸਿੰਗ ਯੂਨਿਟ ਦਾ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੋ ਡਾਟਾ ਏ.ਆਈ. ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਨੂੰ ਕਲਾਊਡ ਸਟੋਰੇਜ 'ਚ ਸਟੋਰ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਲੋਕਲੀ ਹੀ ਸਟੋਰ ਕੀਤੇ ਜਾ ਸਕਦੇ ਹਨ, ਇਸ ਕਾਰਨ ਹੀ ਇਨ੍ਹਾਂ ਨੂੰ ਅਸੈੱਸ ਕਰਨਾ ਕਾਫੀ ਫਾਸਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪਰਫਾਰਮੈਂਸ 'ਚ ਵੀ ਕਰੀਬ 50 ਫੀਸਦੀ ਦਾ ਸੁਧਾਰ ਦੇਖਿਆ ਜਾ ਸਕਦਾ ਹੈ।
ਸੈਮਸੰਗ ਅਧਿਕਾਰਤ ਤੌਰ 'ਤੇ ਇਹ ਵੀ ਕਹਿ ਚੁੱਕੀ ਹੈ ਕਿ ਇਹ ਆਉਣ ਵਾਲੇ ਚਿੱਪਸੈੱਟ 'ਚ ਨਿਊਰਲ ਪ੍ਰੋਸੈਸਿੰਗ ਯੂਨਿਟਸ ਹੋਣਗੇ ਅਤੇ ਇਹ ਏ.ਆਈ. ਕੰਪਿਊਟਿੰਗ 'ਚ ਵੀ ਕਾਫੀ ਸਮਰੱਥ ਹੋਣ ਵਾਲਾ ਹੈ।
iOS 11 ਅਪਡੇਟ ਤੋਂ ਬਾਅਦ ਐਪਲ ਯੂਜ਼ਰਸ ਨੂੰ ਆ ਰਹੀ ਸਮੱਸਿਆ
NEXT STORY