ਜਲੰਧਰ- ਲਾਸ ਵੇਗਸ 'ਚ ਮੰਗਲਵਾਰ ਤੋਂ ਸ਼ੁਰੂ ਹੋਏ ਸਾਲਾਨਾ SEMA ਸ਼ੋਅ (Specialty Equipment Market Association ) 'ਚ ਆਟੋ ਇੰਡਸਟਰੀ ਦਾ ਫੋਕਸ ਇਸ ਵਾਰ ਰਿਐਲਿਟੀ ਤੋਂ ਹੱਟ ਕੇ ਰਿਹਾ। ਸ਼ੋਅ 'ਚ ਪੇਸ਼ ਕੀਤੀਆਂ ਗਈਆਂ ਕਾਰਾਂ 'ਚੋਂ ਆਫ ਰੋਡ ਵ੍ਹੀਕਲਜ਼, ਰੀ-ਡਿਜ਼ਾਈਂਡ (ਨਵੇਂ ਡਿਜ਼ਾਈਨ 'ਚ ਪੁਰਾਨੀਆਂ ਕਾਰਾਂ) ਕਲਾਸਿਕਸ ਤੇ ਵਰਲਡ ਰਿਕਾਰਡ ਤੋੜਨ ਵਾਲੀਆਂ ਕਾਰਾਂ ਖਿੱਚ ਦਾ ਕੇਂਦਰ ਰਹੀਆਂ। ਇਸ ਸ਼ੋਅ 'ਚ ਹਰ ਸਾਲ ਪੂਰੀ ਦੁਨੀਆਂ 'ਚੋਂ ਕੰਪਨੀਆਂ ਆਪਣੇ ਹਾਟੈਸਟ ਪ੍ਰਾਡਕਟਸ ਪੇਸ਼ ਕਰਦੀਆਂ ਹਨ।
ਜਿਵੇਂ ਕਿ ਅਸੀਂ ਵਾਦਾ ਕੀਤਾ ਸੀ, ਅਸੀਂ SEMA ਸ਼ੋਅ ਨਾਲ ਤੁਹਾਨੂੰ ਰੂ-ਬਰੂ ਕਰਾਵਾਂਗੇ, ਆਪਣੇ ਇਸੀ ਵਾਦੇ ਨੂੰ ਪੂਰਾ ਕਰਦੇ ਹੋਏ ਅਸੀਂ ਲੈ ਕੇ ਆਏ ਹਾਂ ਇਸ ਸ਼ੋਅ 'ਚ ਪੇਸ਼ ਹੋਏ ਆਟੋਮੋਟਿਵ ਵਰਲਡ ਦੇ ਕੁਝ ਬਿਹਤਰੀਨ ਨਮੂਨੇ :
Off-Road & Off-Grid
2014 'ਚ ਹੋਏ Sema ਸ਼ੋਅ 'ਚ 4x4 ਗੱਡੀਆਂ ਤੇ ਟਰੱਕਸ ਦੀ ਧੂਮ ਰਹੀ ਸੀ ਪਰ ਇਸ ਸਾਲ ਕੀਆ, ਟੋਯੋਟਾ ਤੇ ਹੁੰਡਾਈ ਇਸ ਨੂੰ ਇਕ ਵੱਖਰੇ ਹੀ ਲੈਵਲ 'ਤੇ ਲੈ ਗਏ ਹਨ। ਸ਼ੋਅ 'ਚ kiraVan ਨੂੰ ਪੇਸ਼ ਕੀਤਾ ਗਿਆ ਹੈ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਵ੍ਹੀਕਲਜ਼ 'ਚੋਂ ਇਕ ਹੈ।
ਟੋਯੋਟਾ ਦੀ ਯੂ. ਯੂ. ਵੀ. (Ultimate Utility Vehicle) Tacoma 4x4 ਟਰੱਕ ਦਾ ਮੋਡੀਫਾਈਡ ਵਰਜ਼ਨ ਹੈ। ਯੂ. ਯੂ. ਵੀ. ਵ੍ਹੀਕਲ ਇਕ ਕਮਾਂਡ ਸੈਂਟਰ ਦੇ ਰੂਪ 'ਚ ਕਮ ਕਰਦਾ ਹੈ, ਇਸ ਵਿਚ ਇਲੈਕਟ੍ਰਾਨਿਕ ਕਿਟ ਦਿੱਤੀ ਗਈ ਹੈ, ਜਿਸ 'ਚ ਸੋਨੀ ਦੀ 60 ਇੰਚ ਦੀ ਐੱਲ. ਈ . ਡੀ., ਮੋਬਾਇਲ ਸੈਟੇਲਾਇਟ ਟੀ. ਵੀ. ਰਿਸੀਵਰ, ਮੋਬਾਇਲ ਇੰਟਰਨੈੱਟ ਅਤੇ ਇੰਟਿਗ੍ਰੇਟਿਡ ਵਾਈ-ਫਾਈ, 2500 JBL ਆਡੀਓ ਸਿਸਟਮ ਅਤੇ ਨਾਈਟ ਵਿਜ਼ਨ ਕੈਮਰਾ ਐੱਚ. ਡੀ. ਰਿਕਾਰਡਿੰਗ ਦੇ ਨਾਲ ਦਿੱਤਾ ਗਿਆ ਹੈ । ਇਸ ਦੇ ਬਾਕੀ ਫੀਚਰਸ ਬਾਰੇ ਉਦੋਂ ਪਤਾ ਚੱਲੇਗਾ ਜਦੋਂ ਇਸ ਨੂੰ ਲਾਂਚ ਕੀਤਾ ਜਾਵੇਗਾ। ਆਫ ਰੋਡ ਵ੍ਹੀਕਲ ਦੇ ਰੂਪ 'ਚ ਇਸ ਦਾ ਡਿਜ਼ਾਈਨ ਤੁਹਾਨੂੰ ਬੇਹੱਦ ਹੀ ਕੂਲ ਲੱਗੇਗਾ ।
ਜਿਥੇ ਟੋਯੋਟਾ UUV ਆਫ ਰੋਡਿੰਗ ਲਈ ਵਧੀਆ ਆਪਸ਼ਨ ਹੈ, ਉਥੇ ਹੀ ਆਮ ਸੜਕਾਂ ਲਈ Tundrasine ਨੂੰ ਪੇਸ਼ ਕੀਤਾ ਗਿਆ ਜੋ ਇਕ ਲੀਮੋਜ਼ਿਨ ਟਰੱਕ ਦੀ ਤਰ੍ਹਾਂ ਹੈ । ਟੋਯੋਟਾ 1794 Edition 4x4 CrewMax 5.7L V8 Tundra ਪਿਕਅਪ ਨੂੰ ਵੱਡਾ ਬਣਾਇਆ ਹੈ ਜੋ ਤੁਹਾਨੂੰ ਦੇਖਣ 'ਚ ਪਸੰਦ ਆਵੇਗਾ । ਸਿਰਫ ਬਾਹਰੋਂ ਹੀ ਨਹੀਂ, ਇਹ ਲਿਮੋ ਟਰੱਕ ਤੁਹਾਨੂੰ ਅੰਦਰੋਂ ਵੀ ਪਸੰਦ ਆਵੇਗਾ ਅਤੇ ਇਸ ਦਾ ਕਾਰਨ ਹੈ ਪ੍ਰਾਈਵੇਟ ਜੈੱਟ ਤੋਂ ਪ੍ਰੇਰਿਤ ਇਸ ਦਾ ਲੈਦਰ ਇੰਟੀਰੀਅਰ ।
ਇਸ ਤੋਂ ਇਲਾਵਾ ਇਕ ਹੋਰ ਪਿਕਅਪ ਟਰੱਕ SEMA ਸ਼ੋਅ ਵਿਚ ਖਿੱਚ ਦਾ ਕੇਂਦਰ ਬਣਿਆ । ਨਿਸਾਨ ਦਾ Titan XD ਨੂੰ ਨਵਾਂ ਸਪੀਡ ਰਿਕਾਰਡ ਬਣਾਉਣ ਲਈ ਪੇਸ਼ ਕੀਤਾ ਗਿਆ ਹੈ । ਇਸ 'ਚ ਲੱਗਾ 5.0 ਲਿਟਰ V8 ਟਰਬੋ ਇੰਜਣ 555 lb-ft ਦਾ ਟਾਰਕ ਪੈਦਾ ਕਰਦਾ ਹੈ । ਸਪੀਡ ਰਿਕਾਰਡ ਬਣਾਉਣ ਲਈ ਇਸ ਵਿਚ ਕੁਝ ਜ਼ਰੂਰੀ ਬਦਲਾਵ ਵੀ ਕੀਤੇ ਗਏ ਹਨ ਜਿਵੇਂ ਲੋਅਰ ਸਸਪੈਨਸ਼ਨ, ਸਾਲਟ-ਫਲੈਟ-ਸਟਾਈਲਡ ਵ੍ਹੀਲ ਕਵਰ , ਮਿੱਕੀ ਥਾਮਸਨ ਟਾਇਰਜ਼ ਅਤੇ ਕੁਝ ਸੇਫਟੀ ਫਿਚਰਸ ਦਿੱਤੇ ਗਏ ਹਨ । ਜੇਕਰ ਤੁਹਾਨੂੰ ਰਫਤਾਰ ਅਤੇ ਪਿਕਅਪ ਟਰੱਕ ਦਾ ਕੰਬੀਨੇਸ਼ਨ ਪਸੰਦ ਹੈ ਤਾਂ Titan XD ਤੁਹਾਡੇ ਲਈ ਹੀ ਬਣੀ ਹੈ, ਜਿਸ ਦੀ ਟਾਪ ਸਪੀਡ 307 ਕਿਲੋਮੀਟਰ ਪ੍ਰਤੀ ਘੰਟਾ ਹੈ ।
Road and Track
ਹੁਣ ਗੱਲ ਕਰਦੇ ਹਾਂ ਰੋਡ ਅਤੇ ਟ੍ਰੈਕ ਲਈ ਪੇਸ਼ ਕੀਤੀ ਗਈ ਉਨ੍ਹਾਂ ਗੱਡੀਆਂ ਦੀ, ਜਿਨ੍ਹਾਂ ਦਾ ਮੁੱਖ ਉਦੇਸ਼ ਸਪੀਡ ਰਿਕਾਰਡਜ਼ ਨੂੰ ਤੋੜਨਾ ਹੀ ਹੈ । Hennessey Venom GT ਨੇ ਪਹਿਲਾਂ ਤੋਂ ਹੀ ਅਨਅਧਿਕਾਰਤ ਵਰਲਡ ਸਪੀਡ ਰਿਕਾਰਡ ਬਣਾ ਰੱਖਿਆ ਹੈ , Hennessey ਨੂੰ ਆਸ ਹੈ ਕਿ ਇਸ ਵਾਰ ਬਣਿਆ ਰਿਕਾਰਡ ਅਧਿਕਾਰਤ ਹੋਵੇਗਾ । SEMA ਵਿਚ Venom GT ਦਾ ਨਵਾਂ ਵਰਜ਼ਨ ਪੇਸ਼ ਕੀਤਾ ਗਿਆ ਹੈ, ਜਿਸ ਵਿਚ 7.0 ਲਿਟਰ ਟਵਿਨ ਟਰਬੋ V8 ਇੰਜਣ ਪਹਿਲੀ ਵਾਲੀ ਨਾਲੋਂ 200 ਹਾਰਸਪਾਵਰ (1451-HP) ਜ਼ਿਆਦਾ ਸ਼ਕਤੀਸ਼ਾਲੀ ਹੈ । ਇਸ ਦੀ ਟਾਪ ਸਪੀਡ 451 ਕਿ. ਮੀ. ਪ੍ਰਤੀ ਘੰਟਾ ਹੈ ਅਤੇ 96.5 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਇਸ ਨੂੰ ਸਿਰਫ਼ 2.4 ਸੈਕੇਂਡ ਲਗਦੇ ਹਨ ।
SEMA ਵਿਚ ਬਹੁਤ ਸਾਰੀਆਂ ਓਪਨ ਰੂਫ ਵਾਲੀਆਂ ਕਾਰਾਂ ਦੇਖਣ ਨੂੰ ਮਿਲੀਆਂ, ਜਿਸ ਵਿਚ 'ਮਾਜਡਾ' ਅਤੇ 'ਕੀਆ' ਦੇ ਵ੍ਹੀਕਲ ਸ਼ਾਮਿਲ ਹਨ ਪਰ ਇਨ੍ਹਾਂ ਚੋਂ Beast ਰੋਡਸਟਰ ਖਾਸ ਹੈ । ਅਜਿਹੀਆਂ ਅਫਵਾਹਾਂ ਹਨ ਕਿ Rezvani 700 ਹਾਰਸਪਾਵਰ ਵਾਲੀ Beast X 'ਤੇ ਕੰਮ ਕਰ ਰਹੀ ਹੈ ਪਰ ਸ਼ੋਅ 'ਚ 500 ਹਾਰਸਪਾਵਰ ਵਾਲੇ ਵੇਰੀਅੰਟ ਨੂੰ ਪੇਸ਼ ਕੀਤਾ ਗਿਆ ਹੈ ਜੋ 2.7 ਸੈਕੇਂਡ ਵਿਚ 96.5 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ ।
ਚਾਹੇ ਇਸ ਸ਼ੋਅ ਵਿਚ ਤੇਜ਼ ਰਫਤਾਰ ਅਤੇ ਕੂਲ ਗੱਡੀਆਂ ਦਾ ਬੋਲਬਾਲਾ ਸੀ ਪਰ ਸ਼ੈਵਰਲੇ ਦੀ 1970 Camaro RS ਸਭ ਤੋਂ ਵੱਖ ਹੀ ਦਿਖੀ ਜਿਸ ਨੇ ਮਾਡਰਨ ਜ਼ਮਾਨੇ 'ਚ ਓਲਡ ਗੱਡੀਆਂ ਦੀ ਯਾਦ ਤਾਜ਼ਾ ਕਰ ਦਿੱਤੀ । ਸ਼ੈਵਰਲੇ ਨੇ ਇਸ ਨੂੰ ਅਪਗ੍ਰੇਡ ਕਰਦੇ ਹੋਏ ਇਸ 'ਚ 650 ਹਾਰਸਪਾਵਰ ਪੈਦਾ ਕਰਨ ਵਾਲਾ ਸੁਪਰ ਚਾਰਜਡ 6.2 ਲਿਟਰ LT4 V8 ਇੰਜਣ ਦਿੱਤਾ ਹੈ, ਜੋ Corvette Z06 ਵਿਚ ਵੀ ਲਗਾ ਹੈ । T-56 super magnum 6 ਸਪੀਡ ਮੈਨੁਅਲ ਟਰਾਂਸਮਿਸ਼ਨ, ਆਪਣੇ-ਆਪ ਕੰਮ ਕਰਨ ਵਾਲੇ ਫਰੰਟ ਸਸਪੈਨਮਸ਼ਨ, 4-ਲਿੰਕ ਰਿਅਰ ਸਸਪੈਨਸ਼ਨ ਅਤੇ Z06 'ਤੇ ਆਧਾਰਿਤ ਫਰੰਟ ਅਤੇ ਰਿਅਰ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ ਜੋ ਇਸ ਵਿਸ਼ਾਲ ਇੰਜਣ ਨੂੰ ਮੱਧਮ ਕਰਨ ਵਿਚ ਮ ਦਦ ਕਰਦੀਆਂ ਹਨ ।
90 ਦਿਨ ਤਕ ਚੱਲਣਗੀਆਂ Walmart ਤੇ ਅਮੇਜ਼ਿੰਗ ਡੀਲਜ਼
NEXT STORY